ਪੰਜਾਬ

punjab

ETV Bharat / state

Women Day Special: ਔਰਤਾਂ ਦੇ ਹੱਕਾਂ ਲਈ ਸਾਰੀ ਜ਼ਿੰਦਗੀ ਆਵਾਜ਼ ਕੀਤੀ ਬੁਲੰਦ, ਬੁਢਾਪੇ 'ਚ ਵੀ ਕਾਇਮ ਕੰਮ ਕਰਨ ਦਾ ਜੋਸ਼ ਤੇ ਜਨੂੰਨ

ਅੰਤਰਾਸ਼ਟਰੀ ਔਰਤ ਦਿਹਾੜਾ ਵੀ ਉਹਨਾਂ ਔਰਤਾਂ ਨੂੰ ਸਿੱਜਦਾ ਕਰਦਾ ਜੋ ਸਮਾਜ ਦੀਆਂ ਖਿੱਚੀਆਂ ਲੀਹਾਂ ਦੀ ਪ੍ਰਵਾਹ ਨਹੀਂ ਕਰਦੀਆਂ ਅਤੇ ਆਪਣਾ ਵੱਖਰਾ ਮੁਕਾਮ ਸਮਾਜ ਵਿਚ ਸਥਾਪਿਤ ਕਰ ਲੈਂਦੀਆਂ ਹਨ। ਅੱਜ ਜਿਸ ਔਰਤ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਬੇਸ਼ੱਕ ਬੁਢਾਪੇ ਦੀ ਉਮਰ ਹੰਢਾਅ ਰਹੀ ਹੈ ਪਰ ਜ਼ਿੰਦਗੀ ਜਿਉਣ ਦਾ ਜਜ਼ਬਾ ਅਤੇ ਦੂਜਿਆਂ ਨੂੰ ਜੀਵਨ ਜਾਂਚ ਸਿਖਾਉਣਾ ਉਸਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਆਓ ਤੁਹਾਨੂੰ ਮਿਲਵਾਉਂਦੇ ਹਾਂ ਪ੍ਰੋਫੈਸਰ ਪੈਮ ਰਾਜਪੂਤ ਨਾਲ…

Chandigarh University Professor Pam Rajput
Chandigarh University Professor Pam Rajput

By

Published : Mar 5, 2023, 10:36 PM IST

Updated : Mar 6, 2023, 3:43 PM IST

Professor Pam Rajput of Chandigarh University

ਚੰਡੀਗੜ੍ਹ: ਔਰਤ ਕਹਿਣ ਨੂੰ ਤਾਂ 3 ਅੱਖਰਾਂ ਦਾ ਸ਼ਬਦ ਹੈ। ਜਿਸਨੇ ਆਪਣੇ ਅੰਦਰ ਕਿੰਨੇ ਹੀ ਕਿਰਦਾਰ ਸਮੋਅ ਰੱਖੇ ਹਨ। ਚੜਦੀ ਜਵਾਨੀ ਹੋਵੇ ਜਾਂ ਫਿਰ ਬੁਢਾਪੇ ਦੀ ਵਰੇਸ ਆਪਣੇ ਅੰਦਰ ਸ਼ਕਤੀ ਅਤੇ ਅੰਦਰ ਦਾ ਜਜ਼ਬਾ ਔਰਤ ਕਦੇ ਮਰਨ ਨਹੀਂ ਦਿੰਦੀ। ਇਸ ਤਰ੍ਹਾਂ ਹੀ ਪੰਜਾਬ ਯੂਨੀਵਰਸਿਟੀ ਦੀ ਪ੍ਰੋਫੈਸਰ ਪੈਮ ਰਾਜਪੂਤ ਹੈ ਜਿਸ ਨੇ ਔਰਤਾਂ ਦੇ ਲਈ ਲੰਮਾਂ ਸਮਾਂ ਸੰਘਰਸ ਕੀਤਾ ਅਤੇ ਹਾਲੇ ਤੱਕ ਵੀ ਉਹ ਆਪਣੇ ਇਸ ਕੰਮ ਵਿੱਚ ਲੱਗੇ ਹੋਏ ਹਨ।

