ਮੋਹਾਲੀ: ਸੂਬੇ ਭਰ 'ਚ ਜਿੱਥੇ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਉੱਥੇ ਹੀ ਅੱਜ ਮੋਹਾਲੀ ਦੇ ਡੇਰਾ ਬੱਸੀ 'ਚੋਂ ਕੋਰੋਨਾ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸਿਰਫ਼ ਮੋਹਾਲੀ 'ਚ ਹੀ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 26 ਤੱਕ ਪਹੁੰਚ ਗਈ ਹੈ।
ਉੱਥੇ ਹੀ ਅੱਜ ਮਾਨਸਾ 'ਚ ਦੋ ਅਤੇ ਪਠਾਨਕੋਟ 'ਚ ਇੱਕ ਵਿਅਕਤੀ ਦੀ ਵੀ ਕੋਰੋਨਾ ਵਾਇਰਸ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਇਸ ਤਰ੍ਹਾਂ ਸੂਬੇ 'ਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 89 ਹੋ ਗਈ ਹੈ ਅਤੇ ਸੂਬੇ 'ਚ ਕੁੱਲ 8 ਮੌਤਾਂ ਹੋਈਆਂ ਹਨ।
ਦੱਸਣਯੋਗ ਹੈ ਕਿ ਪਠਾਨਕੋਟ 'ਚ ਕੋਰੋਨਾ ਨਾਲ ਮਰਨ ਵਾਲੀ ਔਰਤ ਦੇ ਸੰਪਰਕ 'ਚ ਆਏ 12 ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਚੋਂ 11 ਮੈਂਬਰਾਂ ਦੀ ਰਿਪੋਰਟ ਨੈਗੇਟਿਵ ਅਤੇ ਉਸ ਦੇ ਪਤੀ ਦੀ ਰਿਪੋਰਟ ਪੌਜ਼ੀਟਿਵ ਆਈ ਹੈ।
ਮਾਨਸਾ 'ਚ ਵੀ ਦੋ ਔਰਤਾਂ ਦੀ ਰਿਪੋਰਟ ਪੌਜ਼ੀਟਿਵ ਆਉਣ ਕਾਰਨ ਮਾਨਸਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 5 ਤੱਕ ਪਹੁੰਚ ਗਈ ਹੈ। ਇਹ ਸਾਰੇ ਪੀੜਤ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਸਮਾਗਮ 'ਚੋਂ ਪਰਤੇ ਸਨ। ਇਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਬਾਕੀ ਸੱਤ ਲੋਕਾਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ ਜਦਕਿ 4 ਲੋਕਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।