ਚੰਡੀਗੜ੍ਹ :ਐੱਸਵਾਈਐੱਲ ਦੇ ਮੁੱਦੇ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕਹਿਣਾ ਹੈ ਕਿ ਪੰਜਾਬ ਕੋਲ ਹਰਿਆਣਾ ਨੂੰ ਪਾਣੀ ਦੇਣ ਲਈ ਇੱਕ ਵੀ ਬੂੰਦ ਨਹੀਂ ਹੈ। ਜੇਕਰ ਕੇਂਦਰ ਸਰਕਾਰ ਚਾਹੇ ਤਾਂ ਇਸ ਮੁੱਦੇ ਦਾ ਕੋਈ ਹੱਲ ਕੱਢ ਸਕਦੀ ਹੈ ਕਿਉਂਕਿ ਹਰਿਆਣਾ 'ਚ (Aman Arora Statement On SYL Issue) ਵੀ ਭਾਜਪਾ ਦੀ ਸਰਕਾਰ ਹੈ ਅਤੇ ਇਸ ਬਾਰੇ ਵੀ ਕੇਂਦਰ ਹੀ ਸਰਕਾਰ ਦੱਸੇਗੀ। ਜ਼ਿਕਰਯੋਗ ਹੈ ਕਿ ਪੰਜਾਬ ਵੱਲੋਂ ਪਾਣੀ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਇਸ ਬਾਰੇ ਕੋਈ ਫੈਸਲਾ ਨਹੀਂ ਲੈ ਰਹੀ ਹੈ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਐਸਵਾਈਐਲ ਬਾਰੇ ਪਹਿਲੇ ਦਿਨ ਤੋਂ ਹੀ ਸਟੈਂਡ ਹੈ ਅਤੇ ਇਹ ਅੱਗੇ ਵੀ ਜਾਰੀ ਰਹੇਗਾ।
Aman Arora Statement On SYL Issue: ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ-SYL 'ਤੇ ਸਾਡਾ ਸਟੈਂਡ ਸਪੱਸ਼ਟ, ਨਹੀਂ ਦਿਆਂਗੇ ਪਾਣੀ ਦੀ ਇੱਕ ਵੀ ਬੂੰਦ - ਐੱਸਵਾਈਐੱਲ ਦਾ ਮੁੱਦਾ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ (Aman Arora Statement On SYL Issue) ਪਾਰਟੀ ਦਾ ਐੱਸਵਾਈਐੱਲ ਨੂੰ ਲੈ ਕੇ ਸਟੈਂਡ ਸਪਸ਼ਟ ਹੈ।
Published : Oct 4, 2023, 9:13 PM IST
|Updated : Oct 4, 2023, 9:22 PM IST
ਹਾਈਕੋਰਟ ਨੇ ਪਾਈ ਸੀ ਝਾੜ :ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਹਰਿਆਣਾ ਅਤੇ ਪੰਜਾਬ ਦੇ ਸਤਲੁਜ ਯਮੁਨਾ ਲਿੰਕ (SYL) ਨਹਿਰ ਵਿਵਾਦ 'ਤੇ ਪੰਜਾਬ ਸਰਕਾਰ ਨੂੰ ਸਖ਼ਤੀ ਨਾਲ ਝਾੜਿਆ ਸੀ। ਬੁੱਧਵਾਰ ਨੂੰ ਹੋਈ ਸੁਣਵਾਈ 'ਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਇਸ ਮੁੱਦੇ 'ਤੇ ਰਾਜਨੀਤੀ ਨਾ ਕੀਤੀ ਜਾਵੇ।ਪੰਜਾਬ ਸਰਕਾਰ ਕਾਨੂੰਨ ਤੋਂ ਉਪਰ ਨਹੀਂ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਬੁੱਧਵਾਰ ਨੂੰ ਦਿੱਲੀ ਦੇ ਸ਼ਰਾਬ ਨੀਤੀ ਘਪਲੇ 'ਚ ਵੱਡੀ ਕਾਰਵਾਈ ਕਰਦਿਆਂ 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ 'ਤੇ ਛਾਪਾ ਮਾਰਿਆ ਹੈ। ਇਸ ਬਾਰੇ ਬਿਆਨ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਭ ਤੋਂ ਇਮਾਨਦਾਰ ਹੈ। ਪਾਰਟੀ ਇਸੇ ਲਈ ਭਾਜਪਾ 'ਆਪ' 'ਤੇ ਚਿੱਕੜ (SYL) ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਵੀ ਸੰਜੇ ਸਿੰਘ ਦੇ ਖਿਲਾਫ ਈਡੀ ਨੂੰ ਕੁਝ ਨਹੀਂ ਮਿਲਿਆ ਅਤੇ ਨਾ ਹੀ ਭਵਿੱਖ 'ਚ ਵੀ ਕੁਝ ਮਿਲੇਗਾ। ਦਿੱਲੀ 'ਚ ਜੋ ਸ਼ਰਾਬ ਨੀਤੀ ਲਾਗੂ ਕੀਤੀ ਗਈ ਹੈ, ਉਹ ਪੰਜਾਬ 'ਚ ਵੀ ਲਾਗੂ ਹੋ ਗਈ ਹੈ, ਇਸ ਨਾਲ ਪੰਜਾਬ ਦਾ ਮਾਲੀਆ ਵਧੀਆ ਹੈ।