ਚੰਡੀਗੜ੍ਹ:ਗੁਰੂਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਫੌਜਾ ਸਿੰਘ ਸਰਾਰੀ(Cabinet Minister Fauja Singh Sarari resigned) ਨੇ ਅਚਾਨਕ ਅਸਤੀਫ਼ਾ ਦੇ ਦਿੱਤਾ। ਹਾਲਾਕਿ ਉਨ੍ਹਾਂ ਨੇ ਅਸਤੀਫ਼ੇ ਦੇਣ ਦਾ ਕਰਨ ਨਿਜੀ ਦੱਸਿਆ ਹੈ ਅਤੇ ਪਾਰਟੀ ਦੇ ਵਰਕਰ ਵਜੋਂ ਕੰਮ ਕਰਦੇ ਰਹਿਣ ਦੀ ਗੱਲ ਆਖੀ ਹੈ, ਪਰ ਫੌਜਾ ਸਿੰਘ ਸਰਾਰੀ ਦੀ ਸਫਾਈ ਨਾਲ ਮਾਮਲਾ ਖਤਮ ਨਹੀਂ ਹੋ ਜਾਂਦਾ ਕਿਉਂਕਿ ਉਨ੍ਹਾਂ ਉੱਤੇ ਲਗਾਤਾਰ ਵਿਰੋਧੀ ਭ੍ਰਿਸ਼ਟਾਚਾਰ ਦਾ ( the alleged audio went viral) ਇਲਜ਼ਾਮ ਲਗਾ ਕੇ ਅਸਤੀਫੇ ਦੀ ਮੰਗ ਕਰ ਰਹੇ ਸਨ। ਇਸ ਦੇ ਨਾਲ ਹੀ ਵਿਰੋਧੀ ਪੰਜਾਬ ਸਰਕਾਰ ਦੀ ਕਰੱਪਸ਼ਨ ਉੱਤੇ ਜ਼ੀਰੋ ਟਾਂਲਰੇਂਸ ਨੀਤੀ ਦਾ ਵੀ ਮਜ਼ਾਕ ਬਣਾ ਰਹੇ ਸਨ।
ਵਿਵਾਦਾਂ ਦਾ ਕਾਰਨ: ਸੋਸ਼ਲ ਮੀਡੀਆ ਉੱਤੇ ਇੱਕ ਕਥਿਤ ਆਡੀਓ ਤੇਜ਼ੀ ਨਾਲ ਵਾਇਰਲ ( Fauja Singh Sarari came into the headlines) ਹੋਈ ਸੀ ਇਸ ਕਥਿਤ ਆਡੀਓ ਵਿੱਚ ਤਤਕਾਲੀ ਕੈਬਨਿਟ ਮੰਤਰੀ ਫੌਜਾਂ ਸਿੰਘ ਸਰਾਰੀ ਦੀ ਆਪਣੇ ਓਐੱਸਡੀ (Sarari interacts with his OSD) ਨਾਲ ਗੱਲਬਾਤ ਸੁਣਾਈ ਦੇ ਰਹੀ ਸੀ । ਇਸ ਗੱਲਬਾਤ ਦੌਰਾਨ ਸਰਾਰੀ ਅਤੇ ਉਹਨਾਂ ਦੇ ਓਐੱਸਡੀ ਵਿਚਕਾਰ ਕਿਸੇ ਸ਼ਖ਼ਸ ਨੂੰ ਝੂਠੀ ਸਾਜ਼ਿਸ਼ ਵਿੱਚ ਫਸਾ ਕੇ ਰਿਸ਼ਵਤ ਲੈਣ ਦੀ ਗੱਲਬਾਤ ਸਾਫ ਸ਼ਬਦਾਂ ਵਿੱਚ ਜ਼ਾਹਿਰ ਹੋ ਰਹੀ ਹੈ। ਕਥਿਤ ਆਡੀਓ ਵਿੱਚ ਕੈਬਨਿਟ ਮੰਤਰੀ ਦੇ ਓਐੱਸਡੀ ਸ਼ਰੇਆਮ ਕਹਿੰਦੇ ਸੁਣਾਈ ਦਿੰਦੇ ਹਨ ਕਿ ਪਹਿਲਾਂ ਸਮਾਨ ਦੀ ਲੋਡਿੰਗ ਹੋਣ ਦੇਵਾਂਗੇ ਅਤੇ ਬਾਅਦ ਵਿੱਚ ਮੌਕੇ ਉੱਤੇ ਛਾਪੇਮਾਰੀ ਕਰਕੇ ਸਰਕਾਰੀ ਤੰਤਰ ਦੀ ਮਦਦ ਨਾਲ ਰਿਸ਼ਵਤ ਮੰਗ ਲਵਾਂਗੇ।
ਦੋਵਾਂ ਦੀ ਗੱਲਬਾਤ ਦੌਰਾਨ ਥਾਣੇ ਦੇ ਮੁਣਸ਼ੀ ਦੀ ਸ਼ਮੂਲੀਅਤ ਵੀ ਸ਼ਰੇਆਮ ਸਾਹਮਣੇ ਆ ਰਹੀ ਸੀ। ਦਰਅਸਲ ਕਥਿਤ ਆਡੀਓ ਵਿੱਚ ਫੌਜਾ ਸਿੰਘ ਸਰਾਰੀ (Punjab government ministers surrounded) ਨੂੰ ਓਐੱਸਡੀ ਕਹਿੰਦਾ ਹੈ ਕਿ ਲੋਡਿੰਗ ਸਮੇਂ ਜਦੋਂ ਅਸੀਂ ਬੰਦਿਆਂ ਨੂੰ ਫੜ੍ਹਾਂਗੇ ਤਾਂ ਉਹ ਖੁੱਦ ਹੀ ਡਰ ਕੇ ਪੈਸੇ ਦੇ ਦੇਣਗੇ ਅਤੇ ਕੁਿੰਨੇ ਪੈਸਿਆਂ ਦੀ ਵਸੂਲੀ ਕਰਨੀ ਹੈ ਇਸ ਸਬੰਧੀ ਥਾਣੇ ਦਾ ਮੁਣਸ਼ੀ ਖੁੱਦ ਹੀ ਸਾਰੇ ਕੁੱਝ ਦੱਸੇਗਾ।
ਵਿਧਾਨ ਸਭਾ 'ਚ ਅਸਤੀਫ਼ੇ ਦੀ ਮੰਗ: ਦੱਸ ਦਈਏ ਕਥਿਤ ਆਡੀਓ ਦੇ ਵਾਇਰਲ ( the alleged audio went viral) ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਪੰਜਾਬ ਸਰਕਾਰ ਨੂੰ ਫੌਜਾ ਸਿੰਘ ਸਰਾਰੀ ਦੇ ਮੁੱਦੇ ਉੱਤੇ ਘੇਰ ਰਹੀਆਂ ਸਨ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਤਮਾਮ ਵਿਰੋਧੀਆਂ ਨੇ ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ।