ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ 'ਚ ਕੋਰੋਨਾ ਵਾਇਰਸ ਨੇ 98 ਲੋਕਾਂ ਦੀ ਜਾਨ ਲੈ ਲਈ। ਜਦੋਂਕਿ 6,318 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।
ਸੋਮਵਾਰ ਨੂੰ ਪੰਜਾਬ 'ਚ ਕਰੀਬ 100 ਲੋਕਾਂ ਦੀ ਮੌਤ - ਪੰਜਾਬ 'ਚ ਨਾਈਟ ਕਰਫਿਊ ਲਾਗੂ
ਸੋਮਵਾਰ ਨੂੰ ਪੰਜਾਬ 'ਚ ਕੋਰੋਨਾ ਵਾਇਰਸ ਨੇ 98 ਲੋਕਾਂ ਦੀ ਜਾਨ ਲੈ ਲਈ। ਜਦੋਂਕਿ 6,318 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।
ਸੂਬੇ 'ਚ ਮੌਜੂਦਾ ਸਮੇਂ ਕੁੱਲ 49,894 ਕੋਰੋਨਾ ਪੌਜ਼ੇਟਿਵ ਕੇਸ ਹਨ। ਸੂਬੇ 'ਚ ਹੁਣ ਤਕ ਕੋਰੋਨਾ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 8,530 ਹੋ ਗਿਆ ਹੈ। ਪੌਜ਼ੇਟਿਵ ਮਰੀਜ਼ਾਂ 'ਚੋਂ 665 ਆਕਸੀਜਨ ਸਪਰੋਟ 'ਤੇ ਹਨ। ਇਸ ਤੋਂ ਇਲਾਵਾ 85 ਅਜਿਹੇ ਹਨ ਜਿੰਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਜੋ ਵੈਂਟੀਲੇਟਰ ਸਪੋਰਟ 'ਤੇ ਹਨ।
ਪੰਜਾਬ 'ਚ ਨਾਈਟ ਕਰਫਿਊ ਲਾਗੂ ਹੋਣ ਦੇ ਬਾਵਜੂਦ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਸੋਮਵਾਰ ਨੂੰ ਸੂਬੇ ਵਿੱਚ ਰਾਤ ਵੇਲੇ ਕਰਫਿਊ ਦੇ ਸਮੇਂ ਵਿੱਚ ਦੋ ਘੰਟੇ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਤਾਲਾਬੰਦੀ ਕੀਤੀ ਜਾਵੇਗੀ।