ਚੰਡੀਗੜ੍ਹ:ਲਵਪ੍ਰੀਤ ਸਿੰਘ ਤੂਫਾਨ ਨੂੰ ਅੰਮਿਤਸਰ ਦੀ ਕੇਂਦਰੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਅਤੇ ਉਨ੍ਹਾਂ ਦੇ ਵਕੀਲ ਜਸਬੀਰ ਸਿੰਘ ਉਸ ਨੂੰ ਜੇਲ੍ਹ ਤੋਂ ਲੈਣ ਲਈ ਜੇਲ੍ਹ ਦੇ ਬਾਰ ਪੁੱਜੇ ਹੋਏ ਸਨ। ਜੇਲ੍ਹ ਤੋਂ ਬਾਹਰ ਨਿਕਲਦੇ ਹੀ ਲਵਪ੍ਰੀਤ ਸਿੰਘ ਤੂਫਾਨ ਵਲੋਂ ਅੰਮ੍ਰਿਤਪਾਲ ਸਿੰਘ ਤੇ ਸਿੱਖ ਸੰਗਤ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਉਨ੍ਹਾਂ ਦੀ ਅਰਦਾਸ ਬੇਨਤੀ ਸਦਕਾ ਹੀ ਅੱਜ ਮੈਂ ਰਿਹਾਅ ਹੋਈਆ ਹਾਂ। ਇਸ ਮੌਕੇ ਉਥੇ ਪੁਹੰਚੀਆਂ ਸਿੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦੇ ਗਲ ਵਿਚ ਸਿਰੋਪਾ ਪਾਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਅੰਮ੍ਰਿਤਪਾਲ ਅਤੇ ਸਿੱਖ ਸੰਗਤਾਂ ਦਾ ਕੀਤਾ ਧੰਨਵਾਦ:ਉਸ ਤੋਂ ਬਾਅਦ ਲਵਪ੍ਰੀਤ ਸਿੰਘ ਤੂਫਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈ ਸਾਰੀ ਸਿੱਖ ਸੰਗਤ ਅਤੇ ਅੰਮ੍ਰਿਤਪਾਲ ਸਿੰਘ ਜੀ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਮੇਰੇ ਲਈ ਅਰਦਾਸਾਂ ਕਰ ਮੈਨੂ ਅੱਜ ਜੇਲ੍ਹ ਤੋਂ ਰਿਹਾਅ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਹੋਣ ਦੇ ਨਾਤੇ ਗੁਲਾਮੀ ਦਾ ਅਹਿਸਾਸ ਹੋਇਆ ਸਿੱਖ ਕੌਮ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਕਰਵਾਉਣ ਹੈ। ਉਸ ਨੇ ਕਿਹਾ ਮੇਰੇ ਨਾਲ ਜੇਲ੍ਹ ਅਧਿਕਾਰੀਆ ਵੱਲੋਂ ਬਹੁਤ ਵਧੀਆ ਸਲੂਕ ਕੀਤਾ ਹੈ ਗਿਆ ਕਿਉਂਕਿ ਮੈਂ ਕੱਟੜ ਸਿੱਖ ਸੀ। ਹੁਣ ਮੈਂ ਉਸ ਸਚਖੰਡ ਹਰਿਮੰਦਰ ਸਾਹਿਬ ਵਾਹਿਗੁਰੂ ਦਾ ਸ਼ੁਕਰਾਨਾਂ ਦਾ ਕਰਨ ਲਈ ਜਾ ਰਿਹਾ ਹਾਂ। ਉਸ ਨੇ ਕਿਹਾ ਕਿ ਮੈਂ ਜੇਲ੍ਹ ਦੇ ਬਾਹਰ ਆਉਣ ਤੇ ਸਿੱਖ ਜਥੇਬੰਦੀਆਂ ਤੇ ਸਿੱਖ ਸੰਗਤਾਂ ਇਕ ਵਾਰ ਫਿਰ ਧੰਨਵਾਦ ਕਰਦਾ ਹਾਂ ਇਸ ਤੋਂ ਬਾਅਦ ਲਵਪ੍ਰਿਤ ਸਿੰਘ ਸ੍ਰੀ ਦਰਬਾਰ ਸਾਹਿਬ ਹੋਏ ਰਵਾਨਾ ਹੋ ਗਿਆ।
ਅਜਨਾਲਾ ਥਾਣਾ ਵਿੱਚ ਹੋਈ ਸੀ ਝੜਪ:ਦਰਅਸਲ, ਵਾਰਿਸ ਪੰਜਾਬ ਜਥੇਬੰਦੀ ਵੱਲੋਂ ਲਵਪ੍ਰੀਤ ਤੂਫਾਨ ਦੀ ਰਿਹਾਈ ਲਈ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਇਸ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਅੰਮ੍ਰਿਤਪਾਲ ਦੇ ਸਮਰਥਕਾਂ ਵਿਚਾਲੇ ਖੂਨੀ ਝੜਪ ਹੋਈ ਸੀ। ਇਸ ਤੋਂ ਮਗਰੋਂ ਅੰਮ੍ਰਿਤਪਾਲ ਦੇ ਸਮਰਥਕਾਂ ਦੀ ਮੰਗ ਉੱਤੇ ਸਪੈਸ਼ਲ ਜਾਂਚ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਦੀ ਰਿਪੋਰਟ ਤੋਂ ਬਾਅਦ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨਾਲ ਸਮਝੌਤਾ ਹੋਇਆ। ਇਸ ਮੌਕੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਜਦੋਂ ਤੱਕ ਪੁਲਿਸ ਲਿਖਤੀ ਬਿਆਨ ਨਹੀਂ ਦਿੰਦੀ ਉਹ ਪਿੱਛੇ ਨਹੀਂ ਹਟਣਗੇ। ਲਿਖਤੀ ਦੇਣ ਤੋਂ ਬਾਅਦ ਥਾਣਾ ਖਾਲੀ ਕਰਵਾ ਦਿੱਤਾ ਜਾਵੇਗਾ। ਪਰ ਅਜਨਾਲਾ ਵਿੱਚ ਉਹ ਕੇਸ ਰੱਦ ਹੋਣ ਤੱਕ ਡਟੇ ਰਹਿਣਗੇ।