ਚੰਡੀਗੜ੍ਹ:ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਜਾਅਲੀ ਦਸਤਖਤਾਂ ਦੇ ਇਲਜ਼ਾਮ ਹੇਠ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਦਕਿ ਸੰਜੇ ਸਿੰਘ ਦੀ ਮੁਅੱਤਲੀ ਵਧਾ ਦਿੱਤੀ ਗਈ ਹੈ। ਹੁਣ ਆਮ ਆਦਮੀ ਪਾਰਟੀ ਨੇ ਇਸ ਮਾਮਲੇ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ I.N.D.I.A ਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਹੈ। ਰਾਘਵ ਚੱਢਾ ਨੇ ਸਫਾਈ ਦਿੰਦਿਆਂ ਕਿਹਾ ਕਿ ਭਾਜਪਾ ਸ਼ਾਸਨ ਵਿੱਚ ਹਰ ਵਰਗ ਨਾਲ ਧੱਕਾ ਹੋ ਰਿਹਾ ਅਤੇ ਅੱਜ ਇਸੇ ਧੱਕੇ ਦਾ ਸ਼ਿਕਾਰ ਉਹ ਖੁੱਦ ਹੋਏ ਹਨ।
ਭਾਜਪਾ 'ਤੇ ਝੂਠੇ ਪ੍ਰਚਾਰ ਦਾ ਇਲਜ਼ਾਮ:ਰਾਘਵ ਚੱਢਾ ਨੇ ਇਸ ਮਾਮਲੇ 'ਤੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਭਾਜਪਾ ਦਾ ਮੂਲ ਮੰਤਰ ਝੂਠ ਨੂੰ ਹਜ਼ਾਰ ਵਾਰ ਬੋਲਣਾ ਹੈ ਤਾਂ ਜੋ ਉਹ ਸੱਚ ਵਿੱਚ ਬਦਲ ਜਾਵੇ। ਰਾਘਵ ਚੱਢਾ ਕਿਹਾ ਕਿ ਉਨ੍ਹਾਂ ਖ਼ਿਲਾਫ਼ ਭੰਡੀ ਪ੍ਰਚਾਰ ਕੀਤਾ ਗਿਆ ਹੈ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜਦੋਂ ਵਿਸ਼ੇਸ਼ ਅਧਿਕਾਰ ਕਮੇਟੀ ਕਿਸੇ ਮੈਂਬਰ ਵਿਰੁੱਧ ਕੋਈ ਕਾਰਵਾਈ ਸ਼ੁਰੂ ਕਰਦੀ ਹੈ ਤਾਂ ਉਹ ਮੈਂਬਰ ਉਸ 'ਤੇ ਕੋਈ ਜਨਤਕ ਬਿਆਨ ਨਹੀਂ ਦਿੰਦਾ ਪਰ ਉਸ ਨੂੰ ਭਾਜਪਾ ਦੇ ਝੂਠ ਦਾ ਪਰਦਾਫਾਸ਼ ਕਰਨ ਲਈ ਅੱਗੇ ਆਉਣ ਲਈ ਮਜਬੂਰ ਹੋਣਾ ਪਿਆ।
ਸਿਆਸੀ ਪ੍ਰਤੀਕਿਰਿਆਵਾਂ: ਜਿੱਥੇ ਆਪ ਸੁਪਰੀਮੋ ਕੇਜਰੀਵਾਲ ਤੋਂ ਲੈਕੇ ਵਿਰੋਧੀ ਗਠਬੰਧਨ ਭਾਜਪਾ ਨੂੰ ਰਾਘਵ ਚੱਢਾ ਦੀ ਮੁਅੱਤਲੀ ਲਈ ਜ਼ਿੰਮੇਵਾਰ ਦੱਸ ਰਿਹਾ ਹੈ ਉੱਥੇ ਹੀ ਭਾਜਪਾ ਨੇ ਵੀ ਰਾਘਵ ਚੱਢਾ ਉੱਤੇ ਤਿੱਖੇ ਤੰਜ ਕੱਸੇ ਹਨ। ਇਸ ਵਿਚਾਲੇ ਸਦਨ ਤੋਂ ਬਾਹਰ ਆਉਣ ਮਗਰੋਂ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਸਦਨ ਦੇ ਇਸ ਫੈਸਲੇ ਨੂੰ ਗੈਰ-ਲੋਕਤੰਤਰੀ ਕਰਾਰ ਦਿੱਤਾ ਉਨ੍ਹਾਂ ਟਵੀਟ ਰਾਹੀਂ ਆਪਣੀ ਪ੍ਰਤੀਕਿਆ ਸਾਹਮਣੇ ਰੱਖੀ।
ਇਹ ਗੈਰ-ਲੋਕਤੰਤਰੀ ਫੈਸਲਾ ਹੈ.. ਸੰਜੇ ਸਿੰਘ ਦੀ ਕੀ ਗਲਤੀ ਸੀ? ਸਦਨ ਦੇ ਅੰਦਰ ਜਾਣਾ ਇੱਕ ਪਰੰਪਰਾ ਹੈ। ਅਰੁਣ। ਜੇਤਲੀ ਕਹਿੰਦੇ ਸਨ ਕਿ ਇਹ ਲੋਕਤੰਤਰ ਦਾ ਹਿੱਸਾ ਹੈ, ਵਿਘਨ ਜਮਹੂਰੀਅਤ ਦਾ ਹਿੱਸਾ ਹੈ..ਰਾਘਵ ਚੱਢਾ ਨੇ ਕੀ ਗਲਤ ਕੀਤਾ ਹੈ? ਉਸ ਨੇ ਨਿਯਮ ਕਿਤਾਬ ਵੀ ਦਿਖਾਈ ਹੈ...ਇਹ ਮੰਦਭਾਗਾ ਅਤੇ ਗੈਰ-ਲੋਕਤੰਤਰੀ ਹੈ.. ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਂਦੇ ਹੋ..'ਸਾਂਸਦ ਪ੍ਰਿਯੰਕਾ ਚਤੁਰਵੇਦੀ ,ਸ਼ਿਵ ਸੈਨਾ
