ਚੰਡੀਗੜ੍ਹ:ਸੁਨਿਹਿਰੀ ਭਵਿੱਖ ਦੀ ਆਸ ਲੈਕੇ ਲੱਖਾਂ ਰੁਪਏ ਖਰਚ ਕੇ ਵਿਦੇਸ਼ੀ ਧਰਤੀ ਉੱਤੇ ਗਏ ਪੰਜਾਬੀਆਂ ਦੇ ਘਰ ਅੱਜ ਕੱਲ ਬਰਬਾਦ ਹੋ ਰਹੇ ਨੇ। ਆਏ ਦਿਨ ਕੈਨੇਡਾ ਵਰਗੀ ਧਰਤੀ ਤੋਂ ਨੌਜਵਾਨਾਂ ਦੀਆਂ ਮੌਤਾਂ ਸਬੰਧੀ ਖ਼ਬਰਾਂ ਆ ਰਹੀਆਂ ਨੇ ਅਤੇ ਹੁਣ ਇੱਕ ਦਿਲ ਨੂੰ ਝਿੰਜੋੜ ਦੇਣ ਵਾਲੀ ਖ਼ਬਰ ਕੈਨੇਡਾ ਤੋਂ ਆਈ ਹੈ। ਰੋਪੜ ਹਲਕੇ ਦੇ ਪਿੰਡ ਐਮਾਂ ਚਾਹਲ ਦੇ ਨੌਜਵਾਨ ਗੁਰਵਿੰਦਰ ਦੀ ਕੈਨੇਡਾ ਵਿੱਚ ਮੌਤ ਹੋਣ ਦੀ ਖ਼ਬਰ ਜਿਉਂ ਹੀ ਪਿੰਡ ਵਾਸੀਆਂ ਨੂੰ ਮਿਲੀ ਤਾਂ ਪੂਰੇ ਪਿੰਡ ਅਤੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਪੁੱਤਰ ਦੀ ਮੌਤ ਦੀ ਗੱਲ ਸਬੰਧ ਜਦੋਂ ਉਸ ਦੀ ਮਾਂ ਨੁੂੰ ਮਾਂ ਪਤਾ ਲੱਗ ਤਾਂ ਉਸ ਨੇ ਵੀ ਸਦਮਾ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ।
Punjabi youth in Canada: ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਕਤਲ , ਸਦਮੇ 'ਚ ਮਾਂ ਨੇ ਵੀ ਤੋੜਿਆ ਦਮ - Murder of Punjabi in Canada
Punjabi youth in Canada: ਕੈਨੇਡਾ ਵਿੱਚ ਪੰਜਾਬ ਦੇ ਨੌਜਵਾਨ ਉੱਤੇ ਕੁੱਝ ਹਮਲਾਵਰਾਂ ਨੇ ਜਾਨਲੇਵਾ ਹਮਲਾ ਕੀਤਾ ਤਾਂ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਜਵਾਨ ਪੁੱਤ ਦੀ ਮੌਤ ਦਾ ਸਦਮਾ ਪੰਜਾਬ ਵਿੱਚ ਬੈਠੀ ਮਾਂ ਨਾ ਸਹਾਰ ਸਕੀ ਅਤੇ ਉਸ ਦੀ ਵੀ ਮੌਤ ਹੋ ਗਈ।
ਡੂੰਘੇ ਸਦਮੇ ਨੇ ਲਈ ਮਾਂ ਦੀ ਜਾਨ: ਮੀਡੀਆ ਰਿਪੋਰਟਾਂ ਮੁਤਾਬਿਕ ਰਵਿੰਦਰ ’ਤੇ ਬੀਤੀ 9 ਜੁਲਾਈ ਨੂੰ ਕੈਨੇਡਾ ਵਿੱਚ ਅਣਪਛਾਤਿਆਂ ਨੇ ਨੇ ਹਮਲਾ ਕਰ ਦਿੱਤਾ ਸੀ ਅਤੇ 14 ਜੁਲਾਈ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਦੋਂ ਮਾਪਿਆਂ ਨੂੰ ਆਪਣੇ ਪੁੱਤਰ ਦੀ ਮੌਤ ਦਾ ਪਤਾ ਲੱਗਿਆ ਤਾਂ ਉਸ ਦੀ ਮਾਂ ਸਦਮਾ ਨਾ ਸਹਾਰ ਸਕੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਨੂੰ ਰੋਪੜ ਦੇ ਇੱਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਡੀ.ਐੱਮ.ਸੀ. ਲੁਧਿਆਣਾ ਰੈਫਰ ਕਰ ਦਿੱਤਾ ਜਿੱਥੇ ਹਾਲਤ ਗੰਭੀਰ ਹੋਣ ਕਾਰਨ ਮਾਤਾ ਨਰਿੰਦਰ ਕੌਰ ਉਮਰ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਗੁਰਵਿੰਦਰ 2 ਸਾਲ ਪਹਿਲਾਂ ਕੈਨੇਡਾ ਪੜ੍ਹਨ ਲਈ ਗਿਆ ਸੀ ਅਤੇ ਉਹ ਤਿੰਨ ਭਰਾ ਸਨ। ਜਿਨ੍ਹਾਂ ’ਚੋਂ ਇਕ ਵੱਡਾ ਅਤੇ ਦੋ ਭਰਾ ਜੌੜੇ ਸਨ।
- Punjab Weather Update: ਭਾਖੜਾ 'ਚ ਵਧਿਆ ਪਾਣੀ ਦਾ ਪੱਧਰ, ਪੰਜਾਬ ਦੇ 11 ਜ਼ਿਲ੍ਹਿਆ ਵਿੱਚ ਮੀਂਹ ਦਾ ਅਲਰਟ
- Biggest Hummer Car in Dubai: ਵਿਸ਼ਾਲ ਹਮਰ ਦੀ ਵਾਇਰਲ ਵੀਡੀਓ ਨੇ ਕੀਤਾ ਸਭ ਨੂੰ ਹੈਰਾਨ, ਤੁਸੀਂ ਵੀ ਵੇਖੋਂ ਵੀਡੀਓ
- ਮੌਤ ਮਗਰੋਂ ਵੀ ਜਾਰੀ ਹੈ ਸਿੱਧੂ ਮੂਸੇਵਾਲਾ ਦੀ ਚੜ੍ਹਾਈ, ਰੈਪਰ ਬਰਨਾ ਬੁਆਏ ਨੇ ਨਵੇਂ ਗਾਣੇ ਦੀ ਵੀਡੀਓ 'ਚ ਲਿਖਿਆ, legend never die...
ਦੱਸ ਦਈਏ ਕੈਨੇਡਾ ਵਿੱਚ ਕਿਸੇ ਪੰਜਾਬੀ ਨੌਜਵਾਨ ਦਾ ਪਹਿਲੀ ਵਾਰ ਕਤਲ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਤੋਂ ਪੜ੍ਹਾਈ ਲਈ ਕੈਨੇਡਾ ਗਏ ਨੌਜਵਾਨ ਦਾ ਕੈਨੇਡਾ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਦੱਸਿਆ ਗਿਆ ਸੀ ਕਿ ਸੂਰਜਦੀਪ ਸਿੰਘ ਉਪਰ ਕੁੱਝ ਨੌਜਵਾਨਾਂ ਨੇ ਲੁੱਟ ਦੀ ਨੀਯਤ ਨਾਲ ਹਮਲਾ ਕੀਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਫਰਾਰ ਹੋ ਗਏ। ਸੂਰਜਦੀਪ ਦੇ ਕਤਲ ਦੀ ਸੂਚਨਾ ਨੇ ਪਰਿਵਾਰਕ ਮੈਂਬਰਾਂ ਨੂੰ ਸਦਮੇ ਵਿੱਚ ਕਰ ਦਿੱਤਾ ਸੀ।