ਚੰਡੀਗੜ੍ਹ: ਅਮਨ ਅਰੋੜਾ ਨੇ ਵੈਟ ਰਿਫ਼ੰਡ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ। ਅਰੋੜਾ ਨੇ ਓਟੀਐੱਸ ਸਕੀਮ ਲਿਆਉਣ ਦੀ ਵੀ ਮੰਗ ਕੀਤੀ ਹੈ ਤਾਂ ਜੋ ਰਿਸ਼ਵਤਖੋਰੀ ਅਤੇ ਵਪਾਰੀਆਂ ਦੀਆਂ ਪ੍ਰੇਸ਼ਾਨੀਆਂ ਪੰਜਾਬ ਵਿੱਚੋਂ ਖ਼ਤਮ ਕੀਤੀਆਂ ਜਾ ਸਕੇ।
ਅਮਨ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ - aman arora
ਅਮਨ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਵੈਟ ਰਿਫ਼ੰਡ ਕਰਨ ਦੀ ਕੀਤੀ ਮੰਗ
ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਅਰੋੜਾ ਦਾ ਕਹਿਣਾ ਹੈ ਕਿ 800 ਕਰੋੜ ਪਿਛਲੇ ਕਈ ਸਾਲਾਂ ਤੋਂ ਬਕਾਇਆ ਹੈ ਅਤੇ ਦੋ ਸਾਲ ਪਹਿਲਾਂ ਜੀਐੱਸਟੀ ਅਤੇ ਵੈਟ ਦੀ ਇੰਪਲੀਮੈਂਟੇਸ਼ਨ ਕਰ ਦਿੱਤੀ ਗਈ ਸੀ ਪਰ ਹੁਣ ਤੱਕ ਜੋ ਰਿਫ਼ੰਡ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 60 ਦਿਨਾਂ ਦੇ ਅੰਦਰ ਰਿਫੰਡ ਕਰਨ ਲਈ ਸਰਕਾਰ ਪ੍ਰਤੀਬੱਧ ਹੁੰਦੀ ਹੈ ਪਰ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਭਰੋਸੇ ਤੋਂ ਬਾਅਦ ਵੀ ਹਾਲੇ ਤੱਕ ਰਿਫੰਡ ਨਹੀਂ ਦਿੱਤਾ ਗਿਆ ਹੈ ਜਿਸ ਕਾਰਨ ਸੂਬੇ ਦੇ ਵਪਾਰੀ ਅਤੇ ਟਰੇਡਰਾਂ ਨੂੰ ਮੁਸ਼ਕਲ ਦਾ ਮਾਹਮਣਾ ਕਰਨਾ ਪੈ ਰਿਹਾ ਹੈ।