ਪੰਜਾਬ

punjab

ETV Bharat / state

ਅਮਿਤ ਸ਼ਾਹ ਪਹੁੰਚੇ ਚੰਡੀਗੜ੍ਹ, 29 ਵੀਂ ਨਾਰਦਰਨ ਜ਼ੋਨਲ ਕੌਂਸਲ ਦੀ ਬੈਠਕ ਜਾਰੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਨਾਰਦਰਨ ਜ਼ੋਨਲ ਕੌਂਸਲ ਦੀ 29 ਵੀਂ ਬੈਠਕ ਦੀ ਪ੍ਰਧਾਨਗੀ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਪਹੁੰਚ ਚੁੱਕੇ ਹਨ। ਇਸ ਬੈਠਕ ਵਿੱਚ ਪੰਜਾਬ ਸਣੇ 7 ਹੋਰ ਸੂਬੇ ਸ਼ਾਮਿਲ ਹੋਏ ਹਨ। ਇਸ ਬੈਠਕ ਦਾ ਉਪ-ਚੇਅਰਮੈਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਬਣਾਇਆ ਗਿਆ ਹੈ।

ਫ਼ੋਟੋ

By

Published : Sep 20, 2019, 10:22 AM IST

Updated : Sep 20, 2019, 1:08 PM IST

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਰਦਰਨ ਜ਼ੋਨਲ ਕੌਂਸਲ ਦੀ 29 ਵੀਂ ਬੈਠਕ ਦੀ ਪ੍ਰਧਾਨਗੀ ਕਰਨ ਲਈ ਚੰਡੀਗੜ੍ਹ ਪਹੁੰਚ ਚੁੱਕੇ ਹਨ। ਇਸ ਸਮੂਹ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਤੋਂ ਇਲਾਵਾ ਜੰਮੂ-ਕਸ਼ਮੀਰ, ਲੱਦਾਖ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਸ਼ਾਮਿਲ ਹੋਏ ਹਨ।

ਦੱਸਣਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟਰ ਇਸ ਬੈਠਕ ਦੇ ਉਪ-ਚੇਅਰਮੈਨ ਵਜੋਂ ਸ਼ਾਮਿਲ ਹੋਏ ਹਨ। ਇਸ ਬੈਠਕ ਵਿੱਚ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਦੋ-ਦੋ ਮੰਤਰੀ ਸ਼ਾਮਲ ਹੋਏ ਹਨ। ਇਸ ਬੈਠਕ ਵਿੱਚ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਬੰਧਕ, ਮੁੱਖ ਸਕੱਤਰ ਅਤੇ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਹੋਏ ਹਨ।

ਜ਼ਿਕਰੇਖ਼ਾਸ ਹੈ ਕਿ ਜ਼ੋਨਲ ਕੌਂਸਲ ਦੀ ਆਖਰੀ ਬੈਠਕ ਵਿੱਚ 12 ਮਈ, 2017 ਨੂੰ ਚੰਡੀਗੜ੍ਹ ਵਿੱਖੇ ਹੋਈ ਸੀ। 1957 ਵਿੱਚ ਰਾਜ ਪੁਨਰਗਠਨ ਐਕਟ, 1956 ਦੇ ਤਹਿਤ 5 ਜ਼ੋਨਲ ਕੌਂਸਲਾਂ ਦੀ ਸਥਾਪਨਾ ਕੀਤੀ ਗਈ ਸੀ। ਇਨ੍ਹਾਂ ਦੇ ਚੇਅਰਮੈਨ ਕੇਂਦਰੀ ਗ੍ਰਹਿ ਮੰਤਰੀ ਹੁੰਦਾ ਹੈ।

Last Updated : Sep 20, 2019, 1:08 PM IST

ABOUT THE AUTHOR

...view details