ਪੰਜਾਬ

punjab

ETV Bharat / state

ਬਿਊਟੀਫੁਲ ਸਿਟੀ 'ਚ 23 ਸਾਲ ਦੇ ਨੌਜਵਾਨ ਦਾ ਬੇਰਹਿਮੀ ਨਾਲ ਹੋਇਆ ਕਤਲ - Crime

ਮਾਤਾ ਰਾਣੀ ਦੇ ਜਗਰਾਤੇ 'ਚ ਗਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਫਰਾਰ ਹਨ ਅਤੇ ਪੁਲਿਸ ਵਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ , ਪਰਿਵਾਰ ਦਾ ਇਸ ਵੇਲੇ ਰੋਰੋ ਕੇ ਬੁਰਾ ਹਾਲ ਹੈ, ਉਹਨਾਂ ਦਾ ਕਹਿਣਾ ਹੈ ਸਾਹਿਲ ਨੇ ਹੁਣੇ ਹੀ ਨੌਕਰੀ ਗਵਾਈ ਸੀ ਤੇ ਹੁਣ ਜਾਨ ਵੀ ਗਵਾ ਗਿਆ ਹੈ |

A 23-year-old youth was brutally murdered in City Beautiful
ਸਿਟੀ ਬਿਊਟੀਫੁਲ 'ਚ 23 ਸਾਲ ਦੇ ਨੌਜਵਾਨ ਦਾ ਬੇਰਹਿਮੀ ਨਾਲ ਹੋਇਆ ਕਤਲ

By

Published : Jan 19, 2023, 3:45 PM IST

ਚੰਡੀਗੜ੍ਹ: ਸਿਟੀ ਬਿਊਟੀਫੁਲ ਹੁਣ ਗੰਧਲੀ ਹੁੰਦੀ ਜਾ ਰਹੀ ਹੈ, ਅਪਰਾਧ ਦਿਨ ਬਦਿਨ ਵੱਧ ਰਿਹਾ ਹੈ , ਤਾਜ਼ਾ ਘਟਨਾ ਸਾਹਮਣੇ ਆਈ ਹੈ ਬੀਤੀ ਰਾਤ ਸੈਕਟਰ-38 'ਚ ਮਾਤਾ ਦੇ ਜਾਗਰਣ ਦੌਰਾਨ ਜਦ 23 ਸਾਲਾ ਨੌਜਵਾਨ ਸਾਹਿਲ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਬੁਰੀ ਤਰ੍ਹਾਂ ਜ਼ਖ਼ਮੀ ਨੌਜਵਾਨ ਨੂੰ ਪੀਜੀਆਈ ਦੇ ਐਡਵਾਂਸ ਟਰਾਮਾ ਸੈਂਟਰ ਲਿਆਂਦਾ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਥੇ ਹੀ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਸਥਾਨਕ ਮੌਕੇ 'ਤੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਨੌਜਵਾਨ ਸੈਕਟਰ 38 ਵਿੱਚ ਹੀ ਰਹਿੰਦਾ ਸੀ। ਮ੍ਰਿਤਕ ਦੇ ਚਾਚਾ ਨੇ ਦੱਸਿਆ ਕਿ ਗੁਆਂਢ ਵਿੱਚ ਜਾਗਰਣ ਚੱਲ ਰਿਹਾ ਸੀ। ਉੱਥੇ ਹੀ ਇਹ ਘਟਨਾ ਵਾਪਰੀ। ਸਥਾਨਕ ਲੋਕਾਂ ਤੋਂ ਅਤੇ ਪਰਿਵਾਰਿਕ ਮੈਂਬਰਾਂ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਕੁਝ ਖਾਸ ਜਾਣਕਾਰੀ ਹਾਸਿਲ ਨਹੀਂ ਹੋਈ ,ਰਿਸ਼ਤੇਦਾਰ ਨੇ ਦੱਸੀ ਕਿ ਘਟਨਾ ਦੇ ਸਮੇਂ ਉਹ ਘਰ ਵਿਚ ਹੀ ਸੀ, ਇਸ ਲਈ ਉਸ ਨੂੰ ਉੱਥੇ ਕੀ ਹੋਇਆ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਕ ਲੜਕੇ ਤੋਂ ਸੂਚਨਾ ਮਿਲੀ ਸੀ ਕਿ ਸਾਹਿਲ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਹੈ। ਅਜਿਹੇ 'ਚ ਉਹ ਮੌਕੇ 'ਤੇ ਭੱਜਿਆ। ਉਸ ਨੇ ਮੌਕੇ 'ਤੇ ਜਾ ਕੇ ਦੇਖਿਆ ਕਿ ਸਾਹਿਲ ਸੜਕ 'ਤੇ ਪਿਆ ਸੀ ਅਤੇ ਉਸ ਦਾ ਖੂਨ ਵਹਿ ਰਿਹਾ ਸੀ। ਇਸ ਤੋਂ ਬਾਅਦ ਉਥੇ ਦਹਿਸ਼ਤ ਦਾ ਮਾਹੌਲ ਸੀ ਅਤੇ ਕਤਲ ਤੋਂ ਬਾਅਦ ਹਮਲਾਵਰ ਫਰਾਰ ਹੋ ਗਿਆ ਹੈ। ਅਜੇ ਤੱਕ ਇਸ ਕਤਲ ਬਾਰੇ ਜਾਣਕਾਰੀ ਨਹੀਂ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ :ਮੰਬਈ-ਗੋਆ ਹਾਈਵੇਅ 'ਤੇ ਭਿਆਨਕ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ

