ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਪੱਖੀ ਬਿਆਨ ਦਿੱਤੇ ਜਾਣ ਤੋਂ ਬਾਅਦ ਸਿਆਸਤ ਕਾਫੀ ਭਖੀ ਹੈ। ਇਸ ਨੂੰ ਲੈ ਕੇ ਵੱਖ-ਵੱਖ ਬਿਆਨ ਵੀ ਸੁਣਨ ਵਿੱਚ ਆਏ ਹਨ।
ਉੱਥੇ ਹੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਵੀ ਇਸ ਮਾਮਲੇ ਉੱਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਈਟੀਵੀ ਭਾਰਤ ਨਾਲ ਗੱਲ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅੱਗੇ ਕਦੀ ਵੀ ਜਥੇਦਾਰ ਦੇ ਮੂੰਹੋਂ ਖਾਲਿਸਤਾਨ ਪੱਖੀ ਗੱਲ ਕਿਸੇ ਨੇ ਨਹੀਂ ਸੁਣੀ ਹੋਣੀ। ਹੁਣ ਇਹ ਗੱਲ ਅਕਾਲੀ ਦਲ ਦੇ ਵੱਲੋਂ ਜਥੇਦਾਰ ਦੇ ਮੂੰਹੋਂ ਕਢਵਾਈ ਗਈ ਹੈ।