ਇਨਸਾਨ ਕਦੇ ਬੁੱਢਾ ਨਹੀਂ ਹੁੰਦਾ: ਪ੍ਰੋਫੈਸਰ ਪੈਮ ਰਾਜਪੂਤ 70 ਤੋਂ ਜ਼ਿਆਦਾ ਦੀ ਉਮਰ ਹੰਢਾਅ ਰਹੇ ਹਨ। ਜਿਸ ਦੌਰ ਵਿਚ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪ੍ਰੋਫੈਸਰ ਮੈਰੀਟਸ ਦੀਆਂ ਸੇਵਾਵਾਂ ਦੇ ਰਹੇ ਹਨ। ਈਟੀਵੀ ਭਾਰਤ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਉਹ ਆਪਣੀ ਉਮਰ ਦਾ ਕਦੇ ਵੀ ਜ਼ਿਕਰ ਨਹੀਂ ਕਰਦੇ। ਕਿਉਂਕਿ ਕੰਮ ਕਰਨ ਦੇ ਜਜ਼ਬੇ ਦਾ ਉਮਰ ਨਾਲ ਕੋਈ ਸਬੰਧਤ ਨਹੀਂ ਹੁੰਦਾ। ਔਰਤਾਂ ਲਈ ਸਮਾਜ ਵਿਚ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਔਰਤਾਂ ਨੂੰ ਉਹ ਸਤਿਕਾਰ ਨਹੀਂ ਮਿਲਦਾ।

ਨੌਜਵਾਨਾਂ ਪੀੜੀ ‘ਚ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨਾ ਚਾਹੁੰਦੇ: ਪ੍ਰੋਫੈਸਰ ਪੈਮ ਰਾਜਪੂਤ ਵੂਮੈਨ ਸਟੱਡੀ ਐਂਡ ਵੇਲਫੇਅਰ ਲਈ ਕੰਮ ਕਰ ਰਹੇ ਹਨ। ਯੂਨੀਵਰਸਿਟੀ ਦੇ ਇਸੇ ਵਿਭਾਗ ਵਿਚ 1986 ਤੋਂ ਸੇਵਾਵਾਂ ਨਿਭਾਅ ਰਹੇ ਹਨ। ਨਾਰੀ ਸ਼ਸ਼ਕਤੀਕਰਨ ਦੇ ਹਰ ਰੋਜ਼ ਉਹਨਾਂ ਵੱਲੋਂ ਲੈਕਚਰ ਦਿੱਤੇ ਜਾਂਦੇ ਹਨ। ਥਾਂ-ਥਾਂ ਜਾਕੇ ਔਰਤਾਂ ਨੂੰ ਉਹਨਾਂ ਦੇ ਅਧਿਕਾਰਾਂ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਉਮਰ ਵਿਚ ਵੀ ਦਮਦਾਰ ਆਵਾਜ਼ ਨਾਲ ਉਹ ਵੱਲੋਂ ਜੋਸ਼ ਨਾਲ ਭਰੇ ਲੈਕਚਰ ਦਿੱਤੇ ਜਾਂਦੇ ਹਨ।

ਅੱਜ ਦੀਆਂ ਨੌਜਵਾਨ ਬੱਚੀਆਂ ਕੋਲ ਬਹੁਤ ਮੌਕੇ: ਪ੍ਰੋਫੈਸਰ ਪੈਮ ਰਾਜਪੂਤ ਕਹਿੰਦੇ ਹਨ ਕਿ ਅੱਜ ਦੀਆਂ ਨੌਜਵਾਨ ਬੱਚੀਆਂ ਕੋਲ ਮੌਕੇ ਬਹੁਤ ਹਨ। ਜਿਸ ਵੇਲੇ ਉਹ ਕਾਲਜ ਵਿਚ ਪੜ੍ਹਦੇ ਸਨ ਤਾਂ ਉਹ ਪੂਰੀ ਕਲਾਸ ਵਿਚ ਇਕੋ ਹੀ ਲੜਕੀ ਹੁੰਦੇ ਸਨ ਅੱਜ ਦੇ ਕਾਲਜ ਅਤੇ ਯੂਨੀਵਰਸਿਟੀਆਂ ਔਰਤਾਂ ਨਾਲ ਭਰੀਆਂ ਪਈਆਂ ਹਨ। ਕੁੜੀਆਂ ਨੇ ਮੁੰਡਿਆਂ ਦੇ ਮੁਕਾਬਲੇ ਆਪਣੇ ਆਪ ਨੂੰ ਸਾਬਿਤ ਵੀ ਕਰਕੇ ਵਿਖਾਇਆ ਹੈ। ਪਰ ਇਸਦੇ ਨਾਲ ਹੀ ਕੁੜੀਆਂ ਦੀ ਜ਼ਿੰਦਗੀ ਵਿਚ ਚੁਣੌਤੀਆਂ ਵੀ ਬਹੁਤ ਹਨ। ਸਭ ਤੋਂ ਵੱਡਾ ਸੁਰੱਖਿਆ ਦਾ ਮੁੱਦਾ ਉਨ੍ਹਾਂ ਦੀ ਸੁਰੱਖਿਆ ਦਾ ਹੈ।

