ਪੰਜਾਬ

punjab

ETV Bharat / state

ਪੰਜਾਬ ਵਿੱਚ ਓਪੀਐੱਸ-ਐੱਨਪੀਐੱਸ ਸਕੀਮ ਉਤੇ ਗਰਮਾਈ ਸਿਆਸਤ, ਸਕੀਮ ਦੇ ਲਾਗੂ ਹੋਣ 'ਤੇ ਸ਼ੰਕੇ - ਐੱਨਪੀਐੱਸ ਸਕੀਮ

ਕੀ ਗੁਜਰਾਤ ਚੋਣਾਂ ਵਿੱਚ ‘ਆਪ’ ਦੀ ਹਾਰ ਦਾ ਅਸਰ ਪੰਜਾਬ ਦੇ ਸਾਰੇ ਖੇਤਰਾਂ ਦੀਆਂ ਵਿਕਾਸ ਨੀਤੀਆਂ ‘ਤੇ ਪੈ ਸਕਦਾ ਹੈ? ਇਥੇ ਇਸ ਦੇ ਕੁੱਝ ਪਹਿਲੂ ਦੇਖੋ!

Etv Bharat
Etv Bharat

By

Published : Dec 9, 2022, 11:01 AM IST

Updated : Dec 9, 2022, 11:15 AM IST

ਚੰਡੀਗੜ੍ਹ:8 ਦਸੰਬਰ ਨੂੰ ਦੇਸ਼ ਦੇ ਦੋ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ, ਜਿਸ ਵਿੱਚ ਗੁਜਰਾਤ ਵਿੱਚ ਬੀਜੇਪੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੂੰ ਬਹੁਮਤ ਪ੍ਰਾਪਤ ਹੋਇਆ। ਜੇਕਰ ਆਪ ਸਰਕਾਰ ਦੀ ਗੱਲ ਕਰੀਏ ਤਾਂ ਹਿਮਾਚਲ ਵਿੱਚ ਆਪ ਖਾਤਾ ਵੀ ਖੋਲ ਨਹੀਂ ਸਕੀ ਅਤੇ ਗੁਜਰਾਤ ਵਿੱਚ ਵੀ ਕੋਈ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ।

ਜਦੋਂ ਗੁਜਰਾਤ ਤੋਂ ਆਪ ਨੂੰ ਕਰਾਰੀ ਹਾਰ ਮਿਲੀ ਤਾਂ ਇਸ ਨਾਲ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਉਤੇ ਅਸਰ ਆ ਸਕਦਾ ਹੈ। ਇਥੇ ਅਸੀਂ ਇਸ ਨੂੰ ਲੈ ਕੇ ਹੁਣ ਕੁੱਝ ਪਹਿਲੂ ਸਾਂਝੇ ਕਰਾਂਗੇ...।

ਕਦੋਂ ਲਾਗੂ ਹੋਵੇਗੀ ਪੰਜਾਬ ਵਿੱਚ ਓਪੀਐੱਸ ਸਕੀਮ: ਸਭ ਤੋਂ ਮਹੱਤਵਪੂਰਨ ਓ.ਪੀ.ਐੱਸ./ਐੱਨ.ਪੀ.ਐੱਸ. ਸਕੀਮ ਦੇ ਲਾਗੂ ਹੋਣ 'ਤੇ ਸ਼ੱਕ ਬਰਕਰਾਰ ਹੈ, ਜਦਕਿ ਸਰਕਾਰ ਨੇ ਇਸ ਨੂੰ ਲਾਗੂ ਕਰਨ ਦਾ ਐਲਾਨ ਕਰਨ ਸਮੇਤ ਇਕ ਛੋਟਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪਰ ਉਦੋਂ ਤੋਂ ਲੈ ਕੇ ਹੁਣ ਤੱਕ ਨਾ ਤਾਂ ਵਿਸਥਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਇਸ ਸੰਬੰਧੀ ਕੋਈ ਹੋਰ ਕਦਮ ਚੁੱਕਿਆ ਗਿਆ ਹੈ। ਪੰਜਾਬ ਦੇ 3 ਲੱਖ ਤੋਂ ਵੱਧ ਮੁਲਾਜ਼ਮ/ਸੇਵਾਮੁਕਤ ਪੈਨਸ਼ਨਰ ਇਸ ਸਕੀਮ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਰਾਜ ਦੀ ਸਰਕਾਰ ਵੱਲੋਂ ਕਈ ਹੋਰ ਨਵੇਂ ਐਲਾਨ ਵੀ ਕੀਤੇ ਗਏ ਹਨ। ਪਰ ਇਸ ਗੱਲ ਨੂੰ ਲੈ ਕੇ ਸ਼ੱਕ ਹੈ ਕਿ ਕਿਹੜੀ ਸਕੀਮ ਪਹਿਲ ਦੇ ਹਿਸਾਬ ਨਾਲ ਪੂਰੀ ਹੋਵੇਗੀ।

ਕੀ ਹੈ ਓ.ਪੀ.ਐੱਸ./ਐੱਨ.ਪੀ.ਐੱਸ. ਸਕੀਮ: ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਇੱਕ ਨਵੀਂ ਪੈਨਸ਼ਨ ਸਕੀਮ ਜਿਸਨੂੰ ਹੁਣ ਰਾਸ਼ਟਰੀ ਪੈਨਸ਼ਨ ਪ੍ਰਣਾਲੀ (NPS) ਕਿਹਾ ਜਾਂਦਾ ਹੈ। ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਲਾਗੂ ਕੀਤੀ ਜਾ ਰਹੀ ਨੈਸ਼ਨਲ ਪੈਨਸ਼ਨ ਸਕੀਮ (ਐਨ.ਪੀ.ਐਸ.) ਦੀ ਥਾਂ ਪੁਰਾਣੀ ਪੈਨਸ਼ਨ ਸਕੀਮ (ਓ.ਪੀ.ਐਸ.) ਲਾਗੂ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਹੈ।

