ਚੰਡੀਗੜ੍ਹ: ਸੂਬੇ ਵਰਸ ਰਹੀ ਆਸਮਾਨੀ ਬਿਜਲੀ ਨੂੰ ਵੇਖਦੇ ਹੋਏ ਹੁਣ 'ਆਪ' ਵਲੰਟੀਅਰਾਂ ਨੇ ਖੁਦ ਲੋਕਾਂ ਦੀ ਮਦਦ ਕਰਨ ਲਈ ਕਮਰ ਕੱਸ ਲਈ ਹੈ।ਕਾਬਲੇਜ਼ਿਕਰ ਹੈ ਕਿ ਆਮ ਆਦਮੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਰਾਮ ਵੱਲੋਂ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਹੈ। ਜਿਸ 'ਚ ਉਨ੍ਹਾਂ ਨੇ ਕਿਹਾ ਕਿ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਪੰਜਾਬ ਵਿੱਚ ਕਹਿਰ ਢਾਹਿਆ ਹੋਇਆ ਹੈ। ਪਟਿਆਲਾ, ਅਨੰਦਪੁਰ ਸਾਹਿਬ, ਰੋਪੜ, ਪਟਿਆਲਾ, ਗੜ੍ਹਸ਼ੰਕਰ ਇੰਨ੍ਹਾਂ ਇਲਾਕਿਆਂ ਦਾ ਮੰਜ਼ਰ ਦੇਖ ਕੇ ਰੂਹ ਕੰਬ ਜਾਂਦੀ ਹੈ। ਲੋਕਾਂ ਦੀਆਂ ਫ਼ਸਲਾਂ ਡੁੱਬ ਚੁੱਕੀਆਂ ਹਨ, ਘਰਾਂ ਵਿੱਚ ਪਾਣੀ ਭਰ ਗਿਆ ਹੈ। ਇਸ ਔਖੀ ਘੜੀ ਸਾਡਾ ਸਭ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਮੁਸੀਬਤ ਵਿੱਚ ਫਸੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰੀਏ।
ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ਼: ਪ੍ਰਿੰਸੀਪਲ ਬੁੱਧ ਰਾਮ ਨੇ ਇਨਹਾਂ ਨਾਜ਼ੁਕ ਹਾਲਾਤਾਂ 'ਚ ਲੋੜਵੰਦਾਂ ਤੱਕ ਭੋਜਨ, ਕੱਪੜਾ, ਚਾਰਾ ਆਦਿ ਹਰ ਤਰ੍ਹਾਂ ਦੀ ਮਦਦ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹ ਸਮਾਂ ਇਨਸਾਨੀਅਤ ਦੀ ਸੇਵਾ ਦਾ ਹੈ ਤੇ ਆਪਾਂ ਸਭ ਨੇ ਇਸ ਸੇਵਾ ਵਿਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਹੈ।