ਪੰਜਾਬ

punjab

ETV Bharat / state

Dhadrianwale on Amritpal: ਢੱਡਰੀਆਂਵਾਲਾ ਵੱਲੋਂ ਅੰਮ੍ਰਿਤਪਾਲ ਨੂੰ ਨਸੀਹਤ, "ਤਰੀਕੇ ਨਾਲ ਚੱਲੋ ਨਹੀਂ ਤਾਂ ਪੰਜਾਬ ਦੇ ਕਸ਼ਮੀਰ ਬਣਨ 'ਚ ਬਹੁਤਾ ਸਮਾਂ ਨ੍ਹੀਂ ਲੱਗਣਾ"

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਨਸੀਹਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੋਚ ਸਮਝ ਕੇ ਤਰੀਕੇ ਨਾਲ ਚੱਲਣ ਦੀ ਲੋੜ ਹੈ। ਇਨ੍ਹਾਂ ਕਾਰਵਾਈਆਂ ਕਰਕੇ ਸਮੁੱਚੇ ਵਿਸ਼ਵ ਵਿੱਚ ਸਿੱਖਾਂ ਦੀ ਬਦਨਾਮੀ ਹੋ ਰਹੀ ਹੈ।

Advice from Ranjit Singh Dhadrianwala to Amritpal Singh
ਰਣਜੀਤ ਸਿੰਘ ਢਡਰੀਆਂਵਾਲਾ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਨਸੀਹਤ, "ਤਰੀਕੇ ਨਾਲ ਚੱਲੋ ਨਹੀਂ ਤਾਂ ਪੰਜਾਬ ਦੇ ਕਸ਼ਮੀਰ ਬਣਨ 'ਚ ਬਹੁਤਾ ਸਮਾਂ ਨ੍ਹੀਂ ਲੱਗਣਾ"

By

Published : Mar 25, 2023, 11:27 AM IST

Updated : Mar 25, 2023, 12:10 PM IST

ਚੰਡੀਗੜ੍ਹ: ਪੰਜਾਬ ਵਿਚ ਲਗਾਤਾਰ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਪੁਲਿਸ ਵੱਲੋਂ ਆਪ੍ਰੇਸ਼ਨ ਚਲਾਏ ਗਏ ਹਨ। ਹਾਲਾਂਕਿ ਖਬਰਾਂ ਹਨ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਚੋਂ ਫਰਾਰ ਹੈ ਪਰ ਫਿਰ ਵੀ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਉਸ ਦੇ ਸਮਰਥਕਾਂ, ਪ੍ਰਚਾਰਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਸਲਾਹ ਦਿੱਤੀ ਹੈ। ਰਣਜੀਤ ਸਿੰਘ ਢੱਡਰੀਆਂਵਾਲਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਰਾਹੀਂ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਪਿਛਲੇ ਦਿਨਾਂ ਤੋਂ ਕਾਫੀ ਕੁਝ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਘਟਨਾ ਨੂੰ ਦੇਖਣ ਦਾ ਹਰ ਕਿਸੇ ਦਾ ਵੱਖੋ-ਵੱਖ ਤਰੀਕਾ ਹੈ ਤੇ ਆਪਣੇ ਤੌਰ ਉਤੇ ਹਰ ਮੁੱਦੇ ਨੂੰ ਦੇਖਣਾ ਉਸ ਦਾ ਹੱਕ ਹੈ।

ਮਰਨ-ਮਰਾਉਣ ਦੀ ਗੱਲ ਕਰਨ ਵਾਲੇ ਹੀ ਸਿੱਖ ਹਿਤੈਸ਼ੀ ਕਿਉਂ ? :ਪਿਛਲੇ ਦਿਨਾਂ ਵਿਚ ਕੁਝ ਵੀ ਹੋ ਰਿਹਾ ਹੈ ਹਰ ਕੋਈ ਉਸ ਉਤੇ ਬੋਲਣ ਦੀ ਹਿੰਮਤ ਨਹੀਂ ਕਰ ਰਿਹਾ, ਕਿਉਂਕਿ ਇਸ ਮੁੱਦੇ ਉਤੇ ਜੋ ਵੀ ਲੋਕ ਸਿਆਣੀ ਗੱਲ ਕਰਦੇ ਹਨ, ਉਹ ਗੱਦਾਰ, ਪੰਥ ਦੋਖੀ ਹੈ ਤੇ ਜੋ ਵੀ ਵਿਅਕਤੀ ਮਰਨ ਮਰਾਉਣ ਦੀ ਗੱਲ ਕਰਦੇ ਹਨ ਉਹ ਪੰਥ ਹਿਤੈਸ਼ੀ ਹੈ। ਉਨ੍ਹਾਂ ਕਿਹਾ ਕਿ ਸੱਚਾਈ ਹਮੇਸ਼ਾ ਸੱਚਾਈ ਹੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਚੀਜ਼ ਨੂੰ ਪੂਰੀ ਤਰ੍ਹਾਂ ਸੁਣੋ, ਹਰ ਗੱਲ, ਹਰ ਮਾਮਲੇ ਦੀ ਚੰਗੀ ਤਰ੍ਹਾਂ ਘੋਖ ਕਰੋ, ਹਨ੍ਹੇਰੇ ਵਿਚ ਨਾ ਰਹੋ। ਅੰਮ੍ਰਿਤਪਾਲ ਸਿੰਘ ਕੋਈ ਸਾਡਾ ਦੁਸ਼ਮਣ ਨਹੀਂ, ਉਹ ਵੀ ਸਿੱਖ ਹੈ ਅਸੀਂ ਵੀ ਸਿੱਖ ਹਾਂ। ਜਦੋਂ ਕੁਝ ਵਾਪਰ ਰਿਹਾ ਹੈ, ਉਹ ਸਾਂਝੀਆਂ ਗਲਤੀਆਂ ਵਿਚ ਗਿਣਿਆ ਜਾਂਦਾ ਹੈ ਜੋ ਹਰ ਕਿਸੇ ਨੂੰ ਭੁਗਤਣਾ ਪੈਂਦਾ ਹੈ।

