ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਆਪਣੀ ਅਗਵਾਈ ਹੇਠ ਚੰਡੀਗੜ੍ਹ ਅਤੇ ਪੰਜਾਬ ਦੇ ਲਈ ਵਿਦਿਆਰਥੀ ਵਿੰਗ ਸੰਘਰਸ਼ ਸਮਿਤੀ (CYSS) ਦੀ 12 ਮੈਂਬਰੀ ਸੂਬਾ ਸਮਿਤੀ ਦਾ ਐਲਾਨ ਕੀਤਾ ਹੈ। ਇਸ ਬਾਰੇ ਗੱਲ ਕਰਦੇ ਹੋਏ ਵਿਧਾਇਕ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੇਤਾ ਰੇਸ਼ਮ ਸਿੰਘ ਗਦਾਰਾਂ ਨੂੰ ਸੀਵਾਈਐੱਸਐੱਸ ਚੰਡੀਗੜ੍ਹ ਦਾ ਇੰਚਾਰਜ ਨਿਯੁਕਤ ਕੀਤਾ ਹੈ।
ਆਮ ਆਦਮੀ ਪਾਰਟੀ ਨੇ ਐਲਾਨੀ ਵਿਦਿਆਰਥੀ ਵਿੰਗ ਸੰਘਰਸ਼ ਸਮਿਤੀ - chandigarh news
ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਆਪਣੀ ਅਗਵਾਈ ਹੇਠ ਚੰਡੀਗੜ੍ਹ ਅਤੇ ਪੰਜਾਬ ਦੇ ਲਈ ਵਿਦਿਆਰਥੀ ਵਿੰਗ ਨੌਜਵਾਨ ਸੰਘਰਸ਼ ਸਮਿਤੀ ਸੀਵਾਈਐੱਸਐੱਸ ਦੀ 12 ਮੈਂਬਰੀ ਸੂਬਾ ਸਮਿਤੀ ਦਾ ਐਲਾਨ ਕੀਤਾ ਹੈ।
ਫ਼ੋਟੋ
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਮੇਅਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਹੋਣ ਵਾਲੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਇਹ ਸਟੂਡੈਂਟ ਵਿੰਗ ਐਲਾਨੀ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਪਾਰਟੀਆਂ ਵੱਲੋਂ ਜੋ ਕੁਝ ਵਿਦਿਆਰਥੀਆਂ ਨਾਲ ਕੀਤਾ ਜਾਂਦਾ ਹੈ ਇਹ ਵਿੰਗ ਉਨ੍ਹਾਂ ਖ਼ਿਲਾਫ਼ ਇੱਕਜੁੱਟ ਹੋ ਕੇ ਲੜੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਪਾਰਟੀ ਸਲਾਹਕਾਰ ਵੀ ਨਿਯੁਕਤ ਕੀਤੇ ਗਏ ਹਨ।