ਪੰਜਾਬ

punjab

ETV Bharat / state

AIG ਅਸ਼ੀਸ਼ ਕਪੂਰ ਨੇ ਵਿਸ਼ਵ ਪੁਲਿਸ ਖੇਡਾਂ 'ਚ ਜਿੱਤੇ 2 ਸੋਨ ਤਮਗੇ, ਕੈਪਟਨ ਨੇ ਦਿੱਤੀ ਵਧਾਈ - ਵਿਸ਼ਵ ਪੁਲਿਸ ਖੇਡਾਂ

ਏਆਈਜੀ ਅਸ਼ੀਸ਼ ਕਪੂਰ ਅਤੇ ਡੀਐਸਪੀ ਅਵਨੀਤ ਸਿੱਧੂ ਨੇ ਦੇਸ਼ ਦਾ ਨਾਂਅ ਕੀਤਾ ਰੌਸ਼ਨ, ਡੀਐਸਪੀ ਅਵਨੀਤ ਨੇ ਨਿਸ਼ਾਨੇਬਾਜੀ ਵਿੱਚ 4 ਤਮਗੇ ਅਤੇ ਏਆਈਜੀ ਅਸ਼ੀਸ਼ ਨੇ ਟੈਨਿਸ ਮੁਕਾਬਲਿਆਂ ਵਿੱਚ ਜਿੱਤੇ 2 ਸੋਨ ਤਮਗੇ। ਏਆਈਜੀ ਕਪੂਰ ਨੇ ਉਕਤ ਖੇਡਾਂ ਵਿੱਚ ਲਗਾਤਾਰ ਚੌਥੀ ਵਾਰ ਸੋਨ ਤਮਗੇ ਜਿੱਤੇ ਹਨ।

ਫ਼ੋਟੋ

By

Published : Aug 18, 2019, 10:36 AM IST

ਚੰਡੀਗੜ੍ਹ: ਚੀਨ ਦੇ ਸ਼ਹਿਰ ਚੇਂਗਦੂ ਵਿਖੇ ਹੋਈਆਂ ਵਿਸ਼ਵ ਪੁਲਿਸ ਅਤੇ ਫਾਇਰ (ਡਬਲਿਊ.ਪੀ.ਐਫ.ਜੀ.) ਖੇਡਾਂ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਏਆਈਜੀ ਅਸ਼ੀਸ਼ ਕਪੂਰ ਨੇ ਟੈਨਿਸ ਮੁਕਾਬਲਿਆਂ ਵਿੱਚ 2 ਸੋਨ ਤਮਗੇ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਅਸ਼ੀਸ਼ ਨੇ ਟੈਨਿਸ ਦੇ ਸਿੰਗਲਜ਼ ਅਤੇ ਡਬਲਜ਼ ਵਰਗ ਵਿੱਚ ਆਪਣੇ ਵਿਰੋਧੀਆਂ ਨੂੰ ਅਸਾਨੀ ਨਾਲ ਹਰਾ ਕੇ ਸੋਨੇ ਦੇ ਤਮਗੇ ਜਿੱਤਣ ਵਿੱਚ ਕਾਮਯਾਬ ਹੋਏ।

ਡਬਲਿਊਪੀਐਫਜੀ ਹਰ ਦੋ ਸਾਲ ਬਾਅਦ ਹੁੰਦੀਆਂ ਹਨ ਜਿਸ ਵਿੱਚ ਦੁਨੀਆਂ ਭਰ ਦੇ ਪੁਲਿਸ ਅਤੇ ਫਾਇਰ ਵਿਭਾਗਾਂ ਦੇ ਅਧਿਕਾਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਇਹ ਖੇਡ ਮੁਕਾਬਲੇ ਇੱਕ ਤਰ੍ਹਾਂ ਦੇ ਮਿੰਨੀ ਉਲੰਪਿਕ ਹੁੰਦੇ ਹਨ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਏਆਈਜੀ ਕਪੂਰ ਨੇ ਉਕਤ ਖੇਡਾਂ ਵਿੱਚ ਲਗਾਤਾਰ ਚੌਥੀ ਵਾਰ ਸੋਨ ਤਮਗੇ ਜਿੱਤ ਕੇ ਦੇਸ਼ ਅਤੇ ਪੰਜਾਬ ਪੁਲਿਸ ਦਾ ਨਾਂਅ ਰੌਸ਼ਨ ਕੀਤਾ ਹੈ।

ਹੋਰ ਪੜ੍ਹੋ: ਗ਼ਲਤ ਵੀਜ਼ਾ ਵਿਖਾ ਕੇ ਟ੍ਰੈਵਲ ਏਜੰਟਾਂ ਨੇ ਮਾਰੀ ਠੱਗੀ


ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏਆਈਜੀ ਅਸ਼ੀਸ਼ ਕਪੂਰ ਨੂੰ ਟਵੀਟ ਕਰ ਇਸ ਖਾਸ ਉਪਲੱਬਦੀ ਲਈ ਵਧਾਈ ਦਿੱਤੀ।

ਪੰਜਾਬ ਪੁਲਿਸ ਨੇ ਵਿਸ਼ਵ ਪੁਲਿਸ ਖੇਡਾਂ 'ਚ ਕੀਤਾ ਭਾਰਤ ਦਾ ਨਾਂ ਰੌਸ਼ਨ

ਅਸ਼ੀਸ ਕਪੂਰ ਪਿਛਲੇ 15 ਸਾਲਾਂ ਤੋਂ ਟੈਨਿਸ ਸਿੰਗਲਜ਼ ਵਿੱਚ ਆਲ ਇੰਡੀਆ ਪੁਲਿਸ ਖੇਡਾਂ ਦੇ ਚੈਂਪੀਅਨ ਅਤੇ ਬੇਹਤਰੀਨ ਰੈਂਕਿੰਗ ਵਾਲੇ ਖਿਡਾਰੀ ਹਨ। ਜ਼ਿਕਰਯੋਗ ਹੈ ਕਿ ਇਸੇ ਖੇਡਾਂ ਵਿੱਚ ਬਠਿੰਡਾ ਦੀ ਓਲੰਪੀਅਨ ਅਤੇ ਨਿਸ਼ਾਨੇਬਾਜ ਡੀ.ਐਸ.ਪੀ. ਅਵਨੀਤ ਸਿੱਧੂ ਨੇ ਨਿਸ਼ਾਨੇਬਾਜ਼ੀ ਦੇ ਵੱਖ-ਵੱਖ ਮੁਕਾਬਲਿਆਂ ਵਿੱਚ 1 ਸੋਨੇ ਦਾ, 1 ਚਾਂਦੀ ਅਤੇ 2 ਕਾਂਸੀ ਦੇ ਤਮਗੇ ਜਿੱਤੇ।

ABOUT THE AUTHOR

...view details