ਪੰਜਾਬ

punjab

ETV Bharat / state

ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਤੋਂ ਸਿਖਲਾਈ ਲੈ ਕੇ ਪਿੰਡ ਰਾਏਪੁਰ ਖੁਰਦ ਦੀ ਕੁੜੀ ਬਣੀ ਆਤਮ ਨਿਰਭਰ - ਪੇਂਡੂ ਸਵੈ-ਰੋਜ਼ਗਾਰ ਸਿਖਲਾਈ

ਪਿੰਡ ਰਾਏਪੁਰ ਖੁਰਦ ਦੀ ਸੰਦੀਪ ਕੌਰ ਆਰ. ਸੈਟੀ. ਮੁਹਾਲੀ ਤੋਂ ਬਿਊਟੀ ਪਾਰਲਰ ਮੈਨੇਜਮੈਂਟ ਦੀ ਸਿਖਲਾਈ ਲੈ ਕੇ ਆਪਣਾ ਬਿਊਟੀ ਪਾਰਲਰ ਚਲਾ ਰਹੀ ਹੈ।

ਫ਼ੋਟੋ

By

Published : Oct 30, 2019, 2:07 PM IST

ਚੰਡੀਗੜ੍ਹ: ਪੰਜਾਬ ਨੈਸ਼ਨਲ ਬੈਂਕ ਦੀ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰ. ਸੈਟੀ.) ਨੌਜਵਾਨਾਂ ਨੂੰ ਸਿਖਲਾਈ ਦੇ ਕੇ ਆਤਮ ਨਿਰਭਰ ਬਣਾਉਣ ਵਿੱਚ ਅਹਿਮ ਰੋਲ ਅਦਾ ਕਰ ਰਹੀ ਹੈ, ਜਿਸ ਦੀ ਮਿਸਾਲ ਹੈ ਪਿੰਡ ਰਾਏਪੁਰ ਖੁਰਦ ਦੀ ਸੰਦੀਪ ਕੌਰ , ਜੋ ਆਰ. ਸੈਟੀ. ਮੁਹਾਲੀ ਤੋਂ ਬਿਊਟੀ ਪਾਰਲਰ ਮੈਨੇਜਮੈਂਟ ਦੀ ਸਿਖਲਾਈ ਲੈ ਕੇ ਆਪਣਾ ਬਿਊਟੀ ਪਾਰਲਰ ਚਲਾ ਰਹੀ ਹੈ।

ਮੱਧ ਵਰਗੀ ਪਰਿਵਾਰ ਨਾਲ ਸਬੰਧਤ ਸੰਦੀਪ ਕੌਰ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ ਆਰ. ਸੈਟੀ. ਮੁਹਾਲੀ ਤੋਂ ਬਿਊਟੀ ਪਾਰਲਰ ਮੈਨੇਜਮੈਂਟ ਦੀ ਇੱਕ ਮਹੀਨੇ ਦੀ ਸਿਖਲਾਈ ਲਈ ਸੀ ਅਤੇ ਅੱਜ ਆਪਣੇ ਪਿੰਡ ਵਿਖੇ ਹੀ ਬਿਊਟੀ ਪਾਰਲਰ ਚਲਾ ਰਹੀ ਹੈ, ਜਿਸ ਰਾਹੀਂ ਉਸ ਨੂੰ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਆਮਦਨ ਪ੍ਰਾਪਤ ਹੋ ਰਹੀ ਹੈ। ਇਸ ਤਰ੍ਹਾਂ ਸਵੈ-ਰੋਜ਼ਗਾਰ ਦਾ ਰਾਹ ਅਪਣਾ ਕੇ ਜਿੱਥੇ ਉਹ ਆਤਮ ਨਿਰਭਰ ਹੋ ਗਈ ਹੈ, ਉਥੇ ਆਪਣੇ ਮੱਧ ਵਰਗੀ ਪਰਿਵਾਰ ਦੀ ਆਰਥਿਕਤਾ ਨੂੰ ਵੀ ਠੁੰਮਣਾ ਦੇ ਰਹੀ ਹੈ।

ਬੇਰੋਜ਼ਗਾਰ ਨੌਜਵਾਨਾਂ ਲਈ ਰਾਹ ਦਸੇਰਾ ਬਣੀ ਸੰਦੀਪ ਕੌਰ ਨੇ ਦੱਸਿਆ ਕਿ ਉਹ ਕੋਈ ਨੌਕਰੀ ਆਦਿ ਕਰ ਕੇ ਹਮੇਸ਼ਾ ਤੋਂ ਆਤਮ ਨਿਰਭਰ ਹੋਣਾ ਚਾਹੁੰਦੀ ਸੀ। ਪਰ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਘਰੋਂ ਬਾਹਰ ਜਾ ਕੇ ਕੰਮ ਕਰਨਾ ਉਸ ਲਈ ਸੰਭਵ ਨਹੀਂ ਸੀ। ਇਸ ਲਈ ਉਸ ਨੇ ਆਰ. ਸੈਟੀ. ਤੋਂ ਸਿਖਲਾਈ ਲੈ ਕੇ ਆਪਣਾ ਬਿਊਟੀ ਪਾਰਲਰ ਸ਼ੁਰੂ ਕੀਤਾ ਅਤੇ ਅੱਜ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਉਹ ਆਪਣਾ ਕਾਰੋਬਾਰ ਵੀ ਸੁਚੱਜੇ ਢੰਗ ਨਾਲ ਚਲਾ ਰਹੀ ਹੈ।

ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਬੇਰੁਜ਼ਗਾਰੀ ਦੂਰ ਕਰਨ ਵਿੱਚ ਸਹਾਇਕ ਸਿੱਧ ਹੋ ਰਹੀ ਹੈ। ਕੋਈ ਵੀ ਵਿਅਕਤੀ ਆਰ. ਸੈਟੀ. ਰਾਹੀਂ ਸਵੈ ਰੋਜ਼ਗਾਰ ਧੰਦਿਆਂ ਦੀ ਸਿਖਲਾਈ ਹਾਸਲ ਕਰ ਸਕਦਾ ਹੈ। ਉਨ੍ਹਾਂ ਨੌਜਵਾਨਾਂ ਖਾਸ ਕਰ ਕੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਔਰਤਾਂ ਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਆਰ ਸੈਟੀ ਰਾਹੀਂ ਸਵੈ ਰੋਜ਼ਗਾਰ ਲਈ ਦਿੱਤੀ ਜਾਣ ਵਾਲੀ ਸਿਖਲਾਈ ਦਾ ਪੂਰਾ-ਪੂਰਾ ਲਾਹਾ ਲੈ ਕੇ ਆਪਣੇ ਕੰਮ-ਧੰਦੇ ਸ਼ੁਰੂ ਕਰਨ।

ABOUT THE AUTHOR

...view details