ਚੰਡੀਗੜ੍ਹ : ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿੰਗਾਪੁਰ ਵਿਖੇ ਹੋਈ ਟਰੇਨਿੰਗ ਤੋਂ ਬਾਅਦ ਅੱਜ ਵਾਪਸ ਆਪਣੀ ਧਰਤੀ ਉਤੇ ਪਰਤ ਰਹੇ ਹਨ। ਜਿਨ੍ਹਾਂ ਦਾ ਮੈਂ ਸਨਮਾਨ ਨਾਲ ਸਵਾਗਤ ਕਰਾਂਗਾ। ਪੂਰੀ ਉਮੀਦ ਹੈ ਸਾਰਿਆਂ ਦੀ ਟਰੇਨਿੰਗ ਸਫ਼ਲ ਹੋਈ ਹੈ, ਜੋ ਵੀ ਤੁਸੀਂ ਇਨ੍ਹਾਂ ਦਿਨਾਂ ‘ਚ ਸਿੱਖਿਆ ਬੱਚਿਆਂ ਦੇ ਭਵਿੱਖ ਲਈ ਕੰਮ ਆਵੇਗਾ। ਸਾਰਿਆਂ ਨੂੰ ਸ਼ੁੱਭਕਾਮਨਾਵਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪਣੇ ਟਵਿਟਰ ਅਕਾਊਂਟ ਤੋਂ ਇਕ ਟਵੀਟ ਜਾਰੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕੇ ਪੰਜਾਬ ਦੇ 36 ਪ੍ਰਿੰਸੀਪਲ ਅੱਜ ਆਪਣੇ ਵਤਨ ਪੁੱਜਣਗੇ, ਜਿਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਇਹ ਇੱਕ ਨਵੀਂ ਗਾਰੰਟੀ ਦਿੱਤੀ ਸੀ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ 36 ਮੁੱਖ ਅਧਿਆਪਕ ਸਿੰਗਾਪੁਰ ਵਿੱਚ 6 ਫਰਵਰੀ ਤੋਂ 10 ਫਰਵਰੀ ਤੱਕ ‘ਪ੍ਰੋਫੈਸ਼ਨਲ ਟੀਚਰ ਟ੍ਰੇਨਿੰਗ ਸੈਮੀਨਾਰ’ ਵਿਚ ਸ਼ਿਰਕਤ ਕਰਨ ਲਈ ਭੇਜੇ ਗਏ ਸਨ। ਇਹ ਬੈਚ ਸੈਮੀਨਾਰ ਵਿਚ ਹਿੱਸਾ ਲੈਣ ਤੋਂ ਬਾਅਦ 11 ਫਰਵਰੀ ਨੂੰ ਵਾਪਸ ਪੰਜਾਬ ਪਰਤ ਰਿਹੈ ਹੈ।