ਚੰਡੀਗੜ੍ਹ: ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਸ ਦੀ ਨੁਮਾਇੰਦਗੀ ਕਰਨੈਲ ਸਿੰਘ ਪੀਰ ਮੁਹੰਮਦ (KARNAIL Singh Pir Mohammad) ਅਤੇ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਪ੍ਰਧਾਨ ਵਜੋਂ ਕਰ ਰਹੇ ਹਨ। ਉਨ੍ਹਾਂ ਨੇ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਨੂੰ ਪੱਤਰ ਲਿਖ ਕੇ ਫਿਲਮ ''ਐਨੀਮਲ'' ਦੇ ਕੁਝ ਦ੍ਰਿਸ਼ਾਂ 'ਤੇ ਇਤਰਾਜ਼ ਪ੍ਰਗਟਾਇਆ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਉਕਤ ਆਗੂਆਂ ਦਾ ਮੰਨਣਾ ਹੈ ਕਿ ਫਿਲਮ ਦੇ ਕੁੱਝ ਇਤਰਾਜ਼ਯੋਗ ਦ੍ਰਿਸ਼ਾਂ ਨੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ।
ਵਿਵਾਦਾਂ ਵਿੱਚ ਬਾਲੀਵੁੱਡ ਫਿਲਮ ‘ਐਨੀਮਲ’, ਐੱਸਜੀਪੀਸੀ ਤੋਂ ਫ਼ਿਲਮ ਨਿਰਮਾਤਾਵਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ - Bollywood film Animal
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (All India Sikh Student Federation) ਨੇ ਬਾਲੀਵੁੱਡ ਫਿਲਮ ਐਨੀਮਲ ਦੇ ਕਈ ਸੀਨਾਂ ਉੱਤੇ ਇਤਰਾਜ਼ ਜਤਾਉਂਦਿਆਂ ਇਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਲਮ ਦੇ ਕੁੱਝ ਸੀਨ ਸਿੱਖੀ ਸਰੂਪ ਵਿੱਚ ਖੜ੍ਹੇ ਨੌਜਵਾਨਾਂ ਉੱਤੇ ਗਲਤ ਤਰੀਕੇ ਫਿਲਮਾਏ ਗਏ ਹਨ,ਜਿਸ ਕਾਰਣ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ।
![ਵਿਵਾਦਾਂ ਵਿੱਚ ਬਾਲੀਵੁੱਡ ਫਿਲਮ ‘ਐਨੀਮਲ’, ਐੱਸਜੀਪੀਸੀ ਤੋਂ ਫ਼ਿਲਮ ਨਿਰਮਾਤਾਵਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ All India Sikh Students Federation objected to several scenes of the Bollywood film Animal.](https://etvbharatimages.akamaized.net/etvbharat/prod-images/11-12-2023/1200-675-20239451-335-20239451-1702291356090.jpg)
Published : Dec 11, 2023, 4:22 PM IST