ਗੁਜਰਾਤ ਚੋਣਾਂ ਵਿੱਚ ਖਰਚ: ਗੁਜਰਾਤ ਚੋਣਾਂ ਵਿੱਚ ਪੰਜਾਬ ਸਰਕਾਰ ਦੇ ਹੈਲੀਕਾਪਟਰ ਅਤੇ ਹੋਰ ਸਾਧਨਾਂ ਦੀ ਭਰਪੂਰ ਵਰਤੋਂ ਕੀਤੀ ਗਈ। ਇੱਥੋਂ ਤੱਕ ਕਿ ਪੰਜਾਬ ਦੇ ਕਰੋੜਾਂ ਰੁਪਏ ਚੋਣ ਪ੍ਰਚਾਰ ਵਿੱਚ ਖਰਚ ਕੀਤੇ ਗਏ। ਇਨ੍ਹਾਂ ਸਾਰੇ ਸਵਾਲਾਂ ਨੂੰ ਉਠਾਉਂਦਿਆਂ ਪੰਜਾਬ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਭਾਜਪਾ ‘ਆਪ’ ਦੀ ਸਰਕਾਰ ਤੋਂ ਜਵਾਬ ਮੰਗ ਰਹੀ ਹੈ। ਪੰਜਾਬ ਕਾਂਗਰਸ ਨੇ ਕਿਹਾ ਹੈ ਕਿ 'ਆਪ' ਨੇ ਗੁਜਰਾਤ ਚੋਣ ਪ੍ਰਚਾਰ 'ਤੇ ਸਰਕਾਰੀ ਖਜ਼ਾਨੇ ਤੋਂ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ। ਇਸ ਕਾਰਨ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੇ ਪੰਜਾਬ ਲਈ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ।

ਗੁਜਰਾਤ ਚੋਣ ਪ੍ਰਚਾਰ ਵਿੱਚ ਕੇਜਰੀਵਾਲ ਦਾ ਲਿਖਤੀ ਨੋਟ:'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਚੋਣ ਪ੍ਰਚਾਰ ਦੌਰਾਨ ਪਾਰਟੀ ਦੀ ਜਿੱਤ ਬਾਰੇ ਲਿਖਤੀ ਤੌਰ 'ਤੇ ਗੱਲ ਕੀਤੀ ਸੀ ਅਤੇ 92 ਤੋਂ ਵੱਧ ਸੀਟਾਂ ਨਾਲ ਸਰਕਾਰ ਬਣਾਉਣ ਦਾ ਦਾਅਵਾ ਵੀ ਕੀਤਾ। ਪਰ ਇਸ ਦੇ ਉਲਟ 'ਆਪ' ਸਿਰਫ਼ 5 ਸੀਟਾਂ ਹੀ ਹਾਸਲ ਕਰ ਸਕੀ।

ਆਪ ਆਦਮੀ ਬਣੀ ਕਾਨੂੰਨੀ ਤੌਰ 'ਤੇ ਰਾਸ਼ਟਰੀ ਪਾਰਟੀ: 'ਆਪ' ਦੇ ਸਿਆਸੀ ਸਫ਼ਰ ਨੂੰ 10 ਸਾਲ ਪੂਰੇ ਹੋ ਗਏ ਹਨ। ਗੁਜਰਾਤ ਚੋਣਾਂ 'ਚ 5 ਸੀਟਾਂ ਨਾਲ 'ਆਪ' ਰਾਸ਼ਟਰੀ ਪਾਰਟੀ ਬਣ ਗਈ ਹੈ। 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਚੋਣਾਂ 'ਚ ਕਰਾਰੀ ਹਾਰ ਦੇ ਬਾਵਜੂਦ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਗੁਜਰਾਤ ਚੋਣਾਂ ਵਿੱਚ ਹੋਈਆਂ ਵੋਟਾਂ ਦੇ ਅਨੁਸਾਰ 'ਆਪ' ਕਾਨੂੰਨੀ ਤੌਰ 'ਤੇ ਰਾਸ਼ਟਰੀ ਪਾਰਟੀ ਬਣ ਗਈ ਹੈ।

ਹੁਣ ਸੁਆਲ ਇਹ ਉਠਦੇ ਹਨ ਕਿ ਪੰਜਾਬ ਦੀ ਜਨਤਾ ਨੂੰ ਜੋ ਉਮੀਦ ਆਪ ਸਰਕਾਰ ਉਤੇ ਹੈ ਕੀ ਉਹ ਸਰਕਾਰ ਵਾਅਦੇ ਪੂਰੇ ਕਰ ਪਾਏ ਗਈ?

ਇਹ ਵੀ ਪੜ੍ਹੋ:ਜਲੰਧਰ ਦਾ ਲਤੀਫਪੁਰਾ ਇਲਾਕਾ ਪੁਲਿਸ ਛਾਉਣੀ 'ਚ ਤਬਦੀਲ, ਇਲਾਕੇ 'ਚ ਤਣਾਅ ਦਾ ਮਾਹੌਲ

Last Updated : Dec 9, 2022, 11:15 AM IST

ABOUT THE AUTHOR

...view details