ਜ਼ਿੰਦਗੀ ਵਿਚ ਇਕ ਤੋਂ ਬਾਅਦ ਇਕ ਸੰਘਰਸ਼ ਸਰ ਕੀਤਾ: ਪ੍ਰੋਫੈਸਰ ਪੈਮ ਰਾਜਪੂਤ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿਚ ਹਰ ਮੋੜ ‘ਤੇ ਸੰਘਰਸ਼ ਕੀਤਾ। ਉਹਨਾਂ ਦੇ ਬਚਪਨ ਤੋਂ ਹੀ ਸੰਘਰਸ਼ ਸ਼ੁਰੂ ਹੋ ਗਿਆ ਜੋ ਹੁਣ ਤੱਕ ਵੀ ਚੱਲਦਾ ਆ ਰਿਹਾ ਹੈ। ਉਹਨਾਂ ਦਾ ਜਨਮ ਬਰਮਾ ‘ਚ ਹੋਇਆ। ਪਰਵਰਿਸ਼ ਹਿਮਾਚਲ ‘ਚ ਹੋਈ ਅਤੇ ਪੜ੍ਹਾਈ ਪੰਜਾਬ ਦੇ ਫ਼ਿਰੋਜ਼ਪੁਰ ਵਿਚ ਹੋਈ। ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ 4 ਬੱਚਿਆਂ ਦੀ ਉਨ੍ਹਾਂ ਦੀ ਪਰਵਰਿਸ਼ ਇਕੱਲਿਆਂ ਕੱਪੜੇ ਸਿਲਾਈ ਕਰਕੇ ਕੀਤੀ। ਮਾਂ ਨੇ ਸਾਰੇ ਭੈਣ ਭਰਾਵਾਂ ਨੂੰ ਚੰਗੀ ਸਿੱਖਿਆ ਹਾਸਲ ਕਰਵਾਈ। ਉਹਨਾਂ ਦੱਸਿਆ ਕਿ ਤੱਪੜ ਵਾਲੇ ਸਕੂਲਾਂ ਵਿਚ ਪੜ੍ਹ ਕੇ ਹੀ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ। ਉਹਨਾਂ ਦੀ ਅੰਗਰੇਜ਼ੀ ਕਾਨਵੈਂਟ ਸਕੂਲ ਵਿਚ ਪੜ੍ਹੇ ਬੱਚਿਆਂ ਤੋਂ ਵੀ ਜ਼ਿਆਦਾ ਸ਼ਾਨਦਾਰ ਹੈ। ਉਹਨਾਂ ਦੱਸਿਆ ਕਿ ਸਹੀ ਮਾਇਨੇ ਵਿਚ ਉਹ ਵਿਮੈਨਸ ਡੇਅ ਆਪਣੀ ਮਾਂ ਨੂੰ ਸਮਰਪਿਤ ਕਰਦੇ ਹਨ ਜਿਹਨਾਂ ਨੇ ਚੰਗਾ ਜੀਵਨ ਦੇਣ ਲਈ ਸੰਘਰਸ਼ ਕੀਤਾ।

ਹਮੇਸ਼ਾ ਖੱਦਰ ਦੇ ਕੱਪੜੇ ਪਾਏ: ਪ੍ਰੋਫੈਸਰ ਪੈਮ ਰਾਜਪੂਤ ਨੇ ਦੱਸਿਆ ਕਿ ਉਹਨਾਂ ਆਪਣਾ ਸਾਰਾ ਜੀਵਨ ਸਾਦਗੀ ਨਾਲ ਕੱਟਿਆ।ਹਮੇਸ਼ਾ ਖੱਦਰ ਦੇ ਅਤੇ ਚਿੱਟੇ ਕੱਪੜੇ ਪਾਏ।ਉਹਨਾਂ ਦੀ ਸਾਦਗੀ ਦਾ ਮਜ਼ਾਕ ਵੀ ਉਡਾਇਆ ਗਿਆ ਵਿਧਵਾ ਕਹਿ ਕੇ ਸੰਬੋਧਨ ਵੀ ਕੀਤਾ ਗਿਆ। ਉਹਨਾਂ ਆਰਥਿਕ ਤੌਰ ’ਤੇ ਸਮਾਜਿਕ ਤੌਰ ’ਤੇ ਕਈ ਚੁਣੌਤੀਆਂ ਦਾ ਸਾਹਮਣਾ ਇਕੱਲਿਆਂ ਕੀਤਾ।

ਦੇਸ਼ ਦੇ 5 ਸੈਂਟਰਾਂ ਵਿਚੋਂ ਇਕ ਦੇ ਪ੍ਰੋਫੈਸਰ ਪੈਮ ਰਾਜਪੂਤ: ਉਹਨਾਂ ਦੱਸਿਆ ਕਿ ਇਹ ਬਹੁਤ ਮਾਨ ਵੀ ਗੱਲ ਹੈ ਕਿ ਦੇਸ਼ ਦੇ ਵਿਚ ਪਹਿਲੇ ਪੰਜ ਵਿਮੈਨ ਸਟੱਡੀ ਸੈਂਟਰ ਖੋਲੇ ਗਏ ਉਹਨਾਂ ਵਿਚ ਇਕ ਸੈਂਟਰ ਸੰਭਾਲਣ ਦਾ ਮੌਕਾ ਉਹਨਾਂ ਨੁੰ ਮਿਲਿਆ। ਉਹਨਾਂ ਨੇ ਔਰਤਾਂ ਲਈ ਬਹੁਤ ਕੰਮ ਕੀਤਾ। ਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ’ਤੇ ਉਹਨਾਂ ਦੇ ਕੀਤੇ ਕੰਮਾਂ ਦੀ ਬਦੌਲਤ ਹੀ ਯੂਨੀਵਰਸਿਟੀ ਨੇ ਉਹਨਾਂ ਨੂੰ ਪ੍ਰੋਫੈਸਰ ਮੈਰੀਟਸ ਦੀ ਪੱਦਵੀ ਦਿੱਤੀ। ਵੈਸੇ ਉਹ 1969 ਤੋਂ ਪੰਜਾਬ ਯੂਨੀਵਰਸਿਟੀ ਵਿਚ ਰਾਜਨੀਤੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਰਿਟਾਇਰਮੈਂਟ ਤੋਂ ਬਾਅਦ ਅੱਜ ਵੀ ਉਹ ਪ੍ਰੋਫੈਸਰ ਮੈਰੀਟੋਸ ਵਜੋਂ ਕੰਮ ਕਰ ਰਹੇ ਹਨ। ਉਹਨ ਚੰਡੀਗੜ੍ਹ ਮਿਊਂਸੀਪਲ ਦੇ ਮੈਂਬਰ ਵੀ ਰਹੇ।

ਵਿਆਹ ਨਹੀਂ ਕਰਵਾਇਆ:ਪ੍ਰੋਫੈਸਰ ਪੈਮ ਰਾਜਪੂਤ ਬੜੇ ਮਾਨ ਨਾਲ ਕਹਿੰਦੇ ਹਨ ਕਿ ਉਹਨਾਂ ਨੇ ਇਕੱਲਿਆਂ ਹੀ ਜ਼ਿੰਦਗੀ ਦਾ ਸਫ਼ਰ ਹੁਣ ਤੱਕ ਤੈਅ ਕੀਤਾ ਅਤੇ ਵਿਆਹ ਨਹੀਂ ਕਰਵਾਇਆ। ਉਨ੍ਹਾਂ ਔਰਤਾਂ ਦੇ ਲਈ ਕੰਮ ਕਰਦਿਆ ਅਤੇ ਰਿਸਰਚ ਕਰਦਿਆ ਆਪਣਾ ਸਾਰਾ ਜੀਵਨ ਗੁਜ਼ਾਰ ਦਿੱਤਾ ਅਤੇ ਹੁਣ ਵੀ ਉਹ ਔਰਤਾਂ ਸਬੰਧੀ ਰਿਸਰਚ ਕਰ ਰਹੇ ਹਨ।

ਇਹ ਵੀ ਪੜ੍ਹੋ:-MP Gurjit Aujla: ਜੀ-20 ਸੰਮੇਲਨ ਰੱਦ ਹੋਣ ਤੋਂ ਬਾਅਦ ਐੱਮਪੀ ਗੁਰਜੀਤ ਔਜਲਾ ਨੇ ਅੰਮ੍ਰਿਤਪਾਲ ਸਿੰਘ ਨੂੰ ਕਹੀ ਚੁੱਭਵੀਂ ਗੱਲ, ਪੜ੍ਹੋ ਪੂਰੀ ਖ਼ਬਰ

Last Updated : Mar 6, 2023, 3:43 PM IST

ABOUT THE AUTHOR

...view details