AAP ਆਗੂ ਸੰਜੇ ਸਿੰਘ ਦਾ ਟਵੀਟ :ਆਪ ਆਗੂ ਸੰਜੇ ਸਿੰਘ ਨੇ ਟਵੀਟ ਕਰਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਲਿਖਿਆ ਕਿ'ਦੇਸ਼ ਦੇ ਪ੍ਰਧਾਨ ਮੰਤਰੀ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ। ਮਨੀਪੁਰ ਵਿੱਚ ਹਿੰਸਾ ਨੂੰ ਰੋਕਣ ਦੀ ਬਜਾਏ ਉਹ ਵਿਰੋਧੀ ਧਿਰ ਦੀ ਆਵਾਜ਼ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।'
ਦੇਸ਼ ਦੇ ਪ੍ਰਧਾਨ ਮੰਤਰੀ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ। ਮਣੀਪੁਰ ਵਿੱਚ ਹਿੰਸਾ ਨੂੰ ਰੋਕਣ ਦੀ ਬਜਾਏ ਉਹ ਵਿਰੋਧੀ ਧਿਰ ਦੀ ਆਵਾਜ਼ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਮਣੀਪੁਰ ਹਿੰਸਾ ਦੇ ਖਿਲਾਫ ਬੋਲਦੇ ਰਹਾਂਗੇ। ਮੁਅੱਤਲ ਕਰੋ ਜਾਂ ਜੇਲ੍ਹ ਭੇਜੋ। ਹਾਂ ਮੈਂ ਬੇਲ 'ਤੇ ਗਿਆ, 56 ਇੰਚ ਦੀ ਛਾਤੀ ਨੂੰ ਚੁਣੌਤੀ ਦੇਣ ਲਈ 56 ਵਾਰ ਮੈਂ ਬੇਲ 'ਤੇ ਗਿਆ। - ਸੰਜੇ ਸਿੰਘ, ਆਪ ਆਗੂ
ਕੀ ਹੈ ਪੂਰਾ ਮਾਮਲਾ:ਦਰਅਸਲ 'ਆਪ' ਸੰਸਦ ਰਾਘਵ ਚੱਢਾ ਨੇ ਦਿੱਲੀ ਸਰਵਿਸਿਜ਼ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਪ੍ਰਸਤਾਵ ਲਿਆਂਦਾ ਸੀ। ਇਸ ਮਤੇ 'ਤੇ ਪੰਜ ਸੰਸਦ ਮੈਂਬਰਾਂ ਦੇ ਨਾਂ ਸ਼ਾਮਲ ਕੀਤੇ ਗਏ ਸਨ, ਉਨ੍ਹਾਂ ਸੰਸਦ ਮੈਂਬਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਸ 'ਤੇ ਦਸਤਖਤ ਨਹੀਂ ਕੀਤੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ। ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਨੇ ਇਸ ਮਾਮਲੇ ਸਬੰਧੀ ਸ਼ਿਕਾਇਤਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਿਨ੍ਹਾਂ ਪੰਜ ਸੰਸਦ ਮੈਂਬਰਾਂ ਨੇ ਜਾਅਲੀ ਦਸਤਖਤ ਕੀਤੇ ਹਨ, ਉਨ੍ਹਾਂ 'ਚ ਭਾਜਪਾ ਦੇ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ, ਨਰਹਰੀ ਅਮੀਨ, ਪੀ ਕੋਨਯਕ, ਬੀਜੇਡੀ ਦੇ ਸੰਸਦ ਮੈਂਬਰ ਸਸਮਿਤ ਪਾਤਰਾ ਅਤੇ ਏਆਈਡੀਐੱਮਕੇ ਦੇ ਸੰਸਦ ਮੈਂਬਰ ਥੰਬੀ ਦੁਰਈ ਸ਼ਾਮਲ ਹਨ। ਇਨ੍ਹਾਂ ਸੰਸਦ ਮੈਂਬਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਨਾਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਦਿੱਲੀ ਸੇਵਾਵਾਂ ਬਿੱਲ 'ਤੇ ਪ੍ਰਸਤਾਵਿਤ ਸਿਲੈਕਟ ਕਮੇਟੀ 'ਚ ਸ਼ਾਮਲ ਕੀਤੇ ਗਏ ਸਨ।