ਚੰਡੀਗੜ੍ਹ: ਪੰਜਾਬ ਦੀਆਂ ਵਿਧਾਨਸਭਾ ਚੋਣਾਂ ਸਿਰ ਉੱਤੇ ਹਨ ਜਿਸ ਨੂੰ ਲੈ ਕੇ ਪੰਜਾਬ ਵਿੱਚ ਚੋਣ ਜ਼ਾਬਤਾ ਲੱਗਾ ਹੋਇਆ ਹੈ। ਇਸੇ ਵਿਚਾਲੇ ਸਿਆਸੀ ਧਿਰਾਂ ਵਲੋਂ ਇੱਕ-ਦੂਜੇ ਉੱਤੇ ਜੰਮ ਕੇ ਸਿਆਸੀ ਨਿਸ਼ਾਨੇ ਸਾਧੇ ਜਾ ਰਹੇ ਹਨ। ਉੱਥੇ ਹੀ, ਅਕਾਲੀ ਦਲ ਨੇਤਾ ਬਿਕਰਮ ਮਜੀਠੀਆ ਵੀ ਪਿੱਛੇ ਰਹਿਣ ਵਾਲੇ ਨਹੀਂ ਸਨ। ਸੋ ਬਿਕਰਮ ਮਜੀਠੀਆ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਚਰਨਜੀਤ ਚੰਨੀ ਉੱਤੇ ਮਾਫੀਏ ਨੂੰ ਲੈ ਕੇ ਹੋ ਰਹੇ ਘੁਟਾਲਿਆਂ ਦੇ ਖੁਲਾਸੇ ਕਰਦਿਆਂ ਵੱਡੇ ਦਾਅਵੇ ਕੀਤੇ ਹਨ।
ਅਕਾਲੀ ਦਲ ਨੇਤਾ ਬਿਕਰਮ ਮਜੀਠੀਆਂ ਨੇ ਪ੍ਰੈਸ ਕਾਨਫਰੰਸ 'ਚ ਸੀਐਮ ਚੰਨੀ ਅਤੇ ਹਨੀ ਦੀਆਂ ਤਸਵੀਰਾਂ ਅਤੇ ਵੀਡੀਓ ਜਾਰੀ ਕੀਤੀਆਂ। ਇਸ ਦੌਰਾਨ ਅਕਾਲੀ ਨੇ ਕਿਹਾ ਕਿ CM ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਹਨੀ ਦੀ ਥਾਂ 'ਤੇ 55 ਕਰੋੜ ਦੀ ਮਨੀ ਟ੍ਰੇਲ ਮਿਲੀ ਹੈ। ਸੀਐਮ ਚੰਨੀ ਅਤੇ ਕਾਂਗਰਸ ਦੱਸਣ ਕਿ ਇਹ ਪੈਸਾ ਕਿੱਥੋਂ ਆਇਆ। ਕਰੋੜਾਂ ਦੀਆਂ ਰੋਲੇਕਸ ਘੜੀਆਂ ਅਤੇ ਕਰੋੜਾਂ ਦੀ ਜਾਇਦਾਦ ਕਿੱਥੋਂ ਆਈ? ਹਨੀ ਦਾ ਕਾਰੋਬਾਰ ਕੀ ਹੈ? ਸੋ ਸਵਾਲਾਂ ਦੀ ਲੜੀ ਕਾਂਗਰਸ ਸਰਕਾਰ ਉੱਤੇ ਸੁੱਟੀ ਗਈ ਹੈ।
ED ਰੇਡ 'ਤੇ ਬਿਕਰਮ ਮਜੀਠੀਆਂ ਦਾ ਸਿਆਸੀ ਸੰਗ੍ਰਾਮ, CM ਚੰਨੀ 'ਤੇ ਕੀਤਾ 'ਵੀਡੀਓ ਧਮਾਕਾ' ਮਜੀਠੀਆਂ ਨੇ ਕਿਹਾ ਕਿ ਅੱਜ ਦਾ ਦਿਨ ਚੰਨੀ ਦੇ ਭ੍ਰਿਸ਼ਟਾਚਾਰ ਦਾ ਇਕ ਹਿੱਸਾ ਹੈ। ਬਾਕੀ ਦੋ-ਤਿੰਨ ਹਿੱਸੇ ਅੱਗੇ ਆਉਣਗੇ। ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਗਣਤੰਤਰ ਦਿਵਸ ਦੀਆਂ ਫੋਟੋਆਂ 'ਚ ਚੰਨੀ ਅਤੇ ਸੀਨੀਅਰ ਕਾਂਗਰਸੀ ਆਗੂਆਂ, ਮੰਤਰੀਆਂ ਅਤੇ ਭੁਪਿੰਦਰ ਹਨੀ ਦੀਆਂ ਸਟੇਜਾਂ 'ਤੇ ਇਕੱਠੀਆਂ ਤਸਵੀਰਾਂ ਜਨਤਕ ਕੀਤੀਆਂ। ਅਕਾਲੀ ਦਲ ਦਾ ਦਾਅਵਾ ਹੈ ਕਿ ਚੰਨੀ ਹਨੀ ਅਤੇ ਪੈਸੇ ਦਾ ਸੁਮੇਲ ਹੈ। ਚੰਨੀ ਤੋਂ ਲੈ ਕੇ ਰਾਜ ਤਕ ਸਾਰੇ ਕੰਮ ਹਨੀ ਰਾਹੀਂ ਹੁੰਦੇ ਸਨ। ਇੱਥੋ ਤੱਕ ਕਿ ਮੁੱਖ ਮੰਤਰੀ ਚੰਨੀ ਦੇ ਪੁੱਤਰ ਦੇ ਵਿਆਹ ਵਿੱਚ ਹੋਏ ਖ਼ਰਚੇ ਦੀ ਵੀ ਈਡੀ ਕੋਲੋਂ ਜਾਂਚ ਦੀ ਮੰਗ ਕੀਤੀ ਹੈ।
ਮਜੀਠੀਆਂ ਨੇ CM ਚੰਨੀ ਦੇ ਹਲਕੇ ਦੇ ਸਰਪੰਚ ਦਾ ਸਟਿੰਗ ਜਾਰੀ ਕੀਤਾ। ਸਟਿੰਗ 'ਚ ਸਰਪੰਚ ਇਕਬਾਲ ਸਿੰਘ 'ਤੇ ਮਾਈਨਿੰਗ ਕਰਵਾਉਣ ਦਾ ਦੋਸ਼ ਹੈ। ਅਕਾਲੀ ਨੇ ਦੋਸ਼ ਲਾਇਆ ਕਿ ਕਾਂਗਰਸ ਨੂੰ ਨਾਜਾਇਜ਼ ਮਾਈਨਿੰਗ ਤੋਂ 1.50 ਰੁਪਏ ਪ੍ਰਤੀ ਫੁੱਟ ਮਿਲਦਾ ਹੈ।
ਇਹ ਵੀ ਪੜ੍ਹੋ :ਪਠਾਨਕੋਟ-ਲੁਧਿਆਣਾ ਬਲਾਸਟ: STF ਨੇ ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