ਚੰਡੀਗੜ੍ਹ: ਪਟਵਾਰ ਯੂਨੀਅਨ ਵੱਲੋਂ ਤਾਂ ਪੰਜਾਬ ਸਰਕਾਰ ਉੱਤੇ ਵਾਅਦਾਖਿਲਾਫੀ ਦੇ ਇਲਜ਼ਾਮ ਲਾਏ ਹੀ ਜਾ ਰਹੇ ਸਨ ਪਰ ਇਸ ਵਿਚਾਲੇ ਹੁਣ ਮੌਕੇ ਦਾ ਸਿਆਸੀ ਫਾਇਦਾ ਲੈਣ ਲਈ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਸੀਐੱਮ ਮਾਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਖਾਸ ਤੌਰ ਉੱਤੇ ਵਾਅਦਾ ਕੀਤਾ ਸੀ ਕਿ ਨਵੇਂ ਭਾਰਤੀ ਹੋਏ ਪਟਵਾਰੀਆਂ ਦੀ ਜਿੱਥੇ ਸਿਖਲਾਈ ਨੂੰ ਘਟਾ ਕੇ ਇੱਕ ਸਾਲ ਕਰ ਦਿੱਤਾ ਗਿਆ ਹੈ ਉੱਥੇ ਹੀ ਸਿਖਲਾਈ ਦੌਰਾਨ 19,900 ਰੁਪਏ ਦਾ ਮਾਣ ਭੱਤਾ ਦਿੱਤਾ ਜਾਵੇਗਾ ਅਤੇ ਸਿਖਲਾਈ ਨੂੰ ਵੀ ਸੇਵਾ ਦਾ ਹਿੱਸਾ ਮੰਨਿਆ ਜਾਵੇਗਾ। ਇੱਕ ਸਾਲ ਹੋ ਗਿਆ, ਪਰ ਕੁਝ ਨਹੀਂ ਹੋਇਆ। ਪਟਵਾਰੀਆਂ ਨੂੰ ਹੁਣ ਵੀ 5000 ਰੁਪਏ ਮਹੀਨਾ ਭੱਤਾ ਮਿਲ ਰਿਹਾ ਹੈ ਅਤੇ ਡੀਐਲਆਰ ਤੋਂ ਨੋਟੀਫਿਕੇਸ਼ਨ ਆਇਆ ਹੈ ਕਿ ਸਿਖਲਾਈ ਡੇਢ ਸਾਲ ਦੀ ਹੋਵੇਗੀ।
ਬਿਕਰਮ ਮਜੀਠੀਆ ਦਾ ਸੀਐੱਮ ਮਾਨ 'ਤੇ ਤੰਜ, ਕਿਹਾ- ਨਵੇਂ ਭਰਤੀ ਪਟਵਾਰੀਆਂ ਨਾਲ ਕੀਤਾ ਗਿਆ ਧੋਖਾ, ਨਾ ਵਧਿਆ ਸਨਮਾਨ ਭੱਤਾ ਨਾ ਹੀ ਘਟਿਆ ਟ੍ਰੇਨਿੰਗ ਦਾ ਸਮਾਂ - ਪਟਵਾਰੀਆਂ ਦਾ ਮਾਣ ਭੱਤਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਨਵੇਂ ਭਰਤੀ ਹੋਏ ਪਟਵਾਰੀਆਂ ਦੇ ਮੁੱਦੇ ਉੱਤੇ ਘੇਰਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਕਹੇ ਮੁਤਾਬਿਕ ਨਾ ਹੀ ਪਟਵਾਰੀਆਂ ਦਾ ਸਨਮਾਨ ਭੱਤਾ ਵਧਿਆ ਅਤੇ ਨਾ ਹੀ 5 ਸਾਲ ਦੀ ਟਰੇਨਿੰਗ ਘਟ ਕੇ ਸਾਲ ਦੀ ਹੋਈ ਅਤੇ ਡੇਢ ਸਾਲ ਦੀ ਟਰੇਨਿੰਗ ਸਬੰਧੀ ਨੋਟੀਫਿਕੇਸ਼ਨ ਆ ਗਿਆ ਹੈ।