ਜ਼ਿਰਕਯੋਗ ਹੈ ਕਿ ਸਾਹਿਲ ਇਕ ਨਿਜੀ ਕੰਪਨੀ ਵਿਚ ਨੌਕਰੀ ਕਰਦਾ ਸੀ ਅਤੇ ਹਾਲ ਹੀ ਚ ਉਸਦੀ ਨੌਕਰੀ ਛੁਟ ਗਈ ਸੀ , ਪਰ ਹੁਣ ਉਸਦੀ ਜ਼ਿੰਦਗੀ ਵੀ ਸਾਥ ਛੱਡ ਗਈ , ਉਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ , ਪੁਲਿਸ ਵੱਲੋਂ ਸਥਾਨਕ ਥਾਵਾਂ ਤੇ ਸੀਸੀਟੀਵੀ ਖੰਘਾਲੇ ਜਾ ਰਹੇ ਨੇ ਤਾਂ ਜੋ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ। ਜਿਥੇ ਇਕ ਪਾਸੇ ਇਹ ਸਸਪੈਂਸ ਬਣਿਆ ਹੋਇਆ ਹੈ ਕਿ ਆਖਰ ਸਾਹਿਲ ਨੂੰ ਮਾਰੀਆ ਕਿਸਨੇ ਅਤੇ ਉਸਨੂੰ ਮਾਰਨ ਦੀ ਵਜ੍ਹਾ ਕੀ ਸੀ ਤਾਂ ਉਥੇ ਹੀ ਚੰਡੀਗੜ੍ਹ ਪੁਲਿਸ ਵਾਸਤੇ ਨਵੀਂ ਚੁਣੌਤੀ ਵੀ ਸਿਰ 'ਤੇ ਹੈ ਕਿ ਸਿਟੀ ਬਿਊਟੀਫੁਲ ਹੁਣ ਅਪਰਾਧਾਂ ਨਾਲ ਸਿਟੀ ਡਰਟਫੁਲ ਹੁੰਦੀ ਜਾ ਰਹੀ ਹੈ ਇਸ ਦਾ ਹਲ ਕਿਵੇਂ ਹੋਵੇਗਾ ?

ABOUT THE AUTHOR

...view details