ਚੰਡੀਗੜ੍ਹ: ਭਾਰਤ ਦੀ ਇਕਲੌਤੀ ਫੀਬਾ ਦੁਆਰਾ ਮਾਨਤਾ ਪ੍ਰਾਪਤ ਲੀਗ 3x3 ਪ੍ਰੋ ਬਾਸਕਟਬਾਲ ਲੀਗ ਇੰਡੀਅਨ ਸਬ-ਕੌਂਟੀਨੈਂਟ (3ਬੀ.ਐੱਲ) ਦਾ ਦੂਜਾ ਸ਼ੀਜਨ ਪੰਜਾਬ ਦੇ ਪੰਜਾ ਸ਼ਹਿਰਾਂ ਵਿੱਚ 2 ਅਗਸਤ ਤੋਂ 29 ਸਤੰਬਰ ਤੱਕ ਖੇਡਿਆ ਜਾਵੇਗਾ। 3 ਬੀ.ਐੱਲ. ਵਿੱਚ ਪਹਿਲੀ ਵਾਰ ਵੂਮੈਨਜ਼ 3x3 ਬਾਸਕਟਬਾਲ ਲੀਗ ਪੇਸ਼ ਕੀਤੀ ਜਾਵੇਗੀ ਜੋ ਕਿ ਪੁਰਸ਼ ਲੀਗ ਦੇ ਨਾਲ ਕਰਵਾਈ ਜਾਵੇਗੀ।
ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਬਾਸਕਟਬਾਲ ਖੇਡ ਦਾ ਇਹ ਛੋਟਾ ਤੇ ਤੇਜ਼ ਰੂਪ ਪਹਿਲੀ ਵਾਰ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਤੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਬਣਿਆ ਹੈ ਜਿਸ ਕਾਰਨ ਇਸ ਖੇਡ ਵਿੱਚ ਭਾਰਤ ਦੀਆਂ ਚੰਗਾ ਪ੍ਰਦਰਸ਼ਨ ਕਰਨ ਦੀ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਦੱਸਿਆ ਕਿ 3ਬੀ.ਐੱਲ ਦੇ ਦੂਜੇ ਸੀਜ਼ਨ ਵਿੱਚ ਪੁਰਸ਼ਾਂ ਤੇ ਮਹਿਲਾਵਾਂ ਦੀਆਂ 12 ਟੀਮਾਂ ਹਿੱਸਾ ਲੈਣਗੀਆਂ ਜੋ ਚੈਂਪੀਅਨ ਬਣਨ ਲਈ 2 ਮਹੀਨੇ ਦੌਰਾਨ 9 ਦੌਰਾਂ ਵਿੱਚ ਮੁਕਾਬਲਾ ਕਰਨਗੀਆਂ।
ਪੰਜਾਬ ਨੇ ਭਾਰਤ ਨੂੰ ਵਧੀਆ ਬਾਸਕਟਬਾਲ ਖਿਡਾਰੀ ਦਿੱਤੇ ਹਨ। ਹੁਣ ਸੂਬੇ ਵਿੱਚ ਬਾਸਕਟਬਾਲ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਦੇ ਸਹਿਯੋਗ ਨਾਲ 3 ਬੀ.ਐੱਲ. ਦੇ 9 ਦੌਰਾਂ ਨੂੰ ਚੰਡੀਗੜ੍ਹ, ਅੰਮ੍ਰਿਤਸਰ, ਮੋਹਾਲੀ, ਜਲੰਧਰ ਅਤੇ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਅਮਜੋਤ ਸਿੰਘ ਗਿੱਲ ਤੇ ਪਲਪ੍ਰੀਤ ਸਿੰਘ ਇਸ ਵੱਕਾਰੀ ਲੀਗ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ 10 ਮਿੰਟ ਵਾਲੀ ਇਹ ਖੇਡ ਸਪੀਡ, ਸਟੈਮਿਨਾ ਤੇ ਸਕਿੱਲ ਨਾਲ ਭਰਪੂਰ ਹੈ।
ਖੇਡ ਮੰਤਰੀ ਦਾ ਕਹਿਣਾ ਹੈ ਕਿ ਭਾਰਤੀ ਮਹਿਲਾ ਬਾਸਕਟਬਾਲ ਖਿਡਾਰੀਆਂ ਨੂੰ ਪਲੇਟਫਾਰਮ ਮੁਹੱਈਆ ਕਰਵਾਉਣ ਤੇ ਦੇਸ਼ ਵਿੱਚ 3x3 ਬਾਸਕਟਬਾਲ ਨੂੰ ਜ਼ਮੀਨੀ ਪੱਧਰ 'ਤੇ ਵਿਕਸਤ ਕਰਨ ਦੇ ਮੱਦੇਨਜ਼ਰ ਪਹਿਲੀ ਵਾਰ ਭਾਰਤ ਵਿੱਚ 3 ਬੀ.ਐਲ ਸ਼ੀਜਨ-2 ਵਿੱਚ 3x3 ਬਾਸਕਟਬਾਲ ਲਈ ਪੇਸ਼ੇਵਰ ਮਹਿਲਾ ਲੀਗ ਨੂੰ ਸ਼ੁਰੂ ਕੀਤਾ ਜਾਵੇਗਾ। ਭਾਰਤੀ ਮਹਿਲਾਵਾਂ ਪਿਛਲੇ ਕੁੱਝ ਸਾਲਾਂ ਤੋਂ ਬਾਸਕਟਬਾਲ ਖੇਡ ਰਹੀਆਂ ਹਨ ਅਤੇ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਮਹਿਲਾ 3 ਬੀ.ਐਲ. ਲੀਗ ਮਹਿਲਾ ਬਾਸਕਟਬਾਲ ਖਿਡਾਰੀਆਂ ਨੂੰ ਬਾਸਕਟਬਾਲ ਵਿੱਚ ਪੇਸ਼ੇਵਰ ਕਰੀਅਰ ਬਣਾਉਣ ਅਤੇ ਭਾਰਤ ਵਿੱਚ ਮਹਿਲਾਵਾਂ ਲਈ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣ ਦਾ ਮੌਕਾ ਪ੍ਰਦਾਨ ਕਰ ਰਹੀ ਹੈ।
ਹੇਠ ਲਿੱਖਿਆਂ ਟੀਮਾਂ ਲੈਣਗਿਆ ਹਿਸਾ-
- ਚੰਡੀਗੜ੍ਹ ਬੀਟਸ
- ਮੁੰਬਈ ਹੀਰੋਜ਼
- ਦਿੱਲੀ ਹੋਪਰਜ਼
- ਗੁਰੂਗਰਾਮ ਮਾਸਟਰਜ਼
- ਕੋਲਕਾਤਾ ਵਾਰੀਅਰਜ਼
- ਹੈਦਰਾਬਾਦ ਬਾਲਰਜ਼
- ਲਖਨਊ ਲਿੰਗਰਜ਼
- ਅਤੇ ਹੋਰ