ਚੰਡੀਗੜ੍ਹ: ਵੀਰਵਾਰ ਨੂੰ ਸੁਲਤਾਨਪੁਰ ਲੋਧੀ ਵਿੱਚ ਬਾਰਸ਼ ਸ਼ੁਰੂ ਹੁੰਦੇ ਸਾਰ ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਦੀ ਟੀਮ ਨੇ ਇਸ ਘਟਨਾ ਨਾਲ ਨਜਿੱਠਣ ਲਈ ਬਣਾਈ ਆਪਣੀ ਯੋਜਨਾ ਨੂੰ ਪੂਰੀ ਤਰਾਂ ਜ਼ਮੀਨ ਉਤੇ ਉਤਾਰ ਦਿੱਤਾ। ਇਸ ਤਹਿਤ ਪੁਲਿਸ, ਸਥਾਨਕ ਪ੍ਰਸ਼ਾਸਨ, ਰੋਡਵੇਜ਼, ਪੀ.ਐਸ.ਪੀ.ਸੀ.ਐਲ., ਸਿਹਤ, ਜਲ ਸਪਲਾਈ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਤਕਰੀਬਨ ਇਕ ਹਜ਼ਾਰ ਜਵਾਨਾਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਲਾਇਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਇੰਨੀ ਭਾਰੀ ਬਾਰਸ਼ ਹੋਣ ਕਾਰਨ ਵੀ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ।
ਭਾਰੀ ਬਾਰਸ਼ ਤੋਂ ਬਾਅਦ ਸੁਲਤਾਨਪੁਰ ਲੋਧੀ ਵਿੱਚ ਕੁੱਝ ਹੀ ਘੰਟਿਆਂ ਮਗਰੋਂ ਹਾਲਾਤ ਆਮ ਵਰਗੇ - Arangements at sultanpur lodhi
ਸੁਲਤਾਨਪੁਰ ਲੋਧੀ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨਾਂ ਨੂੰ ਸੁਚਾਰੂ ਤਰੀਕੇ ਨਾਲ ਕਰਵਾਏ ਜਾਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਆਪਣੀ ਸਾਰੀ ਤਾਕਤ ਲਗਾ ਦੇਣ ਤੋਂ ਬਾਅਦ 12 ਘੰਟਿਆਂ ਵਿਚਕਾਰ ਹੀ ਇਸ ਇਤਿਹਾਸਕ ਸ਼ਹਿਰ ਵਿੱਚ ਹਾਲਾਤ ਆਮ ਵਰਗੇ ਹੋ ਗਏ ਹਨ।
ਰੋਜ਼ਾਨਾ ਤੜਕੇ ਤਿੰਨ ਵਜੇ ਤੱਕ ਫੀਲਡ ਵਿੱਚ ਰਹਿ ਕੇ ਸਾਰੇ ਕੰਮਾਂ ਦੀ ਨਿਗਰਾਨੀ ਕਰ ਰਹੇ ਡਿਪਟੀ ਕਮਿਸ਼ਨਰ ਖਰਬੰਦਾ ਦੀ ਅਗਵਾਈ ਵਿੱਚ ਜ਼ਿਲਾ ਪ੍ਰਸ਼ਾਸਨ ਨੇ ਇਸ ਇਤਿਹਾਸਕ ਸ਼ਹਿਰ ਵਿੱਚ ਸ਼ਰਧਾਲੂਆਂ ਲਈ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਪਿੰਡ ਮਾਛੀਜੋਆ, ਤਰਫ਼ ਬਹਿਬਲ ਬਹਾਦਰ (ਲੋਹੀਆਂ ਸੜਕ ਉਤੇ) ਅਤੇ ਰਣਧੀਰਪੁਰ ਵਿੱਚ ਗੁਰੂ ਨਾਨਕ ਨਗਰ 1, ਗੁਰੂ ਨਾਨਕ ਨਗਰ 2 ਅਤੇ ਗੁਰੂ ਨਾਨਕ ਨਗਰ 3 ਦੇ ਨਾਮ ਉਤੇ ਬਣੇ ਟੈਂਟ ਸਿਟੀਆਂ ਦਾ ਖਰਬੰਦਾ ਨੇ ਖ਼ੁਦ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਪਰਮਾਤਮਾ ਦੀ ਅਪਾਰ ਕਿਰਪਾ ਸਦਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਅਨੂਠੇ ਤਰੀਕੇ ਨਾਲ ਮਨਾਉਣ ਲਈ ਵਚਨਬੱਧ ਹੈ।