ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਟਵਿੱਟਰ ਆਕਾਊਂਟ ਤੇ ਮੀਡੀਆ ਬਾਰੇ ਲਿਖਿਆ ਹੈ ਕਿ ਗੋਦੀ ਮੀਡੀਆ ਦੱਸ ਰਿਹਾ ਹੈ ਕਿ ਰਿਆ ਜੇਲ ਪਹੁੰਚੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੀਡੀਆ ਵੱਲੋਂ ਕੰਗਣਾ ਦੇ ਬਾਰੇ ਕਿਹਾ ਜਾ ਰਿਹਾ ਹੈ, ਕੰਗਣਾ ਚੰਡੀਗੜ੍ਹ ਤੋਂ ਆਪਣੇ ਮੁੰਬਈ ਵਾਲੇ ਘਰ ਲਈ ਰਵਾਨਾ ਹੋ ਗਈ ਹੈ।
ਸ਼ੁਸ਼ਾਤ ਸਿੰਘ ਰਾਜਪੂਤ ਮਾਮਲੇ 'ਤੇ ਮਾਨ ਨੇ ਕਿਹਾ ਕਿ ਗੋਦੀ ਮੀਡੀਆ ਕਿਹ ਰਿਹਾ ਸੀ ਕਿ ਸੀਬੀਆਈ ਦੀ ਟੀਮ ਸ਼ੁਸ਼ਾਤ ਦੇ ਘਰ ਪਹੁੰਚੀ ਹੈ। ਮਾਨ ਦਾ ਕਹਿਣਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਦੇਸ਼ ਨੂੰ ਆਤਮ-ਨਿਰਭਰ ਬਨਣਾਂ ਪੈਣਾਂ ਹੈ, ਇਸ ਦੇ ਉਪਰ ਮਾਨ ਨੇ ਨਰਿੰਦਰ ਮੋਦੀ 'ਤੇ ਤੰਜ਼ ਕਸਦੇ ਕਿਹਾ ਕਿ ਲੋਕ ਪੁੱਛ ਰਹੇ ਹਨ ਕਿ.. ਦੇਸ਼ ਵਿੱਚ ਬੇਰੁਜ਼ਗਾਰੀ ਕਿੱਥੋ ਤੱਕ ਪਹੁੰਚ ਗਈ ਹੈ। ਇਸ ਦੇ ਉਪਰ ਕਿਸੇ ਮੰਤਰੀ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 'ਚੀਨ ਦੀ ਫੌਜ ਕਿੱਥੇ ਪਹੁੰਚੀ' ਮਾਨ ਨੇ ਕਿਹਾ ਕਿ ਸਰਹੱਦਾਂ ਦੇ ਉਪਰ ਸਾਡੇ ਦੇਸ਼ ਨੌਜਵਾਨ ਆਪਣੀ ਜਾਨ ਦੀ ਕੁਰਬਾਨੀ ਲਾ ਕੇ ਸਾਡੇ ਦੇਸ਼ ਦੀ ਰਾਖੀ ਕਰਦੇ ਹਨ, ਪਰ ਇਸ ਦੇ ਉਪਰ ਗੋਦੀ ਮੀਡੀਆ ਵੱਲੋਂ ਕੁਝ ਨਹੀਂ ਬੋਲਿਆ ਜਾਂਦਾ।