ਚੰਡੀਗੜ੍ਹ:ਪਿਛਲੇ ਸਾਢੇ 7 ਸਾਲਾਂ ਤੋਂ ਪੀਯੂ ਦੇ ਪ੍ਰੋਫੈਸਰ ਆਪਣੇ ਏਰੀਅਰ ਦਾ ਇੰਤਜ਼ਾਰ ਕਰਨ ਦੇ ਨਾਲ ਸੰਘਰਸ਼ ਵੀ ਕਰ ਰਹੇ ਹਨ। ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਪੰਜਾਬ ਸਰਕਾਰ ਅਤੇ ਕੇੇਂਦਰ ਸਰਕਾਰ ਨੂੰ ਆਪਣੇ ਇਸ ਪ੍ਰਦਰਸ਼ਨ ਦੇ ਜ਼ਰੀਏ ਅਪੀਲ ਕਰਨਾ ਚਾਹੁੰਦੇ ਹਨ ਕਿ 7ਵੇਂ ਤਨਖਾਹ ਕਮਿਸ਼ਨ ਵਿੱਚ ਜੋ ਵਿੱਤੀ ਤੌਰ 'ਤੇ ਵਿਤਕਰਾ ਕੀਤਾ ਗਿਆ ਹੈ ਉਹ ਸਹੀ ਨਹੀਂ ਹੈ। ਜੋ ਅਧਿਆਪਕਾਂ ਦਾ ਬਣਦਾ ਵਿੱਤੀ ਅਧਿਕਾਰ ਉਹ ਸਮੇਂ ਸਿਰ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਹਾਲਾਂਕਿ 1 ਜਨਵਰੀ 2023 ਨੂੰ ਮੌਜੂਦਾ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦਾ ਏਰੀਅਰ ਦੇ ਦਿੱਤਾ ਗਿਆ ਸੀ ਪਰ ਪਿਛਲੇ ਸਾਲਾਂ ਦਾ ਬਕਾਇਆ ਅਜੇ ਵੀ ਬਾਕੀ ਹੈ।
ਸਰਕਾਰ ਬਕਾਇਆ ਰਾਸ਼ੀ ਜਾਰੀ ਕਰੇ: ਅਧਿਆਪਕਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਉਹਨਾਂ ਦਾ ਵਿੱਤੀ ਸੰਕਟ ਦੂਰ ਕਰਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕੇਂਦਰੀ ਐਮਐਚਆਰਡੀ ਵਿਭਾਗ ਨਾਲ ਗੱਲ ਕਰਕੇ ਅਧਿਆਪਕਾਂ ਦਾ ਬਣਦਾ ਭੱਤਾ ਦਿਵਾਇਆ ਜਾਵੇ। ਮੰਗਾਂ ਨਾ ਪੂਰੀਆਂ ਹੋਣ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। 18 ਜੁਲਾਈ ਤੋਂ ਅਧਿਆਪਕਾਂ ਵੱਲੋਂ ਇਸ ਕੈਂਡਲ ਲਾਈਟ ਪ੍ਰਦਰਸ਼ਨ ਦੀ ਸ਼ੁਰੂਆਤ ਕੀਤੀ ਗਈ ਅਤੇ ਹੋਰ ਸਟਾਫ ਨੂੰ ਵੀ ਇਸ ਕੈਂਡਲ ਲਾਈਟ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।
ਵਾਈਸ ਚਾਂਸਲਰ ਸਾਹਮਣੇ ਵੀ ਰੱਖੀ ਗਈ ਮੰਗ: ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੀ ਨਵੀਂ ਬਣੀ ਵਾਈਸ ਚਾਂਸਲਰ ਡਾ. ਰੇਨੂ ਵਿਜ ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਆਂਦਾ ਗਿਆ ਸੀ। ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਵੱਲੋਂ 20 ਮਈ ਨੂੰ ਵਾਈਸ ਚਾਂਸਲਰ ਨੂੰ ਪੱਤਰ ਲਿਖਿਆ ਗਿਆ ਅਤੇ ਸਮੱਸਿਆ ਦੇ ਜਲਦੀ ਤੋਂ ਜਲਦੀ ਹੱਲ ਦੀ ਮੰਗ ਕੀਤੀ।
ਪੰਜਾਬ ਯੂਨੀਵਰਸਿਟੀ ਦੇ ਅਧਿਆਪਕ ਸੜਕਾਂ 'ਤੇ ਉੱਤਰੇ, ਪਿਛਲੇ ਸਾਢੇ 7 ਸਾਲਾਂ ਤੋਂ ਨਹੀਂ ਮਿਲਿਆ ਏਰੀਅਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰਾਂ ਵੱਲੋਂ 1 ਜਨਵਰੀ 2016 ਤੋਂ ਰੁੱਕਿਆ ਏਰੀਅਰ ਨਾ ਮਿਲਣ ਦੇ ਰੋਸ ਨੂੰ ਲੈਕੇ ਗਾਂਧੀ ਭਵਨ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿਛਲੇ ਸਾਢੇ 7 ਸਾਲਾਂ ਤੋਂ ਇਹ ਪ੍ਰੋਫੈਸਰ ਆਪਣੇ ਏਰੀਅਰ ਦਾ ਇੰਤਜ਼ਾਰ ਕਰ ਰਹੇ ਹਨ।
ਪੰਜਾਬ ਯੂਨੀਵਰਸਿਟੀ ਦੇ ਅਧਿਆਪਕ ਸੜਕਾਂ 'ਤੇ ਉੱਤਰੇ, ਪਿਛਲੇ ਸਾਢੇ 7 ਸਾਲਾਂ ਤੋਂ ਨਹੀਂ ਮਿਲਿਆ ਏਰੀਅਰ
ਅਨੈਤਿਕ ਢੰਗ ਨਾਲ ਹੋਈ ਦੇਰੀ: ਪ੍ਰਦਰਸ਼ਨ ਕਰ ਰਹੇ ਪ੍ਰੋਫੈਸਰ ਸੁਧੀਰ ਮਹਿਰਾ ਦਾ ਕਹਿਣਾ ਹੈ ਕਿ ਏਰੀਅਰ ਦੇਣ ਵਿੱਚ ਦੇਰੀ ਦਾ ਜੋ ਅਨੈਤਿਕ ਢੰਗ ਅਪਣਾਇਆ ਗਿਆ ਹੈ। ਉਸ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੂੰ ਕਈ ਵਾਰ ਇਸ ਸਬੰਧੀ ਮੈਮੋਰੰਡਮ ਵੀ ਦਿੱਤਾ ਗਿਆ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਉਹਨਾਂ ਦੀ ਬਣਦੀ ਆਰਥਿਕ ਸਹਾਇਤਾ ਵਿੱਚ ਚਾਰੇ ਪਾਸੇ ਤੋਂ ਹੱਥ ਖਿੱਚੇ ਜਾ ਰਹੇ ਹਨ। ਅਜਿਹਾ ਕਰਨ ਨਾਲ ਪੰਜਾਬ ਯੂਨੀਵਰਸਿਟੀ ਦੇ ਮਾਣ ਸਨਮਾਨ ਨੂੰ ਠੇਸ ਲੱਗ ਰਹੀ ਹੈ। ਜਿਸ ਦੇ ਵਿਰੋਧ ਵਿੱਚ ਉਹਨਾਂ ਵੱਲੋਂ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।