ਪੰਜਾਬ

punjab

ETV Bharat / state

ਵਿਧਾਨ ਸਭਾ ਰਾਹੀਂ 3 ਆਰਡੀਨੈਂਸਾਂ ਨੂੰ ਰੱਦ ਕਰਨ ਤੋਂ ਕਿਉਂ ਭੱਜ ਰਹੇ ਨੇ ਕੈਪਟਨ: ਮਾਨ - ਬਾਦਲਾਂ ਦੀ ਕੁਰਬਾਨੀ

ਪੰਜਾਬ ਤੋਂ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕੇਂਦਰ ਦੇ 3 ਆਰਡੀਨੈਂਸਾਂ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਅਤੇ ਆਪ ਦੇ ਆਗੂਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਦਰਜ ਮਾਮਲਿਆਂ ਦੀ ਨਿਖੇਧੀ ਕੀਤੀ।

ਵਿਧਾਨ ਸਭਾ ਰਾਹੀਂ 3 ਆਰਡੀਨੈਂਸਾਂ ਨੂੰ ਰੱਦ ਕਰਨ ਤੋਂ ਕਿਉਂ ਭੱਜ ਰਹੇ ਨੇ ਕੈਪਟਨ-ਮਾਨ
ਵਿਧਾਨ ਸਭਾ ਰਾਹੀਂ 3 ਆਰਡੀਨੈਂਸਾਂ ਨੂੰ ਰੱਦ ਕਰਨ ਤੋਂ ਕਿਉਂ ਭੱਜ ਰਹੇ ਨੇ ਕੈਪਟਨ-ਮਾਨ

By

Published : Jul 23, 2020, 9:44 PM IST

ਚੰਡੀਗੜ੍ਹ: ਮੋਦੀ ਸਰਕਾਰ ਬਾਦਲਾਂ ਦੀ ਭਾਈਵਾਲ ਤਾਂ ਹੈ ਹੀ, ਨਾਲ ਹੀ ਕੈਪਟਨ ਸਰਕਾਰ ਦੀ ਵੀ ਬਾਦਲਾਂ ਨਾਲ ਅੰਦਰ ਖ਼ਾਤੇ ਭਾਈਵਾਲੀ ਹੈ, ਇਨ੍ਹਾਂ ਸ਼ਬਦਾਂ ਪ੍ਰਗਟਾਵਾਂ ਆਪ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕੀਤਾ।

ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ 'ਤੇ ਲਿਆਂਦੇ ਆਰਡੀਨੈਂਸਾਂ ਬਾਰੇ ਜਾਰੀ ਨੋਟੀਫ਼ਿਕੇਸ਼ਨ ਨੂੰ ਪੂਰੀ ਤਰਾਂ ਰੱਦ ਕੀਤਾ ਅਤੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ 'ਤੇ ਵੀ ਸਵਾਲ ਚੁੱਕੇ ਹਨ।

ਭਗਵੰਤ ਨੇ ਕੈਪਟਨ ਨੂੰ ਮੁਖ਼ਾਤਬ ਹੁੰਦਿਆਂ ਪੁੱਛਿਆ, "ਕੇਂਦਰ ਦੇ ਖੇਤੀ ਵਿਰੋਧੀ ਤਿੰਨੋਂ ਆਰਡੀਨੈਂਸਾਂ ਦੇ ਵਿਰੋਧ ਵਿੱਚ ਸਿਆਸੀ ਦਲਾਂ ਅਤੇ ਕਿਸਾਨ ਸੰਗਠਨਾਂ ਨਾਲ ਸਰਬ ਪਾਰਟੀ ਬੈਠਕ 'ਚੋਂ ਜਦੋਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਰਾਹੀਂ ਰੱਦ ਕਰਨ ਦਾ ਸਰਬਸੰਮਤੀ ਨਾਲ ਮਤਾ ਪਾਸ ਹੋ ਗਿਆ ਸੀ ਤਾਂ ਤੁਸੀਂ ਹੁਣ ਤੱਕ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਕਿਉਂ ਨਹੀਂ ਬੁਲਾਇਆ? ਇਸ ਕਦਮ ਤੋਂ ਭੱਜਿਆ ਕਿਉਂ ਜਾ ਰਿਹਾ ਹੈ?"

ਮਾਨ ਨੇ ਕਿਹਾ ਕਿ ਜੇ ਕੋਰੋਨਾ ਮਹਾਂਮਾਰੀ ਦੌਰਾਨ ਮੋਦੀ ਅਤੇ ਤੁਹਾਡੀ ਪੰਜਾਬ ਸਰਕਾਰ ਵੱਲੋਂ ਹੋਰ 20 ਤਰ੍ਹਾਂ ਦੇ ਲੋਕ ਮਾਰੂ ਫ਼ੈਸਲੇ ਲਏ ਜਾ ਸਕਦੇ ਹਨ ਤਾਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਾਲੀ ਕਾਰਵਾਈ ਕਿਉਂ ਟਾਲੀ ਜਾ ਰਹੀ ਹੈ? ਜਦਕਿ ਕੇਂਦਰ ਦੇ ਇਹ ਫ਼ੈਸਲੇ ਰੱਦ ਕਰਨੇ ਪੰਜਾਬ ਅਤੇ ਪੰਜਾਬ ਦੀ ਖੇਤੀਬਾੜੀ ਲਈ 'ਕਰੋ ਜਾਂ ਮਰੋਂ' ਜਿੰਨੀ ਮਹੱਤਤਾ ਰੱਖਦੇ ਹਨ।

ਖੁੱਲ੍ਹੀ ਮੰਡੀ ਦੇ ਨਾਂਅ 'ਤੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ 'ਤੇ ਸੁੱਟ ਕੇ ਘੱਟੋ-ਘੱਟ ਸਮਰਥਨ ਮੁੱਲ ਨੂੰ ਬੇਅਸਰ ਕਰ ਦਿੱਤਾ ਹੈ। ਮੋਦੀ ਵੱਲੋਂ ਐਨੀ ਬਰਬਾਦੀ ਕੰਧ 'ਤੇ ਲਿਖੀ ਜਾ ਚੁੱਕੀ ਹੈ, ਬਾਦਲ 'ਕੁਰਬਾਨੀ' ਕਦੋਂ ਦੇਣਗੇ ਜਿਸ ਦਾ ਉਹ 2 ਪੀੜੀਆਂ ਤੋਂ ਜ਼ਿਕਰ ਕਰਦੇ ਆ ਰਹੇ ਹਨ।

ABOUT THE AUTHOR

...view details