ਚੰਡੀਗੜ੍ਹ : ਸਾਰਾਗੜ੍ਹੀ ਦੀ ਜੰਗ ਇੱਕ ਵੱਖਰੀ ਹੀ ਜੰਗ ਹੈ। ਇਹ ਜੰਗ ਦੁਨੀਆਂ ਦੀ ਸਭ ਤੋਂ ਬਹਾਦਰੀ ਭਰੀ ਜੰਗਾਂ ਵਿੱਚੋਂ ਇੱਕ ਹੈ।
ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਲੈ ਕੇ ਬਾਲੀਵੁੱਡ ਵੀ ਵਧੀਆ ਕੰਮ ਕਰ ਰਿਹਾ ਹੈ। ਉਥੇ ਹੀ ਇੰਨ੍ਹਾ 21 ਸਿੱਖ ਫ਼ੌਜੀਆਂ ਦੀ ਬਹਾਦਰੀ ਨੂੰ ਇੱਕ ਐੱਲਈਡੀ ਦੇ ਇਫ਼ੈਕਟਾਂ ਵਾਲੇ ਨਾਟਕ ਰਾਹੀਂ ਦਿਖਾਇਆ ਜਾਵੇਗਾ।
ਨਨਕਾਣਾ ਸਾਹਿਬ ਦੇ ਦਰਸ਼ਨ ਲਈ ਲਗਾਈ ਗਈ ਫ਼ੀਸ ਨੂੰ ਹਟਾਵੇ ਪਾਕਿਸਤਾਨ: ਬਾਦਲ
ਤੁਹਾਨੂੰ ਦੱਸ ਦਈਏ ਕਿ ਸਿਰਫ਼ 21 ਸਿੱਖ ਫ਼ੌਜੀਆਂ ਨੇ 10,000 ਅਫ਼ਗਾਨ ਫ਼ੌਜੀਆਂ ਦਾ ਸਾਹਮਣਾ ਕੀਤਾ ਸੀ ਅਤੇ ਅੰਤ ਵੀਰਗਤੀ ਨੂੰ ਪ੍ਰਾਪਤ ਹੋਏ ਸਨ।
ਸ਼ੋਅ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਹਰਬਖ਼ਸ਼ ਸਿੰਘ ਲਾਟਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੰਨ੍ਹਾਂ ਸਿੱਖ ਫ਼ੌਜੀਆਂ ਦੀ ਸ਼ਹਾਦਤ ਦੇ ਸ਼ੋਅ ਨੂੰ ਬਠਿੰਡਾ ਦੀ ਕੰਟੋਨਮੈਂਟ ਵਿਖੇ ਐੱਲਈਡੀ ਇਫੈਕਟਾਂ ਰਾਹੀਂ ਪੇਸ਼ ਕੀਤਾ ਜਾਵੇਗਾ।