ਪੰਜਾਬ

punjab

ETV Bharat / state

'ਆਪ' ਦਾ ਇਕ ਹੋਰ ਆਗੂ ਜਿਨਸੀ ਸੋਸ਼ਣ ਕਰਨ ਦੇ ਇਲਜ਼ਾਮਾਂ 'ਚ ਘਿਰਿਆ, ਮਜੀਠੀਆ ਕੋਲ CM Maan ਦੇ ਨੇੜਲੇ ਮੰਤਰੀ ਦੀ 'ਸ਼ਰਮਨਾਕ ਹਰਕਤ' ਦਾ ਸਬੂਤ!, ਪ੍ਰੈ੍ੱਸ ਕਾਨਫਰੰਸ ਦੌਰਾਨ ਕੀਤੇ ਵੱਡੇ ਖੁਲਾਸੇ... - Majithia accused AAP minister

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਖਿਲਾਫ ਬੇਵਸ ਪੀੜਤ ਦਾ ਸੋਸ਼ਣ ਕਰਨ ਦੇ ਇਲਜ਼ਾਮ ਲਗਾਏ ਹਨ। Another AAP leader accused of sexual harassment. Majithia has proof of the 'shameful act' of a minister close to CM Maan.

Akali leader Bikram Majithia made serious allegations against the AAP government minister
'ਆਪ' ਦਾ ਇਕ ਹੋਰ ਆਗੂ ਜਿਨਸੀ ਸੋਸ਼ਣ ਕਰਨ ਦੇ ਇਲਜ਼ਾਮਾਂ 'ਚ ਘਿਰਿਆ, ਮਜੀਠੀਆ ਕੋਲ CM Maan ਦੇ ਨੇੜਲੇ ਮੰਤਰੀ ਦੀ 'ਸ਼ਰਮਨਾਕ ਹਰਕਤ' ਦਾ ਸਬੂਤ!, ਪ੍ਰੈ੍ੱਸ ਕਾਨਫਰੰਸ ਦੌਰਾਨ ਕੀਤੇ ਵੱਡੇ ਖੁਲਾਸੇ...

By ETV Bharat Punjabi Team

Published : Nov 15, 2023, 5:00 PM IST

ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ’ਤੇ ਦੋਸ਼ ਲਾਇਆ ਕਿ ਉਹਨਾਂ ਨੇ ਇਕ ਬੇਵਸ ਪੀੜਤ ਦਾ ਸੋਸ਼ਣ ਕਰ ਕੇ ਨੈਤਿਕ ਪੱਧਰ ਉੱਤੇ ਡਿੱਗਣ ਦਾ ਸਬੂਤ ਦਿੱਤਾ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੋਸ਼ ਲਾਇਆ ਕਿ ਉਹ ਆਪਣੇ ਮੰਤਰੀ ਦੀ ਘਿਨੌਣੀ ਹਰਕਤ ਬਾਰੇ ਜਾਣੂ ਹੋਣ ਦੇ ਬਾਵਜੂਦ ਉਹਨਾਂ ਦਾ ਬਚਾਅ ਕਰ ਰਹੇ ਹਨ।

ਮੁੱਖ ਮੰਤਰੀ ਨਾਲ ਸਪੰਰਕ ਕਰਨ ਦੀ ਕੋਸ਼ਿਸ਼ :ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਜਿਣਸੀ ਸੋਸ਼ਣ ਕਰਨ ਵਾਲੇ ਇਸ ਵਿਅਕਤੀ ਨੂੰ ਪੰਜਾਬ ਵਜ਼ਾਰਤ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੈ ਅਤੇ ਇਸਨੂੰ ਤੁਰੰਤ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ ਤੇ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਹੀ ਮੁੱਖ ਮੰਤਰੀ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਅਪਰੇਟਰ ਨੇ ਦੱਸਿਆ ਕਿ ਭਗਵੰਤ ਮਾਨ ਦਫਤਰ ਗਏ ਹਨ ਜਦੋਂ ਕਿ ਦਫਤਰ ਦਾ ਫੋਨ ਵਿਅਸਤ ਆਉਂਦਾ ਰਿਹਾ।

