ਚੰਡੀਗੜ੍ਹ: ਪੀਜੀਆਈ ਦੇ 4 ਹਜ਼ਾਰ ਕਰਮਚਾਰੀ ਹੜਤਾਲ 'ਤੇ ਚੱਲ ਰਹੇ ਹਨ। ਇਨ੍ਹਾਂ ਵਿੱਚ ਆਪਰੇਟਰ, ਲਿਫਟ ਆਪਰੇਟਰ ਤੇ ਸਫ਼ਾਈ ਕਰਮਚਾਰੀ ਵੀ ਸ਼ਾਮਲ ਹਨ। ਇਹ ਸਾਰੇ 'ਸਾਮਾਨ ਕੰਮ, ਸਾਮਾਨ ਵੇਤਨ' ਦੇ ਏਜੰਡੇ ਨੂੰ ਲੈ ਕੇ ਹੜਤਾਲ 'ਤੇ ਬੈਠੇ ਹਨ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ 47 ਦਿਨਾਂ ਤੋਂ ਪਹਿਲਾਂ ਭੁੱਖ ਹੜਤਾਲ 'ਤੇ ਸਨ, ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਮੰਗ ਨਾਂ 'ਤੇ ਮੰਨੀ ਹੈ ਅਤੇ ਨਾ ਹੀ ਸੁਣੀ ਹੈ। ਇਸ ਕਰਕੇ ਹੁਣ ਇਕਜੁੱਟ ਹੋ ਕੇ ਮੁੜ ਹੜ੍ਹਤਾਲ ਕਰਨ ਲਈ ਮਜ਼ਬੂਰ ਹਨ।
ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਦਰਸ਼ਨਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਇਸ ਸਬੰਧੀ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਨੂੰ ਮਿਲਣ ਨਹੀਂ ਆਇਆ, ਜਦਕਿ ਉਨ੍ਹਾਂ ਦੇ 'ਸਮਾਨ ਵੇਤਨ ਸਮਾਨ ਕੰਮ' ਦੀ ਮੰਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਵੀ ਪ੍ਰਵਾਨ ਕਰ ਦਿੱਤੀ ਗਈ ਹੈ, ਉਸ ਤੋਂ ਬਾਵਜੂਦ ਇਸ 'ਤੇ ਕੋਈ ਵਿਚਾਰ ਨਹੀਂ ਹੋਇਆ ਹੈ। ਇਸ ਵਜੋਂ ਉਨ੍ਹਾਂ ਨੂੰ ਰੋਸ ਹੈ।
ਇਹ ਵੀ ਪੜ੍ਹੋ: ਗਾਂਧੀਵਾਦੀ ਇੰਜੀਨੀਅਰਿੰਗ ਨੇ ਅੰਗਹੀਣਾਂ ਨੂੰ ਦਿੱਤੇ ਅੰਗ
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇੱਕ ਏਜੰਡਾ ਬਣਾ ਕੇ ਦਿੱਤਾ ਗਿਆ ਸੀ, ਪਰ ਅਕਾਊਂਟਸ ਬ੍ਰਾਂਚ ਦੀ ਨਾਕਾਮੀ ਕਰਕੇ ਉਹ ਏਜੰਡਾ ਫੇਲ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ, ਜੇਕਰ ਹੁਣ ਸਰਕਾਰ ਉਨ੍ਹਾਂ ਦੀ ਮੰਗਾਂ ਨਹੀਂ ਮੰਨਦੀ, ਤਾਂ ਇਸੇ ਤਰ੍ਹਾਂ ਸਾਰਾ ਕੰਮਕਾਜ ਛੱਡ ਕੇ ਹੜ੍ਹਤਾਲ 'ਤੇ ਰਹਿਣਗੇ ਅਤੇ ਕੋਈ ਵੀ ਵਰਕਰ ਕੰਮ ਨਹੀਂ ਕਰੇਗਾ।