ਪੰਜਾਬ

punjab

ETV Bharat / state

ਅਮਨ ਅਰੋੜਾ ਨੇ ਬਿਜਲੀ ਵੱਧਣ ਦੇ ਜ਼ਿੰਮੇਵਾਰ ਕੈਪਟਨ ਤੇ ਬਾਦਲ ਨੂੰ ਠਹਿਰਾਇਆ - ਬਿਜਲੀ ਦੇ ਵਧੇ ਰੇਟਾਂ ਦੇ ਵਿਰੁੱਧ ਧਰਨੇ ਦੀ ਤਿਆਰੀ

ਆਮ ਆਦਮੀ ਪਾਰਟੀ ਵੱਲੋਂ ਅੱਜ ਸਰਕਾਰ ਨੂੰ ਬਿਜਲੀ ਦੇ ਵਧੇ ਰੇਟਾਂ ਦੇ ਵਿਰੁੱਧ ਧਰਨ ਦੀ ਤਿਆਰੀ ਪੂਰੀ ਤਰ੍ਹਾਂ ਸ਼ੁਰੂ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਐਮਐਲਏ, ਆਮ ਆਦਮੀ ਪਾਰਟੀ ਦੇ ਕਾਰਕਰਤਾ ਅਤੇ ਸਮਰਥਕ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਹਨ।

aap aman arora, chandigarh update
ਫ਼ੋਟੋ

By

Published : Jan 10, 2020, 2:37 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਅੱਜ ਸਰਕਾਰ ਨੂੰ ਬਿਜਲੀ ਦੇ ਵਧੇ ਰੇਟਾਂ ਦੇ ਵਿਰੁੱਧ ਧਰਨੇ ਦੀ ਤਿਆਰੀ ਪੂਰੀ ਤਰ੍ਹਾਂ ਸ਼ੁਰੂ ਹੋ ਗਈ ਹੈ। ਇਸ ਨੂੰ ਲੈ ਕੇ ਐਮਐਲਏ ਹੋਸਟਲ ਵਿੱਚ ਆਮ ਆਦਮੀ ਪਾਰਟੀ ਦੇ ਕਾਰਕਰਤਾ ਅਤੇ ਸਮਰਥਕ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਹਨ। ਮੌਕੇ 'ਤੇ ਐਮਐਲਏ ਵੀ ਮੌਜੂਦ ਹਨ। ਕੋਠੀ ਦਾ ਘਿਰਾਓ ਕਰਨ ਤੋਂ ਪਹਿਲਾਂ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਈਟੀਵੀ ਦੇ ਨਾਲ ਖਾਸ ਗੱਲਬਾਤ ਕੀਤੀ।

ਵੇਖੋ ਵੀਡੀਓ

ਆਮ ਆਦਮੀ ਪਾਰਟੀ ਵੱਲੋਂ ਬਿਜਲੀ ਦੀਆਂ ਦਰਾਂ ਵਧਾਉਣ ਸੰਬੰਧੀ ਵਿਰੋਧ ਜਤਾਉਂਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹਮੇਸ਼ਾ ਹੀ ਇਸ ਦਾ ਵਿਰੋਧ ਕੀਤਾ ਗਿਆ ਹੈ, ਪਰ ਸਰਕਾਰ ਆਪਣੀ ਬੇ ਨੀਤੀਆਂ ਦੇ ਤਹਿਤ ਆਮ ਜਨਤਾ ਨੂੰ ਪ੍ਰੇਸ਼ਾਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਆਮ ਆਦਮੀ ਦਾ ਬੋਝ ਹਲਕਾ ਤਾਂ ਕੀ ਕਰਨਾ ਸਗੋਂ ਉਸ ਨੂੰ ਵਧਾਉਣ 'ਤੇ ਲੱਗੀ ਹੋਈ ਹੈ। ਆਮ ਆਦਮੀ ਪਾਰਟੀ ਵਿਰੋਧੀ ਧਿਰ ਦਾ ਰੋਲ ਬਾਖੂਬੀ ਨਿਭਾਏਗੀ ਅਤੇ ਕੈਪਟਨ ਦੀ ਕੋਠੀ ਦਾ ਘਿਰਾਓ ਜ਼ਰੂਰ ਕਰੇਗੀ। ਅਮਨ ਨੇ ਕਿਹਾ ਕਿ ਸੁਖਬੀਰ ਬਾਦਲ ਬਿਜਲੀ ਦੀਆਂ ਦਰਾਂ ਵਧਾਉਣ ਦੇ ਜ਼ਿੰਮੇਵਾਰ ਹਨ ਅਤੇ ਕੈਪਟਨ ਸਰਕਾਰ ਹੁਣ ਉਨ੍ਹਾਂ ਨਾਲ ਰਲ ਕੇ ਇਸ ਮਾਫੀਆ ਨੂੰ ਅੱਗੇ ਚਲਾ ਰਿਹਾ ਹੈ।

ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਦੇ ਕੀਤੇ ਗਏ ਗ਼ਲਤ ਸਮਝੌਤਿਆਂ ਕਰਕੇ ਇਸ ਦਾ ਖਾਮਿਆਜ਼ਾ ਆਮ ਆਦਮੀ ਨੂੰ ਭੁਗਤਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਲਾਕਡਾਊਨ ਮਾਮਲਾ: ਸੁਪਰੀਮ ਕੋਰਟ ਨੇ ਕਿਹਾ, ਗ਼ੈਰ ਜ਼ਰੂਰੀ ਹੁਕਮਾਂ ਨੂੰ ਵਾਪਸ ਲਵੇ ਕੇਂਦਰ ਸਰਕਾਰ

ABOUT THE AUTHOR

...view details