ਚੰਡੀਗੜ੍ਹ ਡੈਸਕ :ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਟਵੀਟ ਕਰਕੇ ਵੱਡਾ ਦਾਅਵਾ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਖੁਦਕੁਸ਼ੀ ਕਰਨ ਵਾਲੀ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਦਾ ਸਸਕਾਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਅਕਾਲੀ ਆਗੂ ਨੇ ਸਰਕਾਰ ਤੇ ਪੁਲਿਸ ਨੂੰ ਚੇਤਾਵਨੀ ਦੇ ਕੇ ਕਿਹਾ ਹੈ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਸੰਘਰਸ਼ ਕੀਤਾ ਜਾਵੇਗਾ।
Balwinder Kaur Suicide Case : ਬਲਵਿੰਦਰ ਕੌਰ ਸੁਸਾਇਡ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਦਾ ਵੱਡਾ ਦਾਅਵਾ, ਸਰਕਾਰ ਦੇ ਟਾਊਟ ਕਰਾਂਗੇ ਨਸ਼ਰ...
ਬਲਵਿੰਦਰ ਕੌਰ ਖੁਦਕੁਸ਼ੀ ਮਾਮਲੇ 'ਚ ਅਕਾਲੀ ਆਗੂ (Balwinder Kaur Suicide Case) ਬਿਕਰਮ ਮਜੀਠੀਆ ਨੇ ਕਿਹਾ ਕਿ ਸਰਕਾਰ ਬਲਵਿੰਦਰ ਕੌਰ ਦਾ ਅੰਤਿਮ ਸਸਕਾਰ ਕਰਨ ਦੀ ਤਿਆਰੀ ਕਰ ਰਹੀ ਹੈ।
Published : Oct 26, 2023, 3:24 PM IST
ਕੀ ਲਿਖਿਆ ਟਵੀਟ ਵਿੱਚ :ਮਜੀਠੀਆ ਨੇ ਆਪਣੇ ਟਵੀਟ ਵਿੱਚ ਕਿਹਾ ਕਿ...ਹੁਣੇ ਹੁਣੇ ਪਤਾ ਲੱਗਾ ਹੈ ਕਿ ਕੁਝ ਰਾਜਨੀਤਕ ਲੋਕ ਪੁਲਿਸ ਨਾਲ ਮਿਲ ਕੇ ਸਵੇਰੇ ਸਵੇਰੇ ਤੜਕੇ ਭੈਣ ਬਲਵਿੰਦਰ ਕੌਰ ਦਾ ਸਸਕਾਰ ਕਰਨ ਦੀ ਪਲੈਨਿੰਗ ਕਰ ਰਹੇ ਹਨ। ਅਸੀਂ ਪੰਜਾਬੀਆਂ ਨੂੰ ਇਕੱਠੇ ਹੋਣ ਦੀ ਬੇਨਤੀ ਕਰਦੇ ਹਾਂ ਅਤੇ ਨਾਲ ਹੀ SSP ਰੋਪੜ IG ਅਤੇ DC ਸਾਬ ਨੂੰ ਸੁਚੇਤ ਕਰਦੇ ਹਾਂ ਕਿ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੰਘਰਸ਼ ਹੋਵੇਗਾ! ਭੈਣ ਦੇ ਇੰਨਸਾਫ ਲਈ ਲੜਾਂਗੇ! ਪੁਲਿਸ ਦੇ ਟਾਉਟ ਵੀ ਸਬੂਤਾਂ ਸਮੇਤ ਨੰਗੇ ਕਰਾਂਗੇ !! ਨੋਟ:- ਮੇਰੀ ਦੋਨੋ ਭਰਾਵਾਂ ਹਰਦੇਵ ਸਿੰਘ ਤੇ ਹਰਦੀਪ ਸਿੰਘ ਨੂੰ ਬੇਨਤੀ ਹੈ ਦੁਨੀਆ ਦੇਖ ਰਹੀ ਹੈ ਆਪਣੀ ਭੈਣ ਦੇ ਇਨਸਾਫ ਲਈ ਖੜੋ ਜੇ ਨਾ ਖੜੇ ਪੰਜਾਬੀ ਕਦੇ ਮੁਆਫ਼ ਨਹੀਂ ਕਰਨਗੇ। ਪਹਿਲਾਂ ਹਰਜੋਤ ਬੈਸ ਦਾ FIR 'ਚ ਨਾਮ ਦਰਜ ਹੋਵੇ ਬਾਕੀ ਬਾਅਦ 'ਚ।
- Political Reaction On Golden Temple Model Auction : ਹਰਿਮੰਦਰ ਸਾਹਿਬ ਦੇ ਮਾਡਲ ਦੀ ਨਿਲਾਮੀ 'ਤੇ ਸਿਆਸਤ, SAD ਪ੍ਰਧਾਨ ਦੀ ਪੋਸਟ 'ਤੇ ਮਨਜਿੰਦਰ ਸਿਰਸਾ ਦਾ ਵਾਰ, ਕਿਹਾ-ਵੋਟ ਬੈਂਕ ਲਈ ਧਾਰਮਿਕ ਆਸਥਾ ਦਾ ਹੋ ਰਿਹਾ ਸ਼ੋਸ਼ਣ
- Bathinda Police Organized Bicycle Rally: ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ SSP ਨੇ ਲਗਾਈ ਵੱਡੀ ਸਕੀਮ, ਪੜੋ ਇਸ ਖਾਸ ਰਿਪੋਰਟ ਵਿੱਚ ...
- CM Mann On Debate: ਇੱਕ ਨਵੰਬਰ ਦੀ ਡਿਬੇਟ ਨੂੰ ਲੈਕੇ ਸੀਐੱਮ ਮਾਨ ਦੀ ਪੋਸਟ, ਦੱਸਿਆ ਡਿਬੇਟ ਦਾ ਨਾਮ ਤੇ ਹਰ ਧਿਰ ਨੂੰ ਬੋਲਣ ਲਈ ਮਿਲੇਗਾ ਕਿੰਨਾ ਸਮਾਂ
ਭਖ ਰਿਹਾ ਹੈ ਖੁਦਕੁਸ਼ੀ ਮਾਮਲਾ :ਇਹ ਵੀ ਯਾਦ ਰਹੇ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਹਨ। ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ, ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਹਰਜੋਤ ਬੈਂਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕਿਉਂਕਿ ਖੁਦਕੁਸ਼ੀ ਪੱਤਰ ਦੇ ਵਿੱਚ ਸਿੱਧੇ ਤੌਰ ਉੱਤੇ ਮ੍ਰਿਤਕਾਂ ਨੇ ਆਪਣੀ ਖੁਦਕੁਸ਼ੀ ਦੇ ਲਈ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਜਿੰਮੇਵਾਰ ਦੱਸਿਆ ਹੈ, ਜਿਸ ਦੇ ਤਹਿਤ ਹਰਜੋਤ ਬੈਂਸ ਤੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਪੁਲਿਸ ਨੂੰ ਦਰਜ ਕਰਨਾ ਚਾਹੀਦਾ ਹੈ।