ਇਤਰਾਜ਼ਾਂ ਨੂੰ ਹੱਲ ਕਰਨ ਦੀ ਅਪੀਲ: ਫ਼ਿਲਮ ਵਿੱਚ ਇਤਰਾਜ਼ਯੋਗ ਦ੍ਰਿਸ਼ਾਂ 'ਚ ਰਣਬੀਰ ਕਪੂਰ (Ranbir Kapoor) ਵੱਲੋਂ ਸਿਗਰਟ ਪੀਂਦੇ ਹੋਏ ਇੱਕ ਗੁਰਸਿੱਖ ਵਿਅਕਤੀ ਦੇ ਚਿਹਰੇ 'ਤੇ ਧੂੰਆਂ ਉਡਾਉਣਾ, ਸੰਤ ਕਬੀਰ ਸਾਹਿਬ ਦੇ ਇੱਕ ਪਵਿੱਤਰ ਸ਼ਬਦ ਨੂੰ ਵਿਗਾੜਨਾ, ਗੁੰਡਾਗਰਦੀ ਦੇ ਮਾਹੌਲ ਨੂੰ ਦਰਸਾਉਂਦਾ ਕਿਰਦਾਰ "ਅਰਜਨ ਵੇਲੀ" ਗੀਤ ਸ਼ਾਮਲ ਹੈ ਅਤੇ ਇੱਕ ਅੰਤਿਮ ਸੀਨ ਜਿੱਥੇ ਰਣਬੀਰ ਕਪੂਰ ਇੱਕ ਗੁਰਸਿੱਖ ਵਿਅਕਤੀ ਦੇ ਦਾੜੇ 'ਤੇ ਕਸਾਈ ਵਾਲਾ ਚਾਕੂ ਰੱਖਦਾ ਹੈ। ਅਜਿਹੇ ਸੀਨ ਫ਼ਿਲਮ ਦੇ ਸਿੱਖ ਕੌਮ ਦੀਆਂ ਸੱਭਿਆਚਾਰਕ ਅਤੇ ਧਾਰਮਿਕ ਕਦਰਾਂ-ਕੀਮਤਾਂ ਪ੍ਰਤੀ ਨਿਰਾਦਰ ਨੂੰ ਦਰਸਾਉਂਦੇ ਹਨ । ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵਿੰਦਰ ਭਾਕਰ ਨੂੰ ਲਿਖੇ ਇੱਕ ਪੱਤਰ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਇਹਨਾਂ ਇਤਰਾਜ਼ਾਂ ਨੂੰ ਹੱਲ ਕਰਨ ਲਈ ਤੁਰੰਤ ਦਖਲ ਦੀ ਅਪੀਲ ਕੀਤੀ ਹੈ
- ਮੰਤਰੀ ਹਰਜੋਤ ਬੈਂਸ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਅਧੀਨ ਸ਼ਰਧਾਲੂਆਂ ਦੀ ਬੱਸ ਕੀਤੀ ਰਵਾਨਾ, ਮੰਤਰੀ ਦੇ ਜੱਦੀ ਪਿੰਡ ਗੰਭੀਰਪੁਰ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਗਈ ਬੱਸ
- ਲਾਪਤਾ ਲੋਕਾਂ ਦੇ ਪਰਿਵਾਰਾਂ ਨੇ ਹਮਾਸ ਅੱਤਵਾਦੀ ਗਰੁੱਪ 'ਤੇ ਲਾਇਆ ਗੰਭੀਰ ਇਲਜ਼ਾਮ, ਕਿਹਾ-ਮਨੁੱਖੀ ਅਧਿਕਾਰਾਂ ਦਾ ਬੇਰਹਿਮੀ ਨਲ ਕੀਤਾ ਜਾ ਰਿਹਾ ਘਾਣ
- PGI ਚੰਡੀਗੜ੍ਹ 'ਚ ਆਨਰ ਕਿਲਿੰਗ ਗੈਂਗ: ਔਰਤ ਨੂੰ ਲਗਾਇਆ ਜ਼ਹਿਰੀਲਾ ਟੀਕਾ, ਹੋਈ ਮੌਤ ! ਸੁਪਾਰੀ ਦੇ ਕੇ ਭਰਾ ਨੇ ਕਰਵਾਇਆ ਭੈਣ ਦਾ ਕਤਲ
ਐੱਸਜੀਪੀਸੀ ਕਰੇ ਕਾਰਵਾਈ: ਪੀਰ ਮੁਹੰਮਦ ਅਤੇ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਅਪੀਲ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੀਆਂ ਫਿਲਮਾਂ ਦੇ ਨਿਰਮਾਣ ਨੂੰ ਰੋਕਣ ਲਈ ਫ਼ਿਲਮ ਨਿਰਮਾਤਾਵਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਦੇ ਬੋਰਡ ਵਿੱਚ ਸਿੱਖ ਨੁਮਾਇੰਦਿਆਂ ਨੂੰ ਸ਼ਾਮਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਸਿੱਖ ਸਿਧਾਂਤਾਂ ਦਾ ਨਿਰਾਦਰ ਕਰਨ ਵਾਲੀਆਂ ਫ਼ਿਲਮਾਂ ਨੂੰ ਰੋਕਿਆ ਜਾ ਸਕੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਜਿੱਥੇ ਸਿੱਖਾਂ ਦਾ ਅਕਸ ਖ਼ਰਾਬ ਹੋਣ ਦਾ ਖਦਸ਼ਾ ਹੋਵੇ। ਉਨ੍ਹਾਂ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਨੂੰ ਇਸ ਗੰਭੀਰ ਮੁੱਦੇ ਨੂੰ ਤੁਰੰਤ ਹੱਲ ਕਰਨ ਅਤੇ ਇੱਕ ਚੰਗੇ ਫ਼ਿਲਮ ਉਦਯੋਗ ਨੂੰ ਉਤਸ਼ਾਹਿਤ ਕਰਨ ਦੀ ਸਲਾਹ ਦਿੱਤੀ ਜੋ ਸੱਭਿਆਚਾਰਕ ਅਤੇ ਧਾਰਮਿਕ ਵਿਭਿੰਨਤਾ ਦਾ ਸਨਮਾਨ ਕਰਦਾ ਹੈ। (ਪ੍ਰੈੱਸ ਨੋਟ)