ਚੰਡੀਗੜ੍ਹ :ਅੱਜ ਵਿਧਾਨ ਸਭਾ ਬਜਟ ਸੈਸ਼ਨ ਦੇ ਆਖਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਬੋਧਨ ਕੀਤਾ ਗਿਆ। ਇਸ ਦੌਰਾਨ ਮਾਨ ਨੇ ਵਿਧਾਨ ਸਭਾ ਵਿਚ ਸ਼ਹੀਦ ਭਗਤ ਸਿੰਘ ਜੀ ਦੀ ਜੀਵਨੀ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਭਗਤ ਸਿੰਘ ਵੱਲੋਂ ਅਸੈਂਬਲੀ ਵਿਚ ਬੰਬ ਸੁੱਟਣ ਜਾਣ ਨੂੰ ਲੈ ਕੇ ਸੰਬੋਧਨ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੋਟਰਸਾਈਕਲਾਂ ਉਤੇ ਫੋਟੋਆਂ ਲਾਉਣ ਨਾਲ ਕੁਝ ਨਹੀਂ ਹੋਣਾ ਉਨ੍ਹਾਂ ਦੇ ਦੱਸੇ ਮਾਰਗਾਂ ਉਤੇ ਚੱਲਣਾ ਪਵੇਗਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਵੋਟਰ ਆਪਣੇ ਵੋਟਰਕਾਰਡ ਦਾ ਮੁੱਲ ਨਹੀਂ ਪਾਉਂਦੇ, ਸਗੋਂ ਸ਼ਹੀਦਾਂ ਦੀ ਸ਼ਹਾਦਤ ਦਾ ਮੁੱਲ ਪਾਉਂਦੇ ਹਨ। ਕੋਈ ਇਕ ਬੋਤਲ ਨਾਲ ਤੇ ਕੁਝ ਥੋੜੇ ਜਿਹੇ ਪੈਸਿਆਂ ਨਾਲ।
ਇਹ ਵੀ ਪੜ੍ਹੋ :Punjab Budget Session Live Updates: ਸਦਨ 'ਚ ਵਿਰੋਧੀਆਂ ਵਲੋਂ ਹੰਗਾਮਾ, ਹਲਵਾਰਾ ਏਅਰਪੋਰਟ ਦੇ ਨਾਮ ਨੂੰ ਲੈ ਕੇ ਮਤਾ ਪਾਸ
ਖਟਕੜ ਕਲਾਂ ਵਿਖੇ ਬਣਾਈ ਜਾਵੇਗੀ ਆਜ਼ਾਦੀ ਵਾਲੀ ਸੜਕ :ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਦੇ ਮੱਦੇਨਜ਼ਰ ਕੱਲ੍ਹ ਨਵਾਂ ਸ਼ਹਿਰ ਖਟਕੜ ਕਲਾਂ ਵਿਖੇ ਅਜਾਇਬ ਘਰ ਤੋਂ ਲੈ ਕੇ ਭਗਤ ਸਿੰਘ ਦੇ ਘਰ ਤਕ "ਆਜ਼ਾਦੀ ਵਾਲੀ" ਸੜਕ ਬਣਾਈ ਜਾਵੇਗੀ। ਜਿਥੇ 850 ਮੀਟਰ ਵਿਚ ਭਗਤ ਸਿੰਘ ਦੀ ਜੀਵਨੀ ਨਾਲ ਸਬੰਧਿਤ ਚੀਜ਼ਾ ਲਾਈਆਂ ਜਾਣਗੀਆਂ। ਨਾਲ ਹੀ ਅਜਾਇਬ ਘਰ ਵਿਚ 5ਡੀ ਮੂਵੀ ਤਿਆਰ ਕਰਨ ਦੀ ਵੀ ਗੱਲ ਚੱਲ ਰਹੀ ਹੈ। ਜਿਸ ਵਿਚ ਭਗਤ ਸਿੰਘ ਜੀ ਦੀ ਕੋਰਟ ਰੂਮ ਦੀ ਵੀਡੀਓ ਚਲਾਈ ਜਾਵੇਗੀ। ਤਾਂ ਜੋ ਲੋਕਾਂ ਨੂੰ ਅਹਿਸਾਸ ਹੋਵੇ ਕਿ ਜਦੋਂ ਭਗਤ ਸਿੰਘ ਨੂੰ ਫਾਂਸੀ ਹੋਈ ਸੀ ਅਸੀਂ ਓਸੇ ਅਦਾਲਤ ਵਿਚ ਸੁਣਵਾਈ ਦੇ ਸ਼ਰੀਕ ਹੋ ਕੇ ਬੈਠੇ ਹਾਂ।