ਚੰਡੀਗੜ੍ਹ:ਸ਼ਹਿਰ ਦੇ ਸੈਕਟਰ 11 ਸਥਿਤ ਇੱਕ ਲੈੱਬ ਦੀ ਮੈਨੇਜਮੇਂਟ ਉੱਤੇ ਜਬਰਨ ਪ੍ਰਾਪਟੀ ਵਿੱਚ ਵੜਨ ਅਤੇ ਉਸ ਉੱਤੇ ਕਬਜ਼ਾ ਕਰਨ ਦਾ ਇਲਜ਼ਾਮ ਲੱਗੇ ਹਨ। ਮਿਲੀ ਜਾਣਕਾਰੀ ਮੁਤਾਬਿਕ ਇਹ ਲੈੱਬ ਸੈਕਟਰ ਦੀ ਜਿਸ ਕੋਠੀ ਵਿੱਚ ਚਲ ਰਹੀ ਹੈ ਉਸਦੇ ਮਾਲਿਕ ਵੱਲੋਂ ਉਨ੍ਹਾਂ ਦੇ ਖਿਲਾਫ ਪੁਲਿਸ ਥਾਣੇ ਵਿੱਚ ਸ਼ਿਕਾਇਤ ਕਰਵਾਈ ਗਈ ਹੈ।
ਅਤੁਲਿਆ ਲੈਬ ਉੱਤੇ ਇਲਜ਼ਾਮ: ਕੋਠੀ ਦੇ ਮਾਲਿਕ ਵਿਨੋਦ ਕੁਮਾਰ ਸਿੰਗਲਾ ਦਾ ਕਹਿਣਾ ਹੈ ਕਿ ਪੁਲਿਸ ਲੈਂਬ ਸੰਚਾਲਕਾਂ ਦੇ ਨਾਲ ਮਿਲੀ ਹੋਈ ਹੈ। ਇਸ ਲਈ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਰਾਮੇਸ਼ਵਰ ਹਸਪਤਾਲ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਹਨ। ਉਸਦਾ 2015 ਵਿੱਚ ਅਤੁਲਿਆ ਲੈਬ ਨਾਲ ਮੈਡੀਕਲ ਕਲੀਨਿਕਲ ਸੇਵਾਵਾਂ ਦਾ ਸਮਝੌਤਾ ਹੋਇਆ ਸੀ। ਇਹ ਸਮਝੌਤਾ 18 ਅਕਤੂਬਰ 2022 ਨੂੰ ਖਤਮ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਅਤੁਲਿਆ ਨੇ ਇਹ ਕੋਠੀ ਖਾਲੀ ਨਹੀਂ ਕੀਤੀ।
ਕੋਠੀ ਦਾ ਕੱਟਿਆ ਬਿਜਲੀ ਕੁਨੈਕਸ਼ਨ: ਉਨ੍ਹਾਂ ਅੱਗੇ ਦੱਸਿਆ ਕਿ ਜਿਸ ਤੋਂ ਬਾਅਦ ਬਿਜਲੀ ਵਿਭਾਗ ਨੇ ਹਾਲ ਹੀ ਵਿੱਚ ਇਸ ਕੋਠੀ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਸੀ, ਜਿਸ ਤੋਂ ਬਾਅਦ ਸਾਨੂੰ ਡਰ ਸੀ ਕਿ ਅਤੁਲਿਆ ਹੈਲਥ ਕੇਅਰ ਕੋਠੀ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕਰ ਸਕਦਾ ਹੈ ਤਾਂ ਜੋ ਬਿਜਲੀ ਬਹਾਲ ਹੋ ਸਕੇ। ਇਸ ਖਦਸ਼ੇ ਕਾਰਨ ਅਸੀਂ 29 ਅਕਤੂਬਰ ਨੂੰ ਸੈਕਟਰ 11 ਦੇ ਥਾਣੇ ਵਿੱਚ ਇਨਕੈਡੀਬਲ ਹੈਲਥ ਕੇਅਰ ਖਿਲਾਫ ਸ਼ਿਕਾਇਤ ਦਿੱਤੀ ਸੀ, ਜਿਸ ਵਿੱਚ ਤਾਲੇ ਟੁੱਟਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਡੀਡੀਆਰ ਦਰਜ ਲਈ ਸੀ।