ਆਪ ਵਿਧਾਇਕ ਕੁਲਤਾਰ ਸੰਧਵਾ ਨੇ ਜਲ ਮੰਤਰੀ ਨਾਲ ਕੀਤੀ ਮੁਲਾਕਾਤ - Punjab Rajasthan Water Problem]
ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਵੱਲੋਂ ਜਲ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਤੇ ਪੰਜਾਬ ਤੇ ਰਾਜਸਥਾਨ ਨੂੰ ਗੰਦਾ ਪਾਣੀ ਸਪਲਾਈ ਹੋਣ 'ਤੇ ਚਰਚਾ ਕੀਤੀ ਜਿਸ ਵਿੱਚ ਬੁੱਢਾ ਨਾਲਾ ਦੀ ਸਮੱਸਿਆ ਵੀ ਮੁੱਖ ਰੱਖੀ ਗਈ।
Punjab AAP Leader Meet With Minister Of Water Resource
ਚੰਡੀਗੜ੍ਹ: ਪੰਜਾਬ ਤੇ ਰਾਜਸਥਾਨ ਨੂੰ ਜ਼ਹਿਰੀਲੇ ਪਾਣੀ ਦੀ ਸਪਲਾਈ ਹੋਣ ਕਾਰਨ ਬੀਮਾਰੀਆਂ ਫੈਲ ਰਹੀਆਂ ਹਨ। ਇਨ੍ਹਾਂ ਬੀਮਾਰੀਆਂ 'ਤੇ ਠੱਲ੍ਹ ਪਾਉਣ ਲਈ 'ਆਪ' ਪਾਰਟੀ ਦੇ ਕੋਟਕਪੂਰਾ ਤੋਂ ਐਮ.ਐਲ.ਏ ਕੁਲਤਾਰ ਸਿੰਘ ਸੰਧਵਾ ਤੇ ਰਾਜਸਥਾਨ ਤੋਂ ਨੇਤਾ ਨੇ ਪਾਣੀ ਸਰੋਤ ਦੇ ਮੰਤਰੀ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬੁੱਢਾ ਨਾਲਾ ਅਤੇ ਸਤਲੁਜ ਤੇ ਬਿਆਸ ਦਰਿਆ ਵਿੱਚ ਗੰਦਾ ਪਾਣੀ ਆਉਣ ਬਾਰੇ ਚਰਚਾ ਕੀਤੀ ਗਈ ਹੈ। ਇਸ 'ਤੇ ਜਲ ਮੰਤਰੀ ਨੇ ਯਕੀਨ ਦਵਾਇਆ ਹੈ ਕਿ ਇੱਕ ਟਾਸਕਫੋਰਸ ਬਣਾਈ ਜਾਵੇਗੀ ਤੇ ਫੰਡ ਦੀ ਕੋਈ ਕਮੀ ਨਹੀਂ ਹੋਵੇਗੀ ।