ਪੰਜਾਬ

punjab

ਅਮਿਤਾਭ ਬੱਚਨ ਨੇ ਲੋਕਾਂ ਨੂੰ 'ਮਿਸ਼ਨ ਫ਼ਤਿਹ' ਨਾਲ ਜੁੜਣ ਲਈ ਕੀਤਾ ਜਾਗਰੂਕ, ਕੈਪਟਨ ਨੇ ਕੀਤਾ ਧੰਨਵਾਦ

By

Published : Jun 3, 2020, 9:37 PM IST

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ 'ਮਿਸ਼ਨ ਫ਼ਤਿਹ' ਮੁਹਿੰਮ ਚਲਾਈ ਜਾ ਰਹੀ ਹੈ, ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਆਪਣੀ 47ਵੀਂ ਵਰ੍ਹੇਗੰਢ ਮੌਕੇ ਲੋਕਾਂ ਨੂੰ 'ਮਿਸ਼ਨ ਫ਼ਤਿਹ' ਨਾਲ ਜੁੜਣ ਲਈ ਕਿਹਾ ਹੈ।

Amitabh Bachchan warns people to join 'Mission Fateh'
ਅਮਿਤਾਭ ਬੱਚਨ ਨੇ ਲੋਕਾਂ ਨੂੰ 'ਮਿਸ਼ਨ ਫ਼ਤਿਹ' ਨਾਲ ਜੁੜਣ ਲਈ ਕੀਤਾ ਜਾਗਰੂਕ, ਕੈਪਟਨ ਨੇ ਟਵਿੱਟਰ 'ਤੇ ਦਿੱਤੀ ਜਾਣਕਾਰੀ

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ 'ਮਿਸ਼ਨ ਫ਼ਤਿਹ' ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਲੋਕਾਂ ਨੂੰ ਹੱਥ ਧੋਣ, ਮਾਸਕ ਪਾਉਣ ਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਆਪਣੀ 47ਵੀਂ ਵਰ੍ਹੇਗੰਢ ਮੌਕੇ ਲੋਕਾਂ ਨੂੰ 'ਮਿਸ਼ਨ ਫ਼ਤਿਹ' ਨਾਲ ਜੁੜਣ ਲਈ ਕਿਹਾ ਹੈ।

ਇਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ। ਕੈਪਟਨ ਨੇ ਆਪਣੇ ਟਵਿੱਟਰ 'ਤੇ ਅਦਾਕਾਰ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ, "ਸੀਨੀਅਰ ਬੱਚਨ ਵੱਲੋਂ ਕੋਵਿਡ-19 ਬਾਰੇ ਪੰਜਾਬ ਦੇ ਲੋਕਾਂ ਲਈ ਜ਼ਰੂਰੀ ਮੈਸੇਜ। ਮੈਂ ਅਮਿਤਾਭ ਜੀ ਦਾ ਧੰਨਵਾਦ ਕਰਦਾ ਹਾਂ, ਜੋ ਸਮਾਂ ਕੱਢ ਕੇ ਮਿਸ਼ਨ ਫ਼ਤਿਹ ਨਾਲ ਜੁੜੇ।"

ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਅਦਾਕਾਰ ਦੀ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਲੋਕਾਂ ਨੂੰ ਕੋਰੋਨਾ ਖ਼ਿਲਾਫ਼ ਲੜਣ ਲਈ ਕਹਿ ਰਹੇ ਹਨ ਤੇ ਲੋਕਾਂ ਨੂੰ ਹੱਥ ਧੋਣ, ਮਾਸਕ ਪਾਉਣ ਤੇ ਸੋਸ਼ਲ ਡਿਸਟੇਂਸਿੰਗ ਦਾ ਧਿਆਨ ਰੱਖਣ ਲਈ ਕਹਿ ਰਹੇ ਹਨ।

ABOUT THE AUTHOR

...view details