ਚੰਡੀਗੜ੍ਹ: ਪੰਜਾਬ ਇਜਲਾਸ ਵਿੱਚ ਚੱਲ ਰਹੇ ਪੰਜਾਬ ਬਜਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧੀ ਪਾਰਟੀਆਂ ਵਲੋਂ ਪ੍ਰਦਰਸ਼ਨ ਸ਼ੁਰੂ ਹੋ ਗਏ। ਪੰਜਾਬ ਵਿਧਾਨਸਭਾ ਬਾਹਰ ਅਕਾਲੀ ਅਤੇ ਆਮ ਆਦਮੀ ਪਾਰਟੀ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਬਾਹਰ ਮੂੰਹ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਧਰਨਾ ਪ੍ਰਦਰਸ਼ਨ ਕੀਤਾ ਹੈ। ਆਮ ਆਦਮੀ ਪਾਰਟੀ ਵਲੋਂ ਸ਼ਰਾਬ ਅਤੇ ਰੇਤ ਮਾਫੀਆ ਵਿਰੁੱਧ ਹੱਥਾਂ ਵਿੱਚ ਪੋਸਟਰ ਫੜ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਜਗਰਾਓ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ। ਇਸ ਮੌਕੇ ਆਪ ਐਮਐਲਏ ਸਰਬਜੀਤ ਕੌਰ ਮਾਣੂਕੇ, ਹਰਪਾਲ ਚੀਮਾ ਤੇ ਆਪ ਸੂਬਾ ਪ੍ਰਧਾਨ ਅਮਨ ਅਰੋੜਾ ਵੀ ਮੌਜੂਦ ਹਨ। ਮਾਣੂਕੇ ਨੇ ਕਿਹਾ ਕਿ ਜਗਰਾਓ ਵਿੱਚ ਤਾਜ਼ਾ ਮਾਮਲਾ ਰੇਤ ਮਾਫੀਆਂ ਦਾ ਸਾਹਮਣੇ ਆਇਆ ਸੀ ਜਿੱਥ ਫਾਇਰਿੰਗ ਵੀ ਹੋਈ। ਉਨ੍ਹਾਂ ਕਿਹਾ ਕਿ ਇਹ ਸਭ ਕੈਪਟ ਦੀ ਸ਼ਹਿ 'ਤੇ ਹੋ ਰਿਹਾ ਹੈ ਤੇ ਅਸੀਂ ਉਨ੍ਹਾਂ ਕੋਲੋਂ ਇਹੀ ਸਵਾਲ ਰੱਖਣਾ ਹੈ ਕਿ ਆਖ਼ਰ ਰੇਤ ਮਾਫੀਆਂ ਨੂੰ ਖ਼ਤਮ ਕਰਨ ਲਈ ਉਨ੍ਹਾਂ ਨੇ ਕੀ ਕਦਮ ਚੁੱਕਿਆ ਹੈ।
ਸੁਨਾਮ ਤੋਂ ਵਿਧਾਇਕ ਅਮਨ ਅਰੋੜਾ। ਸੁਨਾਮ ਤੋਂ ਐਮਐਲਏ ਤੇ ਆਪ ਦੇ ਉਪ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾ ਲਈ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਅਸਲ ਮੁੱਦੇ ਹੀ ਚੁੱਕਣ ਨਹੀਂ ਦਿੰਦੇ। ਉਨ੍ਹਾਂ ਕਿਹਾ ਕੈਪਟਨ ਦੇ ਵਾਅਦੇ ਤਾਂ ਵੱਡੇ ਸਨ ਕਿ ਸ਼ਰਾਬ ਮਾਫੀਆਂ ਖ਼ਤਮ ਜਾਵੇਗਾ, ਪਰ ਚੌਥਾਂ ਬਜਟ ਆ ਗਿਆ ਹੈ, ਪਰ ਇੱਕ ਵੀ ਕਦਮ ਨਹੀਂ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਸਾਲ ਕਰੋੜਾਂ ਦਾ ਚੂਨਾ ਲਗਾ ਰਹੀ ਹੈ ਜਿਸ ਦਾ ਉਨ੍ਹਾਂ ਕੋਲ ਸਾਰਾ ਹਿਸਾਬ ਹੈ।
ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਵਿਰੋਧੀ ਧਿਰ ਆਪ ਨੇਤਾ ਹਰਪਾਲ ਚੀਮਾ ਨੇ ਵੀ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਤੇ ਬਿਜਲੀ ਮਾਫ਼ੀਆ ਧੜਲੇ ਨਾਲ ਚੱਲ ਰਿਹਾ ਹੈ। ਕੈਪਟਨ ਸਰਕਾਰ ਵਲੋਂ ਕੋਈ ਵੀ ਸਖ਼ਤੀ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਹ ਮਾਫ਼ੀਆਂ ਕੈਪਟਨ ਦੀ ਸ਼ਹਿ 'ਤੇ ਜਾਣਬੂਝ ਕੇ ਅਦਾਲਤ ਵਿੱਚ ਹਾਰ ਜਾਂਦੇ ਹਨ, ਪਰ ਹੱਲ ਕੋਈ ਨਹੀਂ।
ਇਹ ਵੀ ਪੜ੍ਹੋ:ਵਿਧਾਨ ਸਭਾ ਦੇ ਬਾਹਰ AAP ਤੇ ਅਕਾਲੀ ਦਲ ਦਾ ਪ੍ਰਦਰਸ਼ਨ