ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਬੇਸ਼ੱਕ ਦੀਵਾਲੀ ਤੋਂ ਪਹਿਲਾਂ ਮਜ਼ਦੂਰਾਂ ਨੂੰ 10% ਦੇ ਹਿਸਾਬ ਨਾਲ ਦਿਹਾੜੀ ਵਿੱਚ 24 ਰੁਪਏ ਦਾ ਵਾਧਾ ਕਰਕੇ ਇੱਕ ਵੱਡਾ ਕੋਝਾ ਮਜ਼ਾਕ ਮਜ਼ਦੂਰਾਂ ਨਾਲ ਕੀਤਾ ਗਿਆ ਸੀ। ਇਸੇ ਤਹਿਤ ਹੀ 19 ਨਵੰਬਰ 2022 ਨੂੰ ਭਾਰਤੀ ਰਿਜ਼ਰਵ ਬੈਂਕ Reserve Bank of India ਦੁਆਰਾ ਜਾਰੀ ਰਿਪੋਰਟ 'ਹੈਂਡਬੁੱਕ ਆਫ਼ ਸਟੈਟਿਸਟਿਕਸ ਆਨ ਇੰਡੀਅਨ ਸਟੇਟਸ' Handbook of Statistics on Indian States ਨੇ ਕੁੱਝ ਹੋਰ ਹੀ ਖੁਲਾਸੇ ਕੀਤੇ ਹਨ, ਜਿਸ ਤਹਿਤ 2021-22 ਵਿੱਚ ਵੱਧਦੀ ਮਹਿੰਗਾਈ ਦੇ ਵਿਚਕਾਰ ਪੰਜਾਬ ਦੇ ਖੇਤੀ ਮਜ਼ਦੂਰਾਂ ਨੂੰ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਾਲੋਂ ਘੱਟ ਦਿਹਾੜੀ ਮਿਲਦੀ ਹੈ। ਸੋ ਆਉ ਜਾਣਦੇ ਹਾਂ ਭਾਰਤੀ ਰਿਜ਼ਰਲ ਬੈਂਕ ਦੁਆਰਾ ਜਾਰੀ ਰਿਪੋਰਟ ਵਿੱਚ ਕੀਤੇ ਅਹਿਮ ਖੁਲਾਸਿਆਂ ਬਾਰੇ। laborers in Punjab get lower daily wages
RBI ਦੀ ਰਿਪੋਰਟ ਵਿੱਚ ਵੱਡੇ ਖੁਲਾਸੇ ਹੋਏ:-RBI ਵੱਲੋਂ 2021-22 ਲਈ 19 ਨਵੰਬਰ ਜਾਰੀ ਕੀਤੀ ਗਈ ਰਿਪੋਰਟ 'ਹੈਂਡਬੁੱਕ ਆਫ਼ ਸਟੈਟਿਸਟਿਕਸ ਆਨ ਇੰਡੀਅਨ ਸਟੇਟਸ' ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਵਿੱਚ ਪੇਂਡੂ ਖੇਤਰਾਂ ਵਿੱਚ ਖੇਤੀ ਨਾਲ ਜੁੜੇ ਮਜ਼ਦੂਰਾਂ ਨੂੰ 372.5 ਰੁਪਏ ਦਿਹਾੜੀ ਅਤੇ ਹਿਮਾਚਲ ਪ੍ਰਦੇਸ਼ ਵਿੱਚ 457.6 ਰੁਪਏ ਅਤੇ ਹਰਿਆਣਾ ਦੇ ਖੇਤੀ ਨਾਲ ਜੁੜੇ ਮਜ਼ਦੂਰਾਂ ਨੂੰ 395 ਰੁਪਏ, ਜੰਮੂ-ਕਸ਼ਮੀਰ ਵਿੱਚ ਮਜ਼ਦੂਰਾਂ ਨੂੰ 524.6 ਰੁਪਏ, ਦਿਹਾੜੀ ਰੁਪਏ ਪ੍ਰਤੀ ਦਿਨ ਮਿਲਦੇ ਹਨ। ਇਨ੍ਹਾਂ ਅੰਕੜਿਆਂ ਵਿੱਚ ਪੰਜਾਬ ਫਾਡੀ ਦਿਖਾਈ ਦੇ ਰਿਹਾ ਹੈ।
ਗੈਰ-ਖੇਤੀ ਖੇਤਰ ਨਾਲ ਜੁੜੇ ਮਜ਼ਦੂਰਾਂ ਨੂੰ ਸਭ ਤੋਂ ਘੱਟ ਦਿਹਾੜੀ ਲੈਣ ਵਾਲੇ ਰਾਜ:-RBI ਦੀ ਰਿਪੋਰਟ 'ਹੈਂਡਬੁੱਕ ਆਫ਼ ਸਟੈਟਿਸਟਿਕਸ ਆਨ ਇੰਡੀਅਨ ਸਟੇਟਸ' ਦੇ ਅੰਕੜਿਆਂ ਅਨੁਸਾਰ ਵੱਧਦੀ ਮਹਿੰਗਾਈ ਦੇ ਵਿਚਕਾਰ ਤ੍ਰਿਪੁਰਾ, ਮੱਧ ਪ੍ਰਦੇਸ਼, ਅਤੇ ਗੁਜਰਾਤ 2021-22 ਵਿੱਚ ਵੱਧਦੀ ਮਹਿੰਗਾਈ ਦੇ ਵਿਚਕਾਰ ਸਭ ਤੋਂ ਘੱਟ ਦਿਹਾੜੀ ਮਿਲ ਰਹੀ ਹੈ। ਬੇਸ਼ੱਕ ਭਾਰਤ ਵਿੱਚ ਅੱਜ ਹਰ ਇੱਕ ਘਰ ਦਾ ਜਰੂਰੀ ਸਮਾਨ ਅਸਮਾਨ ਛੂਹ ਰਿਹਾ ਹੈ। ਪਰ ਇਨ੍ਹਾਂ ਰਾਜਾਂ ਵਿੱਚ ਮਜ਼ਦੂਰਾਂ ਲਈ ਖਤਰੇ ਦੀ ਘੰਟੀ ਜਰੂਰ ਹੈ।
ਉਸਾਰੀ ਮਜ਼ਦੂਰਾਂ ਦੀ ਹਾਲਤ ਖੇਤੀ ਮਜ਼ਦੂਰਾਂ ਵਰਗੀ ਹੀ :-ਦੇਸ਼ ਵਿੱਚ ਵੱਧਦੀ ਮਹਿੰਗਾਈ ਵਿੱਚ ਉਸਾਰੀ ਮਜ਼ਦੂਰਾਂ ਦੀ ਜੇਕਰ ਗੱਲ ਕਰੀਏ ਤਾਂ ਉਸਾਰੀ ਮਜ਼ਦੂਰਾਂ ਦੀ ਹਾਲਤ ਵੀ ਖੇਤੀ ਮਜ਼ਦੂਰਾਂ ਵਰਗੀ ਹੀ ਹੈ। ਜਿੱਥੇ ਮੱਧ ਪ੍ਰਦੇਸ਼ ਵਿੱਚ ਇਹ ਪ੍ਰਤੀ ਮਜ਼ਦੂਰ ਔਸਤਨ ਦਿਹਾੜੀ 266.7 ਰੁਪਏ, ਤ੍ਰਿਪੁਰਾ ਵਿੱਚ 250 ਰੁਪਏ ਦਿਹਾੜੀ, ਗੁਜਰਾਤ ਵਿੱਚ 295.9 ਰੁਪਏ ਦਰਜ ਕੀਤੀ ਗਈ ਹੈ। ਉਥੇ ਹੀ ਜੇਕਰ ਗੱਲ ਕਰੀਏ ਤਾਮਿਲਨਾਡੂ 478.6 ਰੁਪਏ, ਜੰਮੂ-ਕਸ਼ਮੀਰ 519.8 ਰੁਪਏ ਨਾਲ ਉਸਾਰੀ ਮਜ਼ਦੂਰਾਂ ਦੀ ਦਿਹਾੜੀ 450 ਰੁਪਏ ਤੋਂ ਵੱਧ ਹੈ।