ਚੰਡੀਗੜ੍ਹ:ਭਾਰਤ ਬਨਾਮ ਪਾਕਿਸਤਾਨ ਕ੍ਰਿਕਟ ਮੈਚ ਦਾ ਉਤਸ਼ਾਹ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਵੱਖਰੇ ਹੀ ਲੈਵਲ ਦਾ ਹੁੰਦਾ ਹੈ। ਇਹ ਦੋਵੇਂ ਟੀਮਾਂ ਜਦੋਂ ਵੀ ਖੇਡਦੀਆਂ ਹਨ, ਤਾਂ ਇਤਿਹਾਸ ਰੱਚਿਆ ਜਾਂਦਾ ਹੈ। ਜਿੱਥੇ ਭਾਰਤ-ਪਾਕਿ ਟੀਮ ਦੇ ਖਿਡਾਰੀ ਇਤਿਹਾਸ ਬਣਾ ਦਿੰਦੇ ਹਨ, ਉੱਥੇ ਹੀ ਦਰਸ਼ਕ ਵਲੋਂ ਵੀ ਅਨੋਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਉਂਦੀਆਂ ਹਨ। ਇਸ ਸਮੇਂ ਭਾਰਤ ਦੀ ਪਾਕਿਸਤਾਨ ਖਿਲਾਫ ਅਹਿਮਦਾਬਾਦ ਦੇ ਮੋਦੀ ਸਟੇਡੀਅਮ ਵਿੱਚ ਮਿਲੀ ਜਿੱਤ ਤਾਂ ਹਰ ਵਿਅਕਤੀ ਦੇ ਬੁੱਲ੍ਹਾਂ ਉੱਤੇ ਬਣੀ ਹੋਈ ਹੈ। ਇਸ ਦੇ ਨਾਲ ਹੀ, ਚੰਡੀਗੜ੍ਹ ਦਾ ਪਰਿਵਾਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਉਨ੍ਹਾਂ ਨੇ ਉਸ ਦਿਨ Swiggy ਨੂੰ ਇਸ ਤਰ੍ਹਾਂ ਦਾ ਆਰਡਰ ਦਿੱਤਾ ਕਿ ਸੋਸ਼ਲ ਮੀਡੀਆ ਉੱਤੇ ਲੋਕਾਂ ਦੇ ਰਿਐਕਸ਼ਨਾਂ ਦੀ ਝੜੀ ਲੱਗੀ ਹੋਈ ਹੈ।
Swiggy ਨੇ ਕੀਤੀ ਪੋਸਟ: 14 ਅਕਤੂਬਰ ਨੂੰ ਭਾਰਤ-ਪਾਕਿ ਦੇ ਰੋਮਾਂਚਕ ਮੈਚ ਨੂੰ ਦੇਖਦੇ ਹੋਏ ਕਈ ਲੋਕਾਂ ਨੇ ਕਈ ਤਰ੍ਹਾਂ ਦੇ ਖਾਣ-ਪੀਣ ਦੀਆਂ ਚੀਜ਼ਾਂ ਆਰਡਰ ਕੀਤੀਆਂ। ਇਸੇ ਵਿਚਾਲੇ ਔਨਲਾਈਨ ਫੂਡ ਡਿਲੀਵਰੀ ਐਪਲੀਕੇਸ਼ਨ, Swiggy ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਪਾਉਂਦੇ ਹੋਏ ਉਪਭੋਗਤਾਵਾਂ ਨੂੰ ਸੂਚਿਤ ਕੀਤਾ ਕਿ ਇੱਕ ਪਰਿਵਾਰ ਨੇ ਇੱਕ ਵਾਰ ਵਿੱਚ 70 ਬਿਰਯਾਨੀਆਂ ਦਾ ਆਰਡਰ ਕੀਤਾ ਹੈ।ਪੋਸਟ ਨੂੰ ਸੋਸ਼ਲ ਮੀਡੀਆ ਯੂਜ਼ਰਸ ਵਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਪ੍ਰਾਪਤ ਹੋਈਆਂ।