ਟਵੀਟ ਰਾਹੀਂ ਕੱਸਿਆ ਤੰਜ:ਦੱਸ ਦਈਏ ਬਿਕਰਮ ਮਜੀਠੀਆ ਨੇ ਟਵੀਟ ਰਾਹੀਂ ਪੰਜਾਬ ਸਰਕਾਰ ਉੱਤੇ ਵਾਅਦਾ ਖ਼ਿਲਾਫ਼ ਦਾ ਇਲਜ਼ਾਮ ਲਾਉਂਦਿਆ ਸਾਫ ਸ਼ਬਦਾਂ ਵਿੱਚ ਕਿਹਾ ਹੈ ਕਿ," ਮਾਨ ਸਾਬ੍ਹ ਤੁਸੀਂ ਕਹਿੰਦੇ ਸੀ ਵੀ ਨਵੇਂ ਪਟਵਾਰੀਆਂ ਦੀ ਟ੍ਰੇਨਿੰਗ ਘਟਾ ਕੇ ਇੱਕ ਸਾਲ ਕਰ ਦਿੱਤੀ ਹੈ ਤੇ ਟ੍ਰੇਨਿੰਗ ਦੌਰਾਨ 19,900 ਰੁਪਏ ਸਨਮਾਨ ਭੱਤਾ ਮਿਲੂ ਅਤੇ ਟ੍ਰੇਨਿੰਗ ਵੀ ਸਰਵਿਸ ਦਾ ਹਿੱਸਾ ਹੋਵੇਗੀ। ਇੱਕ ਸਾਲ ਹੋ ਗਿਆ ਪਰ ਹੋਇਆ ਕੁਝ ਵੀ ਨਹੀਂ, ਇਹਨਾਂ ਨੂੰ ਅਜੇ ਵੀ 5000 ਰੁਪਏ ਮਹੀਨਾ ਸਨਮਾਨ ਭੱਤਾ ਹੀ ਮਿਲ ਰਿਹਾ ਹੈ ਤੇ DLR ਤੋਂ ਨੋਟੀਫਿਕੇਸ਼ਨ ਆ ਗਿਆ ਹੈ ਕਿ ਟ੍ਰੇਨਿੰਗ ਡੇਢ ਸਾਲ ਦੀ ਹੀ ਰਹੇਗੀ,'।
ਪਟਵਾਰੀ ਵੀ ਨੇ ਨਰਾਜ਼: ਨਵੇਂ ਭਰਤੀ ਹੋਏ ਪਟਵਾਰੀਆਂ ਦਾ ਕਹਿਣਾ ਹੈ ਕਿ ਪਹਿਲੇ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਸੀ। ਜਿੱਥੇ ਉਨ੍ਹਾਂ ਦੀ ਸਿਖਲਾਈ ਦਾ ਸਮਾਂ ਬਿਨਾਂ ਮਤਲਬ ਪੰਜ ਸਾਲ ਰੱਖਿਆ ਗਿਆ ਸੀ ਉੱਥੇ ਹੀ ਪ੍ਰਤੀ ਮਹੀਨਾ 5 ਹਜ਼ਾਰ ਰੁਪਏ ਸਨਮਾਨ ਭੱਤੇ ਵਜੋਂ ਦਿੱਤਾ ਜਾ ਰਹੇ ਸਨ ਜੋ ਕਿ ਮਨਰੇਗਾ ਮਜ਼ਦੂਰ ਦੀ ਦਿਹਾੜੀ ਤੋਂ ਵੀ ਘੱਟ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਜਿੱਥੇ ਨਵੇਂ ਭਰਤੀ ਪਟਵਾਰੀਆਂ ਨੂੰ 19,900 ਰੁਪਏ ਦਾ ਮਾਣ ਭੱਤਾ ਮਿਲੇਗਾ ਉੱਥੇ ਹੀ ਸਿਖਲਾਈ ਵੀ ਪੰਜ ਸਾਲ ਤੋਂ ਘਟਾ ਕੇ ਇੱਕ ਸਾਲ ਦੀ ਹੋਵੇਗੀ ਪਰ ਅਜਿਹਾ ਕੁੱਝ ਨਹੀਂ ਹੋਇਆ ਅਤੇ ਪਹਿਲਾਂ ਦੀ ਤਰ੍ਹਾਂ ਉਨ੍ਹਾਂ ਨਾਲ ਕੋਝਾ ਮਜ਼ਾਕ ਜਾਰੀ ਰਹੇਗਾ, ਜਿਸ ਸਬੰਧੀ ਨੋਟੀਫਿਕੇਸ਼ ਵੀ ਆ ਚੁੱਕਾ ਹੈ।