ਚੰਡੀਗੜ੍ਹ: ਪੁਲਿਸ ਨੇ ਸੈਕਟਰ 34 ਦੇ ਐਕਸਿਸ ਬੈਂਕ ਵਿੱਚ 4 ਕਰੋੜ ਚੋਰੀ ਕਰਨ ਦੇ ਦੋਸ਼ੀ ਸਿਕਿਓਰਟੀ ਗਾਰਡ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੂੰ ਚੰਡੀਗੜ੍ਹ ਦੇ ਮਨੀਮਾਜਰਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ 4 ਕਰੋੜ 4 ਲੱਖ ਰੁਪਏ ਵਿਚੋਂ 4 ਕਰੋੜ 3 ਲੱਖ ਰੁਪਏ ਬਰਾਮਦ ਕੀਤੇ ਹਨ।
ਚੋਰ ਚੌਂਕੀਦਾਰ ਸੋਸ਼ਲ ਮੀਡੀਆ ਨੇ ਫਸਾਇਆ, ਵਿਆਹ ਲਈ ਲੱਭ ਰਿਹਾ ਸੀ ਕੁੜੀ - 4 ਕਰੋੜ ਦੀ ਚੋਰੀ
ਭਾਵੇਂ ਕੋਈ ਚੋਰ ਕਿੰਨਾ ਭਿਆਨਕ ਹੋਵੇ, ਪਰ ਉਹ ਆਪਣੇ ਪਿੱਛੇ ਕੁਝ ਸਬੂਤ ਛੱਡਦਾ ਹੈ। ਐਕਸਿਸ ਬੈਂਕ ਵਿਚ 4 ਕਰੋੜ ਦੀ ਚੋਰੀ ਦੇ ਮਾਮਲੇ ਵਿਚ ਇਕ ਅਜਿਹੀ ਹੀ ਮਿਸਾਲ ਸਾਹਮਣੇ ਆਈ, ਜਿੱਥੇ ਮੁਲਜ਼ਮ ਨੇ ਆਪਣਾ ਪੁਰਾਣਾ ਫੋਨ ਸੁੱਟ ਦਿੱਤਾ ਸੀ। ਪਰ ਨਵਾਂ ਫੋਨ ਖਰੀਦਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਉਸੇ ਵੇਲੇ ਹੀ ਗ੍ਰਿਫਤਾਰ ਕਰ ਲਿਆ। ਜਦੋਂ ਉਹ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਗਿਆ।
ਚੰਡੀਗੜ੍ਹ ਐਕਸਿਸ ਬੈਂਕ ਵਿੱਚੋਂ 4 ਕਰੋੜ ਦੀ ਚੋਰੀ ਕਰਕੇ ਵਿਆਹ ਦੀ ਵੈਬਸਾਈਟ ਤੇ ਲੜਕੀ ਲੱਭਣੀ ਪਈ ਮਹਿੰਗੀ, ਚੜਿਆ ਪੁਲਿਸ ਅੜਿੱਕੇ
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ ਪੀ ਕ੍ਰਾਈਮ ਮਨੋਜ ਕੁਮਾਰ ਮੀਨਾ ਨੇ ਦੱਸਿਆ ਕਿ 11 ਅਪ੍ਰੈਲ ਐਤਵਾਰ ਸਵੇਰੇ 3 ਵਜੇ ਮੁਲਜ਼ਮ ਬੈਂਕ ਤੋਂ 4 ਕਰੋੜ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਮੁਲਜ਼ਮ ਨੇ ਆਪਣਾ ਮੋਬਾਈਲ ਵੀ ਬੰਦ ਕਰ ਦਿੱਤਾ ਸੀ ਤਾਂ ਕਿ ਪੁਲਿਸ ਉਸ ਨੂੰ ਮੋਬਾਈਲ ਰਾਹੀਂ ਨਾ ਪਹੁੰਚ ਸਕੇ।