ਪੰਜਾਬ

punjab

ETV Bharat / state

'ਪੰਜਾਬ ਵਿੱਚ ਹੁਣ ਰੋਜ਼ਾਨਾ ਹੋਣਗੇ ਕੋਰੋਨਾ ਵਾਇਰਸ ਸਬੰਧੀ 800 ਟੈਸਟ' - ਡੀ.ਕੇ ਤਿਵਾੜੀ

ਕੋਵਿਡ-19 ਨੂੰ ਮਾਤ ਪਾਉਣ ਲਈ ਪੰਜਾਬ ਸਰਕਾਰ ਨੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਟੈਸਟ ਕਰਨ ਲਈ 5 ਆਰਟੀਪੀਸੀਆਰ ਮਸ਼ੀਨਾਂ ਅਤੇ 4 ਆਰਐਨਏ ਐਕਸਟਰੇਕਸ਼ਨ ਮਸ਼ੀਨਾਂ ਸਥਾਪਤ ਕਰ ਦਿੱਤੀਆਂ ਹਨ। ਇਸ ਨਾਲ ਹੁਣ ਰੋਜ਼ਾਨਾ 800 ਟੈਸਟ ਕੀਤੇ ਜਾ ਸਕਣਗੇ।

ਫ਼ੋਟੋ।
ਫ਼ੋਟੋ।

By

Published : Apr 9, 2020, 8:20 PM IST

ਚੰਡੀਗੜ੍ਹ: ਦੁਨੀਆਂ ਭਰ ਵਿੱਚ ਚਿੰਤਾ ਦਾ ਵਿਸ਼ਾ ਬਣੇ ਹੋਏ ਕੋਵਿਡ-19 ਨੂੰ ਮਾਤ ਪਾਉਣ ਲਈ ਪੰਜਾਬ ਸਰਕਾਰ ਨੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਟੈਸਟ ਕਰਨ ਲਈ 5 ਆਰਟੀਪੀਸੀਆਰ ਮਸ਼ੀਨਾਂ ਅਤੇ 4 ਆਰਐਨਏ ਐਕਸਟਰੇਕਸ਼ਨ ਮਸ਼ੀਨਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੇ ਵਾਇਰਲ ਰਿਸਰਚ ਡਾਇਗਨੋਸਟਿਕ ਲੈਬ ਵਿਖੇ ਸਥਾਪਤ ਕਰ ਦਿੱਤੀਆਂ ਹਨ। ਇਸ ਨਾਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਵਿਚ ਹੁਣ ਰੋਜ਼ਾਨਾ 400-400 ਟੈਸਟ ਕੀਤੇ ਜਾ ਸਕਣਗੇ।

ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ ਤਿਵਾੜੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਟਾਕਰੇ ਲਈ ਜੰਗੀ ਪੱਧਰ ਉੱਤੇ ਤਿਆਰੀ ਕੀਤੀ ਗਈ ਹੈ ਜਿਸ ਤਹਿਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਲਈ 5 ਆਰਟੀਪੀਸੀਆਰ ਮਸ਼ੀਨਾਂ ਦੀ ਖਰੀਦ ਤਕਰੀਬਨ 1.6 ਕਰੋੜ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ। ਇਸ ਤਰ੍ਹਾਂ ਹੁਣ ਰਾਜ ਵਿੱਚ ਕੁਲ 8 ਆਰਟੀਪੀਸੀਆਰ ਮਸ਼ੀਨਾਂ ਹੋ ਗਈਆਂ ਹਨ।

ਇਸ ਤੋਂ ਇਲਾਵਾ 4 ਆਰ.ਐਨ.ਏ. ਐਕਸਟਰੇਕਸ਼ਨ ਮਸ਼ੀਨਾਂ ਵੀ ਤਕਰੀਬਨ 1.26 ਕਰੋੜ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ ਅਤੇ ਇਹ ਮਸ਼ੀਨਾਂ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਥਾਪਤ ਕਰ ਦਿੱਤੀਆਂ ਗਈਆਂ ਹਨ ਜਿਸ ਸਦਕਾ ਹੁਣ ਪੰਜਾਬ ਰਾਜ ਵਿੱਚ ਕੁਲ 800 ਟੈਸਟ ਰੋਜ਼ਾਨਾ ਹੋਣਗੇ।

ਤਿਵਾੜੀ ਨੇ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਅਤੇ ਪਟਿਆਲਾ ਦੀ ਲੈਬ ਵਿਚ ਹੁਣ ਤੱਕ ਕੁੱਲ 1958 ਟੈਸਟ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮੈਡੀਕਲ ਕਾਲਜ ਫਰੀਦਕੋਟ ਵਿਖੇ ਟੈਸਟ ਸ਼ੁਰੂ ਕਰਨ ਲਈ ਆਈਸੀਐਮਆਰ ਤੋਂ ਪ੍ਰਵਾਨਗੀ ਦੀ ਮੰਗ ਕੀਤੀ ਗਈ ਹੈ ਜੇਕਰ ਇਹ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਇਥੇ ਰੋਜ਼ਾਨਾ 40 ਟੈਸਟ ਕਰਨ ਨਾਲ ਸ਼ੁਰੂਆਤ ਕੀਤੀ ਜਾਵੇਗੀ।

ਪ੍ਰਮੁੱਖ ਸਕੱਤਰ ਨੇ ਆਸ ਪ੍ਰਗਟਾਈ ਕਿ ਇਸ ਸਹੂਲਤ ਨਾਲ ਅਸੀਂ ਕਰੋਨਾ ਤੇ ਪੀੜਤ ਮਰੀਜ਼ਾਂ ਦੀ ਜਲਦ ਪਛਾਣ ਕਰਨ ਵਿਚ ਕਾਮਯਾਬ ਹੋ ਸਕਾਂਗੇ ਅਤੇ ਲੋਕਾਂ ਨੂੰ ਸਹੀ ਇਲਾਜ ਜਲਦ ਮੁਹੱਈਆ ਕਰਵਾਉਣ ਵਿਚ ਸਫਲ ਹੋ ਸਕਾਂਗੇ।

ਤਿਵਾੜੀ ਨੇ ਮੈਡੀਕਲ ਕਾਲਜਾਂ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਅਮਲੇ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਸ਼ਕਿਲ ਸਮੇਂ ਵਿੱਚ ਹੀ ਮਨੁੱਖਤਾ ਦੀ ਸੇਵਾ ਹੀ ਅਸਲ ਸੇਵਾ ਹੈ।

ABOUT THE AUTHOR

...view details