ਉਨ੍ਹਾਂ ਅੰਮ੍ਰਿਤਪਾਲ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਇਕੱਲਾ ਅੰਮ੍ਰਿਤਪਾਲ ਸਿੰਘ ਹੀ ਨਹੀਂ ਜਿਸ ਵੱਲੋਂ ਸੰਗਤ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ, ਕਈ ਅਜਿਹੀਆਂ ਸੰਸਥਾਵਾਂ ਹਨ, ਜੋ ਹਰ ਹਫ਼ਤੇ ਅੰਮ੍ਰਿਤ ਸੰਚਾਰ ਕਰਵਾਉਂਦੀਆਂ ਹਨ। ਸਾਡੇ ਪਰਮੇਸ਼ਰ ਦੁਆਰ ਵੀ ਕਈ ਵਾਰ ਅੰਮ੍ਰਿਤ ਸੰਚਾਰ ਹੋਇਆ, ਪਰ ਅਜਿਹਾ ਸਿਰਫ਼ ਅੰਮ੍ਰਿਤਪਾਲ ਨਾਲ ਹੋਇਆ ਕਿ ਉਸ ਨੇ ਅੰਮ੍ਰਿਤ ਸੰਚਾਰ ਕਰਵਾਇਆ ਤੇ ਉਸ ਖ਼ਿਲਾਫ਼ ਕਾਰਵਾਈ ਹੋਈ। ਉਸ ਦੇ ਸਾਥੀਆਂ ਨੂੰ ਜੇਲ੍ਹਾਂ ਵਿਚ ਡੱਕਿਆ ਗਿਆ, ਇੰਝ ਕਿਉਂ ਸੋਚਣ ਦੀ ਲੋੜ ਹੈ। ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਨੂੰ ਮਾਰਨ ਵਾਲੇ ਦਾ ਅੱਜ ਕੀ ਬਣਿਆ ਕਿਸੇ ਨੇ ਨਹੀਂ ਸੋਚਿਆ, ਉਸ ਨੇ ਕਦਮ ਤਾਂ ਚੁੱਕ ਲਿਆ ਪਰ ਹੁਣ ਉਸ ਨਾਲ ਕੀ ਵਾਪਰ ਰਿਹਾ ਹੈ, ਕਿਸੇ ਨੂੰ ਨਹੀਂ ਪਤਾ।

ਇਹ ਵੀ ਪੜ੍ਹੋ :Land For Job Scam Case: ਤੇਜਸਵੀ ਯਾਦਵ ਦੀ ਸੀਬੀਆਈ ਕੋਲ ਪੇਸ਼ੀ, ਅਰਜ਼ੀ ਦਾ ਸੀਬੀਆਈ ਵੱਲੋਂ ਵਿਰੋਧ

