ਪੰਜਾਬ

punjab

ETV Bharat / state

RTI 'ਚ ਖੁਲਾਸਾ, ਮੁੱਖ ਮੰਤਰੀ ਦਫ਼ਤਰ ਦੇ ਚਾਹ-ਪਕੌੜਿਆਂ ਦਾ ਬਿੱਲ 31 ਲੱਖ ਰੁਪਏ ! - ਮੁੱਖ ਮੰਤਰੀਆਂ ਦੇ ਖਰਚੇ

ਆਰਟੀਆਈ ਕਾਰਕੁਨ ਗੁਰਜੀਤ ਸਿੰਘ ਗੋਪਾਲਪੁਰੀ ਵਾਸੀ ਪਟਿਆਲਾ ਵੱਲੋਂ ਦਾਇਰ ਇੱਕ ਆਰਟੀਆਈ ਰਾਹੀਂ ਖੁਲਾਸਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਵਿੱਚ 14 ਮਹੀਨਿਆਂ ਅੰਦਰ 31 ਲੱਖ ਰੁਪਏ ਤੋਂ ਵੱਧ ਦਾ ਚਾਹ ਅਤੇ ਪਕੌੜਿਆਂ ਦਾ ਖਰਚਾ ਹੈ।

31 lakh rupees spent on tea-snacks of Chief Minister Punjab's office
ਮੁੱਖ ਮੰਤਰੀ ਦਫ਼ਤਰ ਦੇ ਚਾਹ-ਪਕੌੜਿਆਂ ਦਾ ਬਿੱਲ 31 ਲੱਖ ਰੁਪਏ !

By

Published : Jun 11, 2023, 8:25 PM IST

Updated : Jun 12, 2023, 11:36 AM IST

ਚੰਡੀਗੜ੍ਹ ਡੈਸਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਨੇ 14 ਮਹੀਨਿਆਂ ਵਿੱਚ 31 ਲੱਖ ਰੁਪਏ ਤੋਂ ਵੱਧ ਦਾ ਚਾਹ ਅਤੇ ਪਕੌੜੇ ਖਾ ਲਏ । ਇਸ ਗੱਲ ਦਾ ਖੁਲਾਸਾ ਆਰਟੀਆਈ ਕਾਰਕੁਨ ਗੁਰਜੀਤ ਸਿੰਘ ਗੋਪਾਲਪੁਰੀ ਵਾਸੀ ਪਟਿਆਲਾ ