ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਸੀਬੀਆਈ ਅੱਗੇ ਪੇਸ਼ੀ ਤੋਂ ਬਾਅਦ ਪੰਜਾਬ ਸਰਕਾਰ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਸਨ। ਚਰਨਜੀਤ ਸਿੰਘ ਚੰਨੀ ਦੇ ਇਹਨਾਂ ਸਵਾਲਾਂ ਦਾ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕਰ ਦਿੱਤਾ। ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਹੁਣ ਹਮਦਰਦੀ ਲੈਣ ਲਈ ਪ੍ਰੈਸ ਕਾਨਫਰੰਸ ਕਰ ਲੋਕਾਂ ਸਾਹਮਣੇ ਪੇਸ਼ ਹੋ ਰਹੇ ਹਨ।
ਇਹ ਵੀ ਪੜੋ:Delhi Liquor Scam: ਪੁੱਛਗਿੱਛ ਤੋਂ ਬਾਅਦ ਸੀਬੀਆਈ ਕੇਜਰੀਵਾਲ ਨੂੰ ਕਰ ਸਕਦੀ ਹੈ ਗ੍ਰਿਫਤਾਰ, ਜਾਣੋ ਕਾਰਨ
ਝੂਠੇ ਤੱਥ ਪੇਸ਼ ਕਰ ਰਹੇ ਹਨ ਚਰਨਜੀਤ ਸਿੰਘ ਚੰਨੀ: ਮਾਲਵਿੰਦਰ ਕੰਗ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਹੁਣ ਝੂਠੇ ਤੱਥ ਪੇਸ਼ ਕਰ ਵਿਚਾਰਾ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਝੂਠੇ ਤੱਥ ਪੇਸ਼ ਕਰ ਚੰਨੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੰਗ ਨੇ ਕਿਹਾ ਕਿ ਇਹਨਾਂ ਲੋਕਾਂ ਦੀ ਸੱਚਾਈ ਹੁਣ ਵਿਜੀਲੈਸ਼ ਸਾਹਮਣੇ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਹੁੰਦਿਆਂ ਇਨ੍ਹਾਂ ਨੂੰ ਗਰੀਬਾਂ ਦੀ ਯਾਦ ਕਿਉਂ ਨਹੀਂ ਆਈ ?
ਕਾਂਗਰਸ ਡਰਾਮੇ ਲਈ ਮਸ਼ਹੂਰ:ਕੰਗ ਨੇ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਡਰਾਮੇ ਕਰਦੇ ਆ ਰਹੀ ਹੈ ਤੇ ਹੁਣ ਵੀ ਚੰਨੀ ਡਰਾਮੇ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜਦੋਂ ਐਸਸੀ ਮਜੀਫਾ ਘੁਲਾਟਾ ਹੋਇਆ ਸੀ ਤਾਂ ਚਰਨਜੀਤ ਸਿੰਘ ਚੰਨੀ ਨੇ ਮੰਤਰੀ ਹੁੰਦੇ ਹੋਏ ਉਦੋਂ ਇਸ ਖਿਲਾਫ ਕੋਈ ਧਰਨਾ ਕਿਉਂ ਨਹੀਂ ਦਿੱਤਾ ? ਚੰਨੀ ਨੇ ਉਸ ਸਮੇਂ ਕਿਉਂ ਆਵਾਜ਼ ਨਹੀਂ ਚੁੱਕੀ ? ਕੰਗ ਨੇ ਕਿਹਾ ਕਿ ਚੰਨੀ ਨੇ ਹੁਣ ਤਕ ਇੱਕ ਵੀ ਐਸਸੀ ਕੋਟੇ ਦੇ ਵਿਅਕਤੀ ਨੂੰ ਕਿਸੇ ਅਹੁਦੇ ਉੱਤੇ ਨਹੀਂ ਬਿਠਾਇਆ ਤੇ ਹੁਣ ਇਹ ਐਸਸੀ ਸਮਾਜ ਦੀ ਗੱਲ ਕਰ ਰਹੇ ਹਨ।