ਪੰਜਾਬ

punjab

ETV Bharat / state

ਪੰਜਾਬ ਦਾ 52 ਪ੍ਰਤੀਸ਼ਤ ਪਾਣੀ ਹੋਇਆ ਪ੍ਰਦੂਸ਼ਿਤ, ਕੇਂਦਰੀ ਜਲ ਬੋਰਡ ਦੀ ਰਿਪੋਰਟ ਦੇ ਹੈਰਾਨੀਜਨਕ ਖੁਲਾਸੇ, ਪੜੋ ਖਾਸ ਰਿਪੋਰਟ... - ਕੈਮੀਕਲ ਅਤੇ ਪੈਸਟੀਸਾਈਟਜ਼ ਦਾ ਛਿੜਕਾਅ

ਪਾਣੀਆਂ ਦੀ ਧਰਤੀ ਪੰਜਾਬ ਦੇਸ਼ ਵਿੱਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਪਾਣੀ ਦੀ ਮਾਰ ਝੱਲ ਰਹੀ ਹੈ। 16 ਹਜ਼ਾਰ ਤੋਂ ਜ਼ਿਆਦਾ ਪਾਣੀ ਦੇ ਸ੍ਰੋਤਾਂ ਵਾਲਾ ਪੰਜਾਬ 52 ਪ੍ਰਤੀਸ਼ਤ ਪਾਣੀ ਦੇ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ। ਪ੍ਰਦੂਸ਼ਣ ਦਾ ਅਸਰ ਇਸ ਹੱਦ ਤੱਕ ਹੈ ਕਿ 16012 ਵਿਚੋਂ 8,332 ਸ੍ਰੋਤ ਵਰਤੋਂ ਵਿਚ ਨਹੀਂ ਲਿਆਂਦੇ ਜਾ ਸਕਦੇ ਇਹਨਾਂ ਵਿਚੋਂ ਕਈ ਸ੍ਰੋਤ ਸੁੱਕ ਚੁੱਕੇ ਹਨ, ਕਈਆਂ 'ਤੇ ਨਾਜਾਇਜ਼ ਕਬਜ਼ੇ ਹਨ ਅਤੇ ਕਈ ਪਾਣੀ ਪ੍ਰਦੂਸ਼ਣ ਕਰਕੇ ਵਰਤੋਂ ਵਿੱਚ ਲਿਆਂਦੇ ਨਹੀਂ ਜਾ ਸਕਦੇ।

According to the report of the Central Water Board
According to the report of the Central Water Board

By

Published : May 8, 2023, 7:07 PM IST

Updated : May 8, 2023, 8:18 PM IST

ਪੰਜਾਬ ਦਾ 52 ਪ੍ਰਤੀਸ਼ਤ ਪਾਣੀ ਹੋਇਆ ਪ੍ਰਦੂਸ਼ਿਤ

ਚੰਡੀਗੜ੍ਹ: ਜਲ ਹੀ ਜੀਵਨ ਹੈ ਅਤੇ ਜੀਵਨ ਵਿਚ ਜੇਕਰ ਜ਼ਹਿਰ ਘੁੱਲ ਜਾਵੇ ਤਾਂ ਜ਼ਿੰਦਗੀ ਮੁੱਕ ਹੀ ਜਾਂਦੀ ਹੈ। ਅਜਿਹਾ ਹੀ ਕੁੱਝ ਪੰਜਾਬ ਦੇ ਪਾਣੀ ਨਾਲ ਹੋ ਰਿਹਾ ਜਿਸ ਵਿੱਚ ਜ਼ਹਿਰ ਘੁੱਲਦਾ ਜਾ ਰਿਹਾ ਹੈ। ਕੇਂਦਰੀ ਜਲ ਸ਼ਕਤੀ ਵਿਭਾਗ ਵੱਲੋਂ ਵਾਟਰ ਬਾਡੀਜ਼ ਦੀ ਪਹਿਲੀ ਸੈਂਸਸ ਰਿਪੋਰਟ ਜਾਰੀ ਕੀਤੀ। ਜਿਸ ਦੇ ਵਿੱਚ ਪੰਜਾਬ ਦਾ 52 ਪ੍ਰਤੀਸ਼ਤ ਪਾਣੀ ਪ੍ਰਦੂਸ਼ਿਤ ਪਾਇਆ ਗਿਆ। ਪੰਜਾਬ ਵਿੱਚ 16012 ਜਲ ਸ੍ਰੋਤ ਜਿਹਨਾਂ ਵਿੱਚੋਂ 98 ਪ੍ਰਤੀਸ਼ਤ ਪਿੰਡਾਂ ਵਿੱਚ ਅਤੇ 1.1 ਪ੍ਰਤੀਸ਼ਤ ਸ਼ਹਿਰਾਂ ਵਿੱਚ ਪਾਣੀ ਪ੍ਰਦੂਸ਼ਿਤ ਹੈ। ਪੰਜਾਬ ਦੇ ਵਿੱਚ 15064 ਤਲਾਬ, 589 ਟੈਂਕ, 151 ਝੀਲਾਂ ਅਤੇ ਹੋਰ 31 ਜਲ ਦੇ ਸ੍ਰੋਤ ਹਨ। 16012 ਵਿੱਚੋਂ 7600 ਦੇ ਕਰੀਬ ਹੀ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ ਜੋ ਕਿ ਕੁੱਲ ਪਾਣੀ ਸ੍ਰੋਤਾਂ ਦਾ 48 ਪ੍ਰਤੀਸ਼ਤ ਬਣਦੇ ਹਨ ਅਤੇ 8,332 ਸ੍ਰੋਤ ਵਰਤੋਂ ਵਿਚ ਨਹੀਂ ਲਿਆਂਦੇ ਜਾ ਸਕਦੇ ਉਹ ਕੁੱਲ ਸ੍ਰੋਤਾਂ ਦਾ 52 ਪ੍ਰਤੀਸ਼ਤ ਹਨ। ਇਸ ਦਾ ਮਤਲਬ ਜੋ ਪਾਣੀ ਪੰਜਾਬ ਵਿੱਚ ਵਰਤਿਆ ਜਾ ਰਿਹਾ ਹੈ ਉਹ ਸਿਰਫ਼ 48 ਪ੍ਰਤੀਸ਼ਤ ਹੈ। ਇਹਨਾਂ ਪਾਣੀ ਦੇ ਸ੍ਰੋਤਾਂ ਵਿਚ ਝੀਲਾਂ, ਨਹਿਰਾਂ, ਛੱਪੜ ਅਤੇ ਪੱਤਣ ਸ਼ਾਮਿਲ ਹਨ।



ਪੰਜਾਬ ਦੇ ਪਾਣੀ ਵਿੱਚ ਪ੍ਰਦੂਸ਼ਣ ਦੇ ਤੱਤ: ਸੈਂਟਰਲ ਗਰਾਊਂਡ ਵਾਟਰ ਬੋਰਡ ਵੱਲੋਂ ਹਾਲ ਹੀ ਵਿੱਚ ਇਹ ਰਿਪੋਰਟ ਅਨੁਸਾਰ ਪੰਜਾਬ ਭਾਰਤ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਹੈ ਜਿੱਥੇ ਪਾਣੀ ਪ੍ਰਦੂਸ਼ਣ ਹੈ, ਇੱਥੇ ਪਾਣੀ ਵਿੱਚ ਸਭ ਤੋਂ ਜ਼ਿਆਦਾ ਯੂਰੇਨੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਆਰਸੈਨਿਕ ਦੀ ਮਾਤਰਾ ਵੀ ਪੰਜਾਬ ਦੇ ਕਈ ਪਾਣੀ ਸ੍ਰੋਤਾਂ ਵਿੱਚ ਪਾਈ ਜਾਂਦੀ ਹੈ। ਦੱਖਣੀ ਪੱਛਮੀ ਪੰਜਾਬ ਖੇਤਰ ਵਿੱਚ "ਸੇਰੇਬ੍ਰਲ ਪਾਲਸੀ" ਤੋਂ ਪੀੜਤ ਬੱਚਿਆਂ ਦੇ ਵਾਲਾਂ ਵਿੱਚ ਯੂਰੇਨੀਅਮ ਦੇ ਨਿਸ਼ਾਨ ਪਾਏ ਗਏ ਹਨ। ਪੰਜਾਬ ਦੇ ਬਠਿੰਡਾ, ਮਾਨਸਾ, ਫਰੀਦਕੋਟ, ਸੰਗਰੂਰ, ਮੁਕਤਸਰ ਅਤੇ ਮੋਗਾ ਵਿੱਚ ਪਾਣੀ ਅੰਦਰ ਯੁਰੇਨੀਅਮ ਦੇ ਤੱਤ ਜ਼ਿਆਦਾ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਆਰਸੈਨਿਕ, ਕ੍ਰੋਮੀਅਮ, ਕੈਡਮੀਅਮ ਅਤੇ ਆਇਰਨ ਦੀ ਮਾਤਰਾ ਵੀ ਪਾਣੀ ਵਿੱਚ ਪਾਈ ਗਈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸਤਲੁਜ ਦੇ ਕੰਢੇ ਵਸੇ 18 ਸ਼ਹਿਰ ਅਤੇ ਇਸ ਦੀਆਂ ਸਹਾਇਕ ਨਦੀਆਂ ਸਤਲੁਜ ਦਾ ਪਾਣੀ ਪ੍ਰਦੂਸ਼ਿਤ ਕਰ ਰਹੀਆਂ ਹਨ।

ਪੰਜਾਬ ਦਾ 52 ਪ੍ਰਤੀਸ਼ਤ ਪਾਣੀ ਹੋਇਆ ਪ੍ਰਦੂਸ਼ਿਤ



ਪੰਜਾਬ ਦੇ ਪਾਣੀ 'ਚ ਘੁੱਲਦਾ ਜ਼ਹਿਰ: ਪੰਜਾਬ ਵਿੱਚ ਪਾਣੀ ਪ੍ਰਦੂਸ਼ਣ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਪਾਣੀ ਪ੍ਰਦੂਸ਼ਣ ਦੇ ਕਾਰਨ ਆਬਾਦੀ ਦਾ ਵਾਧਾ, ਉਦਯੋਗਾਂ ਵੱਲੋਂ ਪਾਣੀ ਪਲੀਤ ਕਰਨਾ, ਪਾਵਰ ਪਲਾਂਟ, ਫ਼ਸਲਾਂ ਵਿਚ ਕੈਮੀਕਲ ਅਤੇ ਪੈਸਟੀਸਾਈਟਜ਼ ਦਾ ਛਿੜਕਾਅ ਪਾਣੀ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ। ਜਿਹਨਾਂ ਨਾਲ ਪਾਣੀ ਵਿੱਚ ਜਹਿਰੀਲੇ ਤੱਤ ਘੁੱਲਦੇ ਹਨ ਜੋ ਜਿਗਰ, ਫੇਫੜੇ ਅਤੇ ਗੁਰਦੇ ਵਰਗੇ ਅੰਗਾਂ ਨੂੰ ਪ੍ਰਭਾਵਿਤ ਕਰਦੇ ਹਨ। ਮਾਲਵਾ ਖੇਤਰ ਵਿੱਚ ਪ੍ਰਦੂਸ਼ਿਤ ਪਾਣੀ ਦੀ ਮਾਰ ਇੰਨੀ ਜ਼ਿਆਦਾ ਹੈ ਕਿ ਬੱਚੇ ਦੇ ਵਿੱਚ ਮਾਨਸਿਕ ਵਿਕਾਰ ਪੈਦਾ ਹੋ ਰਹੇ ਹਨ। ਕਾਲਾ ਪੀਲੀਆ, ਕੈਂਸਰ ਅਤੇ ਵਾਲਾਂ ਦਾ ਉਮਰ ਤੋਂ ਪਹਿਲਾਂ ਚਿੱਟੇ ਹੋਣਾ ਅਜਿਹੀਆਂ ਕਈ ਬਿਮਾਰੀਆਂ ਪਾਣੀ ਪ੍ਰਦੂਸ਼ਣ ਕਾਰਨ ਫੈਲ ਰਹੀਆਂ ਹਨ। ਵਾਤਾਵਰਣ ਪ੍ਰੇਮੀਆਂ ਦਾ ਤਰਕ ਇਹ ਵੀ ਹੈ ਕਿ ਪੰਜਾਬ ਵਿੱਚ ਇਹ ਸਥਿਤੀ ਪੈਦਾ ਹੋਣ ਦੇ ਕਾਰਨ ਇਹ ਵੀ ਹਨ ਕਿ ਪਿੰਡਾਂ ਵਿਚ ਪਾਣੀ ਦੇ ਛੱਪੜਾਂ ਨੂੰ ਪੂਰਿਆ ਗਿਆ, ਰਸੂਖਦਾਰ ਲੋਕਾਂ ਨੇ ਛੱਪੜਾਂ ਅਤੇ ਟੋਭਿਆਂ ਉੱਤੇ ਆਪਣਾ ਕਬਜ਼ਾ ਕੀਤਾ, ਇਹਨਾਂ ਛੱਪੜਾਂ ਨੂੰ ਪਲੀਤ ਕੀਤਾ ਗਿਆ, ਪਾਣੀ ਦਾ ਸ੍ਰੋਤ ਬਣਨ ਵਾਲੇ ਛੱਪੜਾਂ ਨੂੰ ਕੂੜੇਦਾਨ ਦਾ ਰੂਪ ਦਿੱਤਾ ਗਿਆ। ਲੁਧਿਆਣਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਛੱਪੜ ਉਦਯੋਗਿਕ ਇਕਾਈਆਂ ਨੇ ਪਲੀਤ ਕਰ ਦਿੱਤੇ। ਇਹੋ ਹਾਲ ਕਈ ਪਿੰਡਾਂ ਵਿਚ ਵੇਖਣ ਨੂੰ ਮਿਲਦਾ ਹੈ।



ਇਹਨਾਂ ਸ਼ਹਿਰਾਂ ਵਿੱਚ ਪਾਣੀ ਅੰਦਰ ਭਾਰੀ ਤੱਤ: ਪਾਣੀ ਵਿਚ ਪ੍ਰਦੂਸ਼ਣ ਦੇ ਤੱਤਾਂ ਦਾ ਮੁਲਾਂਕਣ ਜਦੋਂ ਕੀਤਾ ਗਿਆ ਤਾਂ ਗੁਰਦਾਸਪੁਰ, ਮੁਕਤਸਰ, ਅੰਮ੍ਰਿਤਸਰ, ਬਠਿੰਡਾ ਅਤੇ ਫਿਰੋਜ਼ਪੁਰ ਵਿਚ ਲਿਡ, ਨਵਾਂਸ਼ਹਿਰ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਦੇ ਪਾਣੀ ਵਿਚ ਕੈਡਮੀਅਮ, ਤਰਨਤਾਰਨ, ਅੰਮ੍ਰਿਤਸਰ, ਸੰਗਰੂਰ ਅਤੇ ਐਸ.ਏ.ਐਸ. ਨਗਰ ਵਿਚ ਕਰੋਮੀਅਮ ਦੀ ਮਾਤਰਾ ਜ਼ਿਆਦਾ ਮਿਲੀ ਅਤੇ ਮਾਨਸਾ, ਬਠਿੰਡਾ, ਮੋਗਾ, ਫਰੀਦਕੋਟ, ਬਰਨਾਲਾ, ਸੰਗਰੂਰ ਦੇ ਪਾਣੀ ਵਿੱਚ ਜ਼ਿਆਦਾ ਰੇਡੀਓ ਐਕਟਿਵ ਤੱਤ ਜ਼ਿਆਦਾ ਮਿਲੇ।

ਪੰਜਾਬ ਦਾ 52 ਪ੍ਰਤੀਸ਼ਤ ਪਾਣੀ ਹੋਇਆ ਪ੍ਰਦੂਸ਼ਿਤ
  1. ਪੰਛੀਆਂ ਦੀ ਪਿਆਸ ਬੁਝਾਉਣ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਕੀਤਾ ਸ਼ਲਾਘਾਯੋਗ ਉਪਰਾਲਾ, ਸ਼ਹਿਰ 'ਚ ਵੱਖ-ਵੱਖ ਥਾਵਾਂ ਉੱਤੇ ਪੰਛੀਆਂ ਲਈ ਰੱਖੇ ਭਾਂਡੇ
  2. Elephant Video: ਤਪਦੀ ਗਰਮੀ ਵਿੱਚ ਹਾਥੀ ਨੇ ਖੁਦ ਹੀ ਹੈਂਡ ਪੰਪ ਗੇੜ ਪੀਤਾ ਪਾਣੀ, ਦੇਖੋ ਵੀਡੀਓ
  3. Canal Water of Punjab: ਪੰਜਾਬ ਦੇ ਖੇਤਾਂ ਵਿੱਚ ਪਹੁੰਚੇਗਾ ਨਹਿਰੀ ਪਾਣੀ, ਪਾਣੀਆਂ ਦੀ ਅੰਨ੍ਹੇਵਾਹ ਲੁੱਟ ਵਿਚਾਲੇ ਕਿਵੇਂ ਪੂਰਾ ਹੋਵੇਗਾ ਸਰਕਾਰ ਦਾ ਵਾਅਦਾ ? ਖਾਸ ਰਿਪੋਰਟ..


'ਵਾਤਾਵਰਣ ਕਾਰਕੁੰਨ ਅਮਨਦੀਪ ਸਿੰਘ ਬੈਂਸ ਕਹਿੰਦੇ ਹਨ ਕਿ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਵੱਡੇ ਪੱਧਰ 'ਤੇ ਉਪਰਾਲੇ ਕਰਨ ਦੀ ਜ਼ਰੂਰਤ ਹੈ। ਪੰਜਾਬ ਵਿੱਚ ਆਈਆਈਟੀ ਰੋਪੜ ਵਰਗੀਆਂ ਸੰਸਥਾਵਾਂ ਨਾਲ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਨਾਲ ਮਿਲਕੇ ਪੰਜਾਬ ਸਰਕਾਰ ਸਰਕਾਰ ਵੱਲੋਂ ਵਿਉਂਤਬੰਦੀ ਕੀਤੀ ਜਾਵੇ। ਪ੍ਰਦੂਸ਼ਣ ਦੇ ਖੇਤਰਾਂ ਅਤੇ ਕਾਰਨਾਂ ਨੂੰ ਘੋਖਿਆ ਜਾਵੇ ਅਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਚੰਗੀ ਰਣਨੀਤੀ ਬਣਾਈ ਜਾਵੇ ਤਾਂ ਹੀ ਪਾਣੀ ਪ੍ਰਦੂਸ਼ਣ ਨੂੰ ਪੰਜਾਬ ਵਿੱਚੋਂ ਖ਼ਤਮ ਕੀਤਾ ਜਾ ਸਕਦਾ ਹੈ। ਆਉਣ ਵਾਲੇ 30 ਸਾਲਾਂ ਵਿੱਚ ਪੰਜਾਬ ਅੰਦਰ ਪਾਣੀ ਦਾ ਗੰਭੀਰ ਸੰਕਟ ਖੜਾ ਹੋਣ ਵਾਲਾ ਜਿਸ ਦੇ ਨਤੀਜੇ ਬਹੁਤ ਭਿਆਨਕ ਹੋਣਗੇ। ਇਸ ਤੋਂ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਬਚਾਇਆ ਜਾਵੇ ਅਤੇ ਪਾਣੀ ਦਾ ਪ੍ਰਦੂਸ਼ਣ ਰੋਕਿਆ ਜਾਵੇ,'। ਅਮਨਦੀਪ ਸਿੰਘ ਬੈਂਸ,ਵਾਤਾਵਰਣ ਕਾਰਕੁੰਨ

Last Updated : May 8, 2023, 8:18 PM IST

ABOUT THE AUTHOR

...view details