ਚੰਡੀਗੜ੍ਹ: ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦਾ ਐਲਾਨ ਹੁੰਦਿਆ ਹੀ ਸਾਰੀਆਂ ਪਾਰਟੀਆਂ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ। ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਜ਼ਿਮਨੀ ਚੋਣਾਂ ਲਈ ਚਾਰ ਸੀਟਾਂ ਉੱਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ।
ਆਮ ਆਦਮੀ ਪਾਰਟੀ ਨੇ ਦਾਖਾਂ ਤੋਂ ਅਮਨਦੀਪ ਸਿੰਘ ਮੋਹੀ, ਮੁਕੇਰੀਆਂ ਤੋਂ ਗੁਰਦਿਆਲ ਸਿੰਘ ਮੁਲਤਾਨੀ, ਫਗਵਾੜਾ ਤੋਂ ਸੰਤੋਸ਼ ਕੁਮਾਰ ਗੋਗੀ ਤੇ ਜਲਾਲਾਬਾਦ ਤੋਂ ਮਹਿੰਦਰ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਚਾਰੋਂ ਉਮੀਦਵਾਰ ਇਸ ਗੱਲ ਤੋਂ ਵੀ ਅਣਜਾਣ ਹਨ ਕਿ ਉਨ੍ਹਾਂ ਨੂੰ ਜ਼ਿਮਨੀ ਚੋਣਾਂ ਲੜਾਈਆਂ ਜਾ ਰਹੀਆਂ ਹਨ। ਪ੍ਰੈੱਸ ਕਾਨਫਰੰਸ ਰਾਹੀਂ ਹੀ ਉਮੀਦਵਾਰਾਂ ਨੂੰ ਸੰਦੇਸ਼ ਜਾਵੇਗਾ।
ਭਗਵੰਤ ਮਾਨ ਕਿਹਾ ਕਿ ਚਾਰੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਰਕਰ ਰਹੇ ਹਨ ਚਾਰਾਂ ਦੇ ਨਾਮਾਂ ਨੂੰ ਪੀਏਸੀ ਤੋਂ ਵੀ ਮੋਹਰ ਲੱਗ ਚੁੱਕੀ ਹੈ ਅਤੇ ਹੁਣ ਇਸ 'ਤੇ ਕੰਮ ਹੋਵੇਗਾ ਕਿ ਕਿਵੇਂ ਚਾਰਾਂ ਨੂੰ ਜੇਤੂ ਬਣਾਇਆ ਜਾ ਸਕੇ। ਮਾਨ ਨੇ ਦੱਸਿਆ ਕਿ ਸਾਰੇ ਉਮੀਦਵਾਰਾਂ ਨੂੰ ਜੇਤੂ ਬਣਾਉਣ ਲਈ ਤਿੰਨ-ਤਿੰਨ ਵਿਧਾਇਕਾਂ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਕਿ ਇੱਕ ਉਮੀਦਵਾਰ 'ਤੇ ਤਿੰਨ ਵਿਧਾਇਕ ਕੰਮ ਕਰਨਗੇ ਅਤੇ ਹਲਕੇ ਦੀ ਮੁਸ਼ਕਿਲਾਂ ਸੁਣਨਗੇ।