ਪੰਜਾਬ

punjab

ETV Bharat / state

35 ਵਰ੍ਹਿਆਂ ਬਾਅਦ ਮਾਂ-ਪੁੱਤ ਦਾ ਹੋਇਆ ਮੇਲ, ਪੁੱਤਰ ਨੂੰ ਗਲਵੱਕੜੀ 'ਚ ਭਰਕੇ ਸਾਰੇ ਦੁੱਖ ਦਰਦ ਭੁੱਲ ਗਈ ਮਾਂ, ਪੜ੍ਹੋ ਭਾਵੁਕ ਕਰ ਦੇਣ ਵਾਲਾ ਮਾਹੌਲ... - The young man s father died

ਪਟਿਆਲਾ ਵਿੱਚ ਹੜ੍ਹ ਪੀੜਤਾਂ ਦੀ ਮਦਦ ਕਰਨ ਆਏ ਇੱਕ ਪੁੱਤਰ ਦਾ ਆਪਣੀ ਮਾਂ ਨਾਲ ਮੇਲ ਹੋ ਗਿਆ ਹੈ। ਇਹ ਮੇਲ 35 ਸਾਲ ਬਾਅਦ ਹੋਇਆ ਹੈ। ਨੌਜਵਾਨ ਦੇ ਪਿਤਾ ਦੀ ਹਾਦਸੇ ਦੌਰਾਨ ਮੌਤ ਮਗਰੋਂ ਇਹ ਨੌਜਵਾਨ ਆਪਣੇ ਦਾਦਾ ਦਾਦੀ ਨਾਲ ਚਲਾ ਗਿਆ ਸੀ।

After 35 years in Patiala, his mother found her son
35 ਵਰ੍ਹਿਆਂ ਬਾਅਦ ਮਾਂ-ਪੁੱਤ ਦਾ ਹੋਇਆ ਮੇਲ, ਪੁੱਤਰ ਨੂੰ ਗਲਵੱਕੜੀ 'ਚ ਭਰਕੇ ਸਾਰੇ ਦੁੱਖ ਦਰਦ ਭੁੱਲ ਗਈ ਮਾਂ, ਪੜ੍ਹੋ ਭਾਵੁਕ ਕਰ ਦੇਣ ਵਾਲਾ ਮਾਹੌਲ...

By

Published : Jul 28, 2023, 6:09 PM IST

ਚੰਡੀਗੜ੍ਹ ਡੈਸਕ :ਪੰਜਾਬ ਵਿੱਚ ਇਕ ਪਾਸੇ ਹੜਾਂ ਨੇ ਬਹੁਤ ਸਾਰਾ ਨੁਕਸਾਨ ਕੀਤਾ ਹੈ ਤੇ ਇਕ ਪੁੱਤਰ ਦਾ ਆਪਣੀ ਮਾਂ ਨਾਲ 35 ਸਾਲ ਬਾਅਦ ਮੇਲ ਵੀ ਕਰਾ ਦਿੱਤਾ ਹੈ। ਗੁਰਦਾਸਪੁਰ ਦੇ ਕਾਦੀਆਂ ਨਿਵਾਸੀ ਜਗਜੀਤ ਸਿੰਘ ਅਤੇ ਉਸਦੀ ਮਾਤਾ ਹਰਜੀਤ ਕੌਰ 35 ਵਰ੍ਹਿਆਂ ਬਾਅਦ ਮਿਲ ਗਏ ਹਨ। ਦਰਅਸਲ ਜਗਜੀਤ ਹੜ੍ਹ ਪੀੜਤਾਂ ਦੀ ਸੇਵਾ ਕਰਨ ਲਈ ਪਟਿਆਲਾ ਦੇ ਪਿੰਡ ਬੋਹੜਪੁਰ ਆਇਆ ਸੀ। ਇੱਥੇ ਉਸਨੂੰ ਉਸਨੂੰ ਨਾਨੀ ਮਿਲੀ ਜਿਸਨੇ ਉਸਨੂੰ ਮਾਂ ਨਾਲ ਮਿਲਾ ਦਿੱਤਾ।

ਮੀਡੀਆ ਰਿਪੋਰਟਾਂ ਅਨੁਸਾਰ 35 ਸਾਲ ਪਹਿਲਾਂ 6 ਸਾਲ ਦੀ ਉਮਰ ਵਿੱਚ ਜਗਜੀਤ ਸਿੰਘ ਨੇ ਆਪਣਾ ਪਿਤਾ ਗੁਆ ਲਿਆ ਸੀ ਅਤੇ ਉਸਦੀ ਮਾਤਾ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਪਟਿਆਲਾ ਦੇ ਪਿੰਡ ਸਮਾਣਾ ਵਿੱਚ ਰਹਿਣ ਲੱਗੀ। ਇਸ ਤੋਂ ਬਾਅਦ ਦਾਦਾ-ਦਾਦੀ ਦੋ ਸਾਲ ਦੇ ਜਗਜੀਤ ਨੂੰ ਮਾਂ ਕੋਲੋਂ ਦੂਰ ਲੈ ਗਏ। ਹਾਲਾਂਕਿ 5 ਸਾਲ ਪਹਿਲਾਂ ਹੀ ਜਗਜੀਤ ਨੂੰ ਪਤਾ ਲੱਗਾ ਸੀ ਕਿ ਉਸਦੀ ਮਾਂ ਜਿਊਂਦੀ ਹੈ।

ਪਟਿਆਲਾ ਆਇਆ ਸੀ ਸੇਵਾ ਕਰਨ :ਜਗਜੀਤ ਸਿੰਘ ਨੇ ਦੱਸਿਆ ਕਿ 20 ਜੁਲਾਈ ਨੂੰ ਉਹ ਸੇਵਾ ਕਰਨ ਲਈ ਭਾਈ ਘਨਈਆ ਜੀ ਸੇਵਾ ਸੰਸਥਾ ਨਾਲ ਪਟਿਆਲਾ ਆਇਆ ਸੀ। ਇੱਥੇ ਮਾਸੀ ਦਾ ਫੋਨ ਆਇਆ ਕਿ ਉਸਦੀ ਮਾਤਾ ਵੀ ਪਟਿਆਲਾ ਹੀ ਰਹਿੰਦੀ ਹੈ ਇਸ ਤੋਂ ਬਾਅਦ ਉਹ ਨਾਨੀ ਦੇ ਘਰ ਆ ਗਿਆ ਅਤੇ ਜਗਜੀਤ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਪਹਿਲਾਂ ਤਾਂ ਜਗਜੀਤ ਉੱਤੇ ਸ਼ੱਕ ਹੋਇਆ ਪਰ ਜਦੋਂ ਉਸ ਨੇ ਮਾਂ ਨੂੰ ਦੱਸਿਆ ਤਾਂ ਹਰਜੀਤ ਦੇ ਪਹਿਲੇ ਵਿਆਹ ਤੋਂ ਇਕ ਪੁੱਤਰ ਹੈ ਤਾਂ ਉਹ ਸੁਣ ਕੇ ਭਾਵੁਕ ਹੋ ਗਈ। ਇਸ ਤੋਂ ਬਾਅਦ ਮਾਂ ਨੂੰ 22 ਜੁਲਾਈ ਨੂੰ ਨਾਨੀ ਦੇ ਘਰ ਮਿਲਣ ਦਾ ਸਮਾਂ ਤੈਅ ਕਰਕੇ ਕੀਤਾ ਗਿਆ। 22 ਜੁਲਾਈ ਨੂੰ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਨਾਨੀ ਦੇ ਘਰ ਪਹੁੰਚਿਆ।

ਜਿਸ ਵੇਲੇ ਜਗਜੀਤ ਆਪਣੀ ਮਾਂ ਹਰਜੀਤ ਕੌਰ ਦੇ ਘਰ ਗਿਆ ਤਾਂ ਬਹੁਤ ਹੀ ਭਾਵੁਕ ਮਾਹੌਲ ਬਣਿਆ। ਚੱਲਣ-ਫਿਰਨ ਤੋਂ ਅਸਮਰੱਥ ਮਾਂ 35 ਸਾਲਾਂ ਬਾਅਦ ਆਪਣੇ ਪੁੱਤਰ ਨੂੰ ਦੇਖ ਕੇ ਸਾਰੇ ਦੁੱਖ ਭੁੱਲ ਗਈ। ਜਗਜੀਤ ਨੇ ਦੱਸਿਆ ਕਿ ਦੋ ਦਿਨਾਂ ਬਾਅਦ ਉਹ ਆਪਣੀ ਮਾਤਾ ਹਰਜੀਤ ਕੌਰ ਨੂੰ ਲੈਣ ਸਮਾਣਾ ਜਾਵੇਗਾ। ਦੂਜੇ ਵਿਆਹ ਤੋਂ ਹਰਜੀਤ ਕੌਰ ਦੀਆਂ ਦੋ ਧੀਆਂ ਹਨ ਅਤੇ ਇੱਕ 10 ਸਾਲ ਦਾ ਬੇਟਾ ਵੀ ਹੈ।

ਕਿਵੇਂ ਹੋਇਆ ਸੀ ਦੂਰ :ਦਰਅਸਲ ਜਗਜੀਤ ਜਦੋਂ ਛੇ ਮਹੀਨਿਆਂ ਦਾ ਸੀ ਤਾਂ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਸਦੀ ਮਾਤਾ ਨੇ ਵਿਆਹ ਕਰਵਾ ਲਿਆ ਅਤੇ ਜਗਜੀਤ ਨੂੰ ਦੋ ਸਾਲ ਦੀ ਉਮਰ ਵਿੱਚ ਉਸਦੇ ਦਾਦਾ-ਦਾਦੀ ਆਪਣੇ ਨਾਲ ਲੈ ਗਏ ਸਨ। ਉਸਨੂੰ ਇਹ ਕਿਹਾ ਗਿਆ ਕਿ ਉਸਦੇ ਮਾਤਾ-ਪਿਤਾ ਦੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਜਦੋਂ ਉਹ ਪਟਿਆਲਾ ਵਿੱਚ ਹੜ੍ਹ ਪੀੜਤਾਂ ਦੀ ਸੇਵਾ ਕਰ ਰਿਹਾ ਸੀ ਤਾਂ ਜਗਜੀਤ ਦੀ ਭੂਆ ਨੇ ਉਸਦੀ ਮਾਂ ਨਾਲ ਮੁੜ ਮਿਲਣ ਬਾਰੇ ਕਿਹਾ ਅਤੇ ਪਟਿਆਲਾ ਦੇ ਬੋਹੜਪੁਰ ਪਿੰਡ ਵਿੱਚ ਮਾਂ-ਪੁੱਤਰ ਮੁੜ ਤੋਂ ਇਕੱਠੇ ਹੋ ਗਏ।

ABOUT THE AUTHOR

...view details