ਪੰਜਾਬ

punjab

ETV Bharat / state

Kotakpura shooting case Update: ਐੱਸਆਈਟੀ ਦੀ ਚਾਰਜਸ਼ੀਟ 'ਚ ਵੱਡਾ ਖੁਲਾਸਾ, ਸ਼ਿਕਾਇਤਕਰਤਾ ਨੂੰ ਸਾਥੀ ਨੇ ਗੋਲ਼ੀ ਮਾਰ ਕੀਤਾ ਜ਼ਖ਼ਮੀ, ਪੁਲਿਸ ਮੁਲਾਜ਼ਮ ਤੋਂ ਖੋਹੀ ਗਈ ਸੀ SLR

ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸਪੈਸ਼ਲ ਜਾਂਚ ਟੀਮ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਗਈ ਚਾਰਜਸ਼ੀਟ ਵਿੱਚ ਵੱਡਾ ਖੁਲਾਸਾ (Big revelation in the charge sheet) ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਸ਼ਿਕਾਇਤਕਰਤਾ ਨੂੰ ਪੁਲਿਸ ਨੇ ਨਹੀਂ ਸਗੋਂ ਉਸ ਦੇ ਸਾਥੀ ਨੇ ਹੀ ਪੁਲਿਸ ਮੁਲਾਜ਼ਮ ਤੋਂ SLR ਖੋਹ ਕੇ ਗੋਲ਼ੀ ਮਾਰੀ ਸੀ।

A big revelation was made through the charge sheet of the SIT in the Kotakpura shooting case
Kotakpura shooting case: ਐੱਸਆਈਟੀ ਦੀ ਚਾਰਜਸ਼ੀਟ 'ਚ ਵੱਡਾ ਖੁਲਾਸਾ, ਸ਼ਿਕਾਇਤ ਕਰਤਾ ਨੂੰ ਸਾਥੀ ਨੇ ਗੋਲ਼ੀ ਮਾਰ ਕੀਤਾ ਜ਼ਖ਼ਮੀ,ਪੁਲਿਸ ਮੁਲਾਜ਼ਮ ਤੋਂ ਖੋਹੀ ਗਈ ਸੀ SLR

By ETV Bharat Punjabi Team

Published : Sep 16, 2023, 2:24 PM IST

ਚੰਡੀਗੜ੍ਹ: ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਿਤ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਐੱਸਆਈਟੀ ਵੱਲੋਂ ਕੋਰਟ ਵਿੱਚ ਦਿੱਤੀ ਗਈ ਚਾਰਜਸ਼ੀਟ ਰਾਹੀਂ ਵੱਡਾ ਖੁਲਾਸਾ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਚਾਰਜਸ਼ੀਟ ਨੂੰ ਫਰੀਦਕੋਟ ਅਦਾਲਤ ਵਿੱਚ ਪੇਸ਼ ਕਰਦਿਆਂ ਕਿਹਾ ਗਿਆ ਹੈ ਕਿ ਸ਼ਿਕਾਇਤ ਕਰਤਾ ਅਜੀਤ ਸਿੰਘ ਨੂੰ ਜੋ ਗੋਲ਼ੀ ਵੱਜੀ ਸੀ ਉਹ ਕਿਸੇ ਪੁਲਿਸ ਮੁਲਾਜ਼ਮ ਨੇ ਨਹੀਂ ਸਗੋਂ ਅਜੀਤ ਸਿੰਘ ਦੇ ਨਾਲ ਧਰਨੇ ਵਿੱਚ ਸ਼ਾਮਿਲ ਇੱਕ ਸ਼ਖ਼ਸ ਨੇ ਮੁਲਾਜ਼ਮ ਤੋਂ SLR ਖੋਹ ਕੇ ਚਲਾਈ ਸੀ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਫਰੀਦਕੋਰਟ ਦੀ ਜ਼ਿਲ੍ਹਾ ਅਦਾਲਤ ਵਿੱਚ ਐੱਸਆਈਟੀ ਵੱਲੋਂ ਇੱਕ ਵੀਡੀਓ ਸਬੂਤ ਵੀ (Video presentation by SIT) ਪੇਸ਼ ਕੀਤਾ ਗਿਆ ਹੈ, ਜੋ ਇਸ ਮਾਮਲੇ ਨੂੰ ਸਪੱਸ਼ਟ ਕਰਦਾ ਹੈ। ਹਾਲਾਂਕਿ ਇਹ ਵੀਡੀਓ ਮੀਡੀਆ ਦੇ ਹਵਾਲੇ ਨਹੀਂ ਕੀਤਾ ਗਿਆ।