ਅਸੀਂ ਬੰਦੀ ਸਿੰਘਾਂ ਨੂੰ ਛੁਡਾਉਣ ਦੀ ਗੱਲ ਲੈ ਕੇ ਤੁਰੇ ਸੀ, ਨਾ ਕਿ ਹੋਰ ਸਿੰਘਾਂ ਨੂੰ ਬੰਦੀ ਬਣਾਉਣ ਲਈ :ਰਣਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਅੱਜ ਨੈਸ਼ਨਲ ਮੀਡੀਆ ਵੱਲੋਂ ਸਿੱਖਾਂ ਨੂੰ ਲੈ ਕੇ ਜੋ ਖਬਰਾਂ ਚਲਾਈਆਂ ਜਾ ਰਹੀਆਂ ਹਨ, ਉਸ ਬਾਰੇ ਇਕ ਵਾਰ ਸੋਚਣ ਦੀ ਲੋੜ ਹੈ। ਸਮਾਜ ਵਿਚ ਸਿੱਖਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਕਿ ਇਹ ਪਹਿਲਾਂ ਵੱਡੇ-ਵੱਡੇ ਬਿਆਨ ਜਾਰੀ ਕਰਦੇ ਹਨ, ਫਿਰ ਭੱਜਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਨਜ਼ਰੀਆ ਇਸ ਸਮੇਂ ਅਜਿਹਾ ਬਣ ਚੁੱਕਾ ਹੈ ਕਿ ਜੋ ਵੀ ਗਰਮਖਿਆਲੀ ਗੱਲ ਕਰੇਗਾ ਉਹ ਪੰਥ ਹਿਤੈਸ਼ੀ ਹੈ ਤੇ ਜੋ ਵੀ ਕੋਈ ਸਿਆਣੀ ਗੱਲ ਕਰੇਗਾ ਉਹ ਪੰਥ ਦਾ ਦੋਖੀ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੇ ਉਨ੍ਹਾਂ ਨੂੰ ਪੰਥ ਦੇ ਦੋਖੀ ਦੱਸਿਆ ਜੋ ਅੰਮ੍ਰਿਤਪਾਲ ਸਿੰਘ ਨਾਲ ਤੁਰੇ ਤੇ ਅੱਜ ਕੀ ਅੰਮ੍ਰਿਤਪਾਲ ਸਿੰਘ ਨੂੰ ਇਨ੍ਹਾਂ ਨਾਲ ਨਹੀਂ ਸੀ ਖੜ੍ਹਨਾ ਚਾਹੀਦਾ ? ਉਨ੍ਹਾਂ ਕਿਹਾ ਕਿ ਹੁਣ ਪੁਲਿਸ ਵੱਲੋਂ ਹਰ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਜਿਸ ਨੇ ਵੀ ਅੰਮ੍ਰਿਤਪਾਲ ਸਿੰਘ ਦਾ ਸਾਥ ਦਿੱਤਾ। ਅਸੀਂ ਬੰਦੀ ਸਿੰਘਾਂ ਨੂੰ ਛੁਡਾਉਣ ਦੀ ਗੱਲ ਲੈ ਕੇ ਤੁਰੇ ਸੀ, ਨਾ ਕਿ ਹੋਰ ਸਿੰਘ ਬੰਦੀ ਬਣਾਉਣ ਲਈ।

ਇਹ ਵੀ ਪੜ੍ਹੋ :Search Opration Amritpal Live Update: ਅੰਮ੍ਰਿਤਪਾਲ ਦੀ ਭਾਲ ਜਾਰੀ, ਦਿੱਲੀ ਪਹੁੰਚੀਆਂ ਪੰਜਾਬ ਪੁਲਿਸ ਦੀਆਂ ਟੀਮਾਂ

ਪੰਜਾਬ ਬਾਰੇ ਸੋਚਣ ਵਾਲਿਆਂ ਵਿੱਚ ਵੀ ਡਰ :ਉਨ੍ਹਾਂ ਕਿਹਾ ਕਿ ਇਕ ਵਾਰ ਠੰਢੇ ਮਤੇ ਨਾਲ ਸੋਚਿਓ ਕਿ ਸਰਕਾਰਾਂ ਨੇ ਅਜਿਹਾ ਸ਼ਿਕੰਜਾ ਕੱਸਿਆ ਕਿ ਹੁਣ ਪੰਜਾਬ ਬਾਰੇ ਸੋਚਣ ਵਾਲੇ ਵੀ ਠੰਢੇ ਹੋ ਕੇ ਬੈਠਣਗੇ। ਇਕ ਵਾਰ ਬੋਲਣ ਲੱਗਿਆਂ ਜ਼ਰੂਰ ਸੋਚਣਗੇ ਕਿ ਕੋਈ ਸਾਡੇ ਖ਼ਿਲਾਫ਼ ਵੀ ਕਾਰਵਾਈ ਨਾ ਹੋ ਜਾਵੇ। ਮੀਡੀਆ ਉਤੇ ਵੀ ਡਰ ਬਣਾਇਆ ਗਿਆ ਹੈ। ਇਸ ਲਈ ਕੁਝ ਵੀ ਕਰਨ, ਬੋਲਣ ਤੋਂ ਪਹਿਲਾਂ ਸੋਚਣ ਦੀ ਲੋੜ ਹੈ। ਉਨ੍ਹਾਂ ਇੰਗਲੈਂਡ ਦੀ ਭਾਰਤੀ ਏਜੰਸੀ ਵਿਖੇ ਵਾਪਰੀ ਘਟਨਾ ਬਾਰੇ ਬੋਲਦਿਆਂ ਕਿਹਾ ਕਿ ਇਸ ਕਾਰਵਾਈ ਨਾਲ ਪੰਜਾਬ ਵਿੱਚ ਤਾਂ ਨਹੀਂ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਲਈ ਮੁਸ਼ਕਿਲਾਂ ਵਧਣਗੀਆਂ।

Last Updated : Mar 25, 2023, 12:10 PM IST

ABOUT THE AUTHOR

...view details