ਮਜੀਠੀਆ ਨੇ ਕਿਹਾ ਕਿ ਉਹ ਜਿਸ ਭਾਸ਼ਾ ਵਿਚ ਮੁੱਖ ਮੰਤਰੀ ਨਾਲ ਗੱਲ ਕਰ ਰਹੇ ਹਨ, ਇਹੀ ਉਹਨਾਂ ਨੂੰ ਸਮਝ ਆਉਂਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਦੀਵਾਲੀ ਮੌਕੇ ਮੁੱਖ ਮੰਤਰੀ ਨੂੰ ਆਖਿਆ ਸੀ ਕਿ ਜਿਹੜੇ ਮੰਤਰੀ ਉਹਨਾਂ ਨੂੰ ਦੀਵਾਲੀ ਦੀਆਂ ਵਧਾਈਆਂ ਦੇ ਰਹੇ ਹਨ, ਉਹਨਾਂ ਦੀਆਂ ਬਜ਼ਰ ਕੁਰਹਿਤਾਂ ਬਾਰੇ ਪਤਾ ਲੱਗਣ ’ਤੇ ਉਹ ਉਹਨਾਂ ਨਾਲ ਹੱਥ ਮਿਲਾਉਣਾ ਵੀ ਪਸੰਦ ਨਹੀਂ ਕਰਨਗੇ। ਇਸ ਮਗਰੋਂ ਉਹਨਾਂ ਨੇ ਦੀਵਾਲੀ ਦੇ ਤਿਓਹਾਰ ਦੀ ਤਸਵੀਰ ਸਾਂਝੀ ਕਰ ਕੇ ਮੁੱਖ ਮੰਤਰੀ ਤੋਂ ਮਿਲਣ ਲਈ ਸਮਾਂ ਮੰਗਿਆ ਸੀ ਤਾਂ ਜੋ ਉਹ ਉਹਨਾਂ ਦੇ ’ਮਨ ਪਸੰਦ’ ਮੰਤਰੀ ਦੀ ਘਿਨੌਣੀ ਹਰਕਮਤ ਦਾ ਸਬੂਤ ਉਹਨਾਂ ਨੂੰ ਸੌਂਪ ਸਕਣ। ਉਹਨਾਂ ਕਿਹਾ ਕਿ ਉਹਨਾਂ ਅਜਿਹਾ ਇਸ ਕਰ ਕੇ ਕੀਤਾ ਕਿਉਂਕਿ ਮੁੱਖ ਮੰਤਰੀ ਵੀ ਆਪਣੇ ਵਿਰੋਧੀਆਂ ਨਾਲ ਟਵਿੱਟਰ ’ਤੇ ਹੀ ਗੱਲਬਾਤ ਕਰਨ ਲਈ ਜਾਣੇ ਜਾਂਦੇ ਹਨ ਜਦੋਂ ਉਹਨਾਂ ਨੇ ਪੰਜਾਬਰ ਦੇ ਮੁੱਦਿਆਂ ’ਤੇ ਅਖੌਤੀ ਬਹਿਸ ਲਈ ਵਿਰੋਧੀਆਂ ਨੂੰ ਸਿਰਫ ਟਵਿੱਟਰ ’ਤੇ ਹੀ ਸੱਦਾ ਦਿੱਤਾ ਤਾਂ ਉਹ ਸਭ ਨੇ ਵੇਖਿਆ ਸੀ।

ਪੈੱਨ ਡਰਾਇਵ ਵਿੱਚ ਰਿਕਾਰਡ ਹੋਣ ਦਾ ਦਾਅਵਾ :ਮਜੀਠੀਆ ਨੇ ਮੁੱਖ ਮੰਤਰੀ ਲਈ ਦੀਵਾਲੀ ਦਾ ਤੋਹਫਾ ਵੀ ਪੈਕ ਕਰਵਾਇਆ ਸੀ। ਮਜੀਠੀਆ ਨੇ ਪੱਤਰਕਾਰਾਂ ਦੇ ਸਾਹਮਣੇ ਉਹ ਡੱਬਾ ਖੋਲ੍ਹਿਆ ਤਾਂ ਉਸ ਵਿਚੋਂ ਉਹ ਪੈਨ ਡ੍ਰਾਈਵ ਨਿਕਲੀ ਜਿਸ ਵਿਚ ਮੰਤਰੀ ਦੀ ਸ਼ਰਮਨਾਕ ਹਰਕਤ ਰਿਕਾਰਡ ਹੈ। ਉਹਨਾਂ ਕਿਹਾ ਕਿ ਉਹ ਇਸ ਪੈਨ ਡ੍ਰਾਈਵ ਜੋ ਉਹਨਾਂ ਨੂੰ ਇਕ ਜਨਤਕ ਪ੍ਰੋਗਰਾਮ ਵਿਚ ਸੌਂਪੀ ਗਈ, ਵੇਰਵੇ ਸਾਂਝੇ ਨਹੀਂ ਕਰ ਰਹੇ ਕਿਉਂਕਿ ਇਸ ਵਿਚ ਮੰਤਰੀ ਦੇ ਗੁਨਾਹਾਂ ਦਾ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਮੈਟੀਰੀਅਲ ਹੈ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਪੈਨ ਡ੍ਰਾਈਵ ਸੌਂਪਣਾ ਚਾਹੁੰਦੇ ਹਨ ਤਾਂ ਜੋ ਉਹ ਮਾਮਲੇ ਵਿਚ ਫੌਰੀ ਕਾਰਵਾਈ ਕਰ ਸਕਣ।

ਅਕਾਲੀ ਆਗੂ ਨੇ ਸਪਸ਼ਟ ਕੀਤਾ ਕਿ ਜੇਕਰ ਮੁੱਖ ਮੰਤਰੀ ਨੇ ਆਪਣੇ ਕੈਬਨਿਟ ਸਹਿਯੋਗ ਖਿਲਾਫ ਸਬੂਤ ਲੈਣ ਤੋਂ ਇਨਕਾਰ ਕੀਤਾ, ਜਿਵੇਂ ਕਿ ਉਹਨਾਂ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ਵਿਚ ਕੀਤਾ ਸੀ, ਤਾਂ ਉਹ ਇਸ ਕੇਸ ਵਿਚ ਨਿਆਂ ਲੈਣ ਲਈ ਉਪਲਬਧ ਹੋਰ ਵਿਕਲਪਾਂ ’ਤੇ ਵਿਚਾਰ ਕਰਨਗੇ। ਉਹਨਾਂ ਕਿਹਾ ਕਿ ਅਸੀਂ ਉਦੋਂ ਤੱਕ ਟਿਕ ਕੇ ਨਹੀਂ ਬੈਠਾਂਗੇ ਜਦੋਂ ਤੱਕ ਮੰਤਰੀ ਪੂਰੀ ਤਰ੍ਹਾਂ ਬੇਨਕਾਬ ਨਹੀਂ ਹੋ ਜਾਂਦਾ ਤੇ ਉਸਦ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਨਹੀਂ ਹੁੰਦੀ। (ਪ੍ਰੈੱਸ ਨੋਟ)

ABOUT THE AUTHOR

...view details