ਚੰਡੀਗੜ੍ਹ: ਖੇਤੀ ਸੁਧਾਰ ਕਾਨੂੰਨ ਨੂੰ ਰੱਦ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਜਿਸ ਨੂੰ ਕੱਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਉੱਥੇ ਹੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਦਨ ਦੇ ਅੰਦਰ ਹੀ ਧਰਨਾ ਲਗਾ ਲਿਆ। ਉਨ੍ਹਾਂ ਦਾ ਕਹਿਣਾ ਹੈ ਜੱਦ ਤੱਕ ਖਰੜੇ ਦੀ ਕਾਪੀ ਨਹੀਂ ਮਿਲਦੀ, ਉਹ ਧਰਨੇ 'ਤੇ ਹੀ ਬੈਠੇ ਰਹਿਣਗੇ।
ਵਿਧਾਨ ਸਭਾ ਦੇ ਅੰਦਰ ਬਗਾਵਤ 'ਤੇ ਬੈਠੀ ਵਿਰੋਧੀ ਧਿਰ - protest
ਆਮ ਆਦਮੀ ਪਾਰਟੀ ਵੱਲੋਂ ਖਰੜੇ ਜਨਤਕ ਕਰਵਾਉਣ ਲਈ ਵਿਧਾਨ ਸਭਾ ਦੇ ਅੰਦਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਲੇ ਕਾਨੂੰਨਾਂ ਤੋਂ ਬਚਾਉਣ ਲਈ ਸਰਕਾਰ ਨੇ ਵਿਸ਼ੇਸ਼ ਇਜਲਾਸ ਤਾਂ ਬੁਲਾ ਲਿਆ ਪਰ ਅਜੇ ਤੱਕ ਮਤਾ ਦਾ ਖਰੜਾ ਨਹੀਂ ਦਿਖਾਇਆ ਗਿਆ ਜਿਸ ਨੂੰ ਉਹ ਲੈ ਕੇ ਹੀ ਉਠਣਗੇ।
ਵਿਰੋਧੀ ਧਿਰ ਦੇ ਨੇਤਾ ਤੇ ਆਪ ਪਾਰਟੀ ਆਗੂ ਹਰਪਾਲ ਚੀਮਾ ਨੇ ਕੈਪਟਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਨਾ ਤਾਂ ਖਰੜੇ ਦੀ ਕਾਪੀ ਸਾਨੂੰ ਦਿੱਤੀ ਗਈ ਤੇ ਨਾ ਹੀ ਕਿਸੇ ਹੋਰ ਪਾਰਟੀ ਦੇ ਵਿਧਾਇਕ ਨੂੰ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਉਦੋਂ ਤੱਕ ਨਹੀਂ ਜਾਣਗੇ, ਜਦੋਂ ਤੱਕ ਖਰੜਾ ਜਨਤਕ ਨਹੀਂ ਕੀਤਾ ਜਾਂਦਾ।
ਵਿਧਾਨ ਸਭਾ ਦਾ ਇਹ ਸੈਸ਼ਨ ਇੱਕ ਦਿਨ ਲਈ ਮੁਲਤਵੀ ਹੋ ਗਿਆ ਹੈ ਤੇ ਵਿਰੋਧੀ ਧਿਰ ਵਿਧਾਨ ਸਭਾ ਅੰਦਰ ਹੀ ਧਰਨਾ ਲੱਗਾ ਕੇ ਬੈਠ ਗਏ ਹਨ। ਸਦਨ ਦੇ ਅੰਦਰ ਬੈਠੇ ਸੰਸਦ ਮੈਂਬਰ ਅਮਨ ਅਰੋੜਾ ਨੇ ਫੇਸਬੁੱਕ 'ਤੇ ਲਾਈਵ ਹੋ ਕਿ ਕਿਹਾ ਕਿ ਕਿਸਾਨਾਂ-ਮਜ਼ਦੂਰਾਂ-ਆੜ੍ਹਤੀਆਂ ਨੂੰ ਮਾਰਨ ਵਾਲੇ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਤੋਂ ਬਚਾਉਣ ਲਈ ਸਰਕਾਰ ਨੇ ਵਿਸ਼ੇਸ਼ ਇਜਲਾਸ ਤਾਂ ਬੁਲਾ ਲਿਆ ਪਰ ਅਜੇ ਤੱਕ ਮਤੇ ਦਾ ਖਰੜਾ ਨਹੀਂ ਦਿਖਾਇਆ ਗਿਆ ਜਿਸ ਨੂੰ ਉਹ ਲੈ ਕੇ ਹੀ ਉਠਣਗੇ। ਜੇ ਕਿਸਾਨ ਵੀਰ ਏਨੀਆਂ ਰਾਤਾਂ ਰੇਲ ਲਾਈਨਾਂ 'ਤੇ ਕੱਟ ਸਕਦੇ ਹਨ ਤਾਂ ਅਸੀਂ ਇੱਕ ਰਾਤ ਵਿਧਾਨ ਸਭਾ ਵਿੱਚ ਕਿਉਂ ਨਹੀਂ ਕੱਟ ਸਕਦੇ?"