ਸਪਲੀਮੈਂਟਰੀ ਚਲਾਨ ਪੇਸ਼: ਦੱਸ ਦਈਏ ਬੀਤੇ ਦਿਨ ਐਸਆਈਟੀ ਵੱਲੋਂ ਅਦਾਲਤ ਵਿੱਚ ਤੀਜਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਸੀ। ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਐੱਸਆਈਟੀ ਨੇ ਅਦਾਲਤ ਵਿੱਚ ਇੱਕ ਸਪਲੀਮੈਂਟਰੀ ਚਲਾਨ ਪੇਸ਼ ਕੀਤਾ। ਹਾਲਾਂਕਿ, ਇਸ ਮੁੱਦੇ ਦਾ ਮੁੱਖ ਚਲਾਨ SIT ਵੱਲੋਂ 24 ਫਰਵਰੀ 2024 ਨੂੰ ਪੇਸ਼ ਕੀਤਾ ਗਿਆ ਸੀ। ਉਸ ਤੋਂ ਬਾਅਦ ਪਹਿਲਾ ਸਪਲੀਮੈਂਟਰੀ ਚਲਾਨ 25 ਅਪ੍ਰੈਲ ਨੂੰ ਪੇਸ਼ ਕੀਤਾ ਗਿਆ ਅਤੇ ਇਸ ਤੋਂ ਬਾਅਦ 28 ਅਗਸਤ ਨੂੰ ਦੂਜਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਸੀ। ਇਸ ਚਲਾਨ ਵਿੱਚ ਐਸਆਈਟੀ ਨੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ, ਤਤਕਾਲੀ ਆਈਜੀ ਪਰਮਰਾਜ ਉਮਰਾਨੰਗਲ, ਐੱਸਐੱਸਪੀ ਮੋਗਾ ਚਰਨਜੀਤ ਸ਼ਰਮਾ, ਐੱਸਐੱਸਪੀ ਫਰੀਦਕੋਟ ਸੁਖਮੰਦਰ ਮਾਨ, ਡੀਆਈਜੀ ਫ਼ਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਤਤਕਾਲੀ ਐਸਐਚਓ ਸਿਟੀ ਕੋਟਕਪੂਰਾ ਦਾ ਨਾਮ ਸ਼ਾਮਲ ਕੀਤਾ ਸੀ।

ਇਹ ਸਨ ਇਲਜ਼ਾਮ: ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਸ ਘਟਨਾ ਦੇ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜਦਕਿ ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਸਾਜ਼ਿਸ਼ ਨੂੰ ਅੰਜਾਮ ਦੇਣ 'ਚ ਮਦਦ ਕਰਨ ਦਾ ਇਲਜ਼ਾਮ ਹੈ। ਤਤਕਾਲੀ ਆਈਜੀ ਉਮਰਾਨੰਗਲ, ਡੀਆਈਜੀ ਫ਼ਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਐਸਐਸਪੀ ਮੋਗਾ ਚਰਨਜੀਤ ਸਿੰਘ ਸ਼ਰਮਾ 'ਤੇ ਸਾਜ਼ਿਸ਼ ਨੂੰ ਅੰਜਾਮ ਦੇਣ ਦਾ ਇਲਜ਼ਾਮ ਹੈ।

ABOUT THE AUTHOR

...view details