ਅਜਨਾਲਾ: ਸ਼੍ਰੋਮਣੀ ਅਕਾਲੀ ਦਲ ਨੇ 2022 ਵਿਧਾਨ ਸਭਾ ਲਈ ਆਪਣੇ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਅਜਨਾਲਾ ਵਿੱਚ ਅਕਾਲੀ ਦਲ ਦੀ 'ਪੰਜਾਬ ਮੰਗਦਾ ਜਵਾਬ' ਰੈਲੀ 'ਚ ਪਹਿਲਾਂ ਤਾਂ ਬਿਕਰਮ ਮਜੀਠੀਆ ਨੇ ਮਜ਼ਾਕ ਵਿੱਚ ਅਜਨਾਲਾ ਹਲਕੇ ਤੋਂ ਅਮਰਪਾਲ ਸਿੰਘ ਬੋਨੀ ਨੂੰ ਉਮੀਦਵਾਰ ਬਣਾਉਣ ਦੀ ਗੱਲ ਕਹੀ।
ਅਜਨਾਲਾ ਤੋਂ ਅਮਰਪਾਲ ਬੋਨੀ ਹੋਣਗੇ ਅਕਾਲੀ ਦਲ ਦੇ ਉਮੀਦਵਾਰ ? - ਬੋਨੀ ਦੀ ਟਿਕਟ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਨੇ 2022 ਵਿਧਾਨ ਸਭਾ ਲਈ ਆਪਣੇ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਅਜਨਾਲਾ ਵਿੱਚ ਅਕਾਲੀ ਦਲ ਦੀ 'ਪੰਜਾਬ ਮੰਗਦਾ ਜਵਾਬ' ਰੈਲੀ 'ਚ ਪਹਿਲਾਂ ਤਾਂ ਬਿਕਰਮ ਮਜੀਠੀਆ ਨੇ ਮਜ਼ਾਕ ਵਿੱਚ ਅਜਨਾਲਾ ਹਲਕੇ ਤੋਂ ਅਮਰਪਾਲ ਸਿੰਘ ਬੋਨੀ ਨੂੰ ਉਮੀਦਵਾਰ ਬਣਾਉਣ ਦੀ ਗੱਲ ਕਹੀ।
![ਅਜਨਾਲਾ ਤੋਂ ਅਮਰਪਾਲ ਬੋਨੀ ਹੋਣਗੇ ਅਕਾਲੀ ਦਲ ਦੇ ਉਮੀਦਵਾਰ ? ਅਜਨਾਲਾ ਤੋਂ ਅਮਰਪਾਲ ਬੋਨੀ ਹੋਣਗੇ ਅਕਾਲੀ ਦਲ ਦੇ ਉਮੀਦਵਾਰ ?](https://etvbharatimages.akamaized.net/etvbharat/prod-images/768-512-11241558-thumbnail-3x2-d.jpg)
ਅਜਨਾਲਾ ਤੋਂ ਅਮਰਪਾਲ ਬੋਨੀ ਹੋਣਗੇ ਅਕਾਲੀ ਦਲ ਦੇ ਉਮੀਦਵਾਰ ?
ਤਾਂ ਰੈਲੀ ਖਤਮ ਤੋਂ ਬਾਅਦ ਅਕਾਲੀ ਵਰਕਰਾਂ ਦੀ ਮੰਗ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਬੋਨੀ ਦੀ ਟਿਕਟ ਦਾ ਐਲਾਨ ਕਰਨ ਦੀ ਲੋੜ ਨਹੀਂ, ਉਨ੍ਹਾਂ ਕਿਹਾ ਕਿ ਤੁਸੀਂ ਤਗੜੇ ਹੋ ਕੇ ਬੋਨੀ ਅਜਨਾਲਾ ਨੂੰ ਵਿਧਾਇਕ ਬਣਾਓ।
ਦਰਅਸਲ ਮਜੀਠੀਆ ਨੇ ਸਟੇਜ ਤੋਂ ਬੋਨੀ ਨਾਲ ਮਜ਼ਾਕ ਕਰਦਿਆਂ ਕਿਹਾ ਕਿ ਬੋਨੀ ਤਾਂ 5911 ਵਰਗਾ ਹੈ। ਇਸ ਦੀ ਟਿਕਟ ਕੌਣ ਰੋਕ ਸਕਦਾ ਹੈ। ਇਸ ਨੂੰ ਨਾ ਟਿਕਟ ਨਾ ਦਿੱਤੀ ਤਾਂ ਬੋਨੀ ਨੇ ਖੋਹ ਕੇ ਲੈ ਜਾਣੀ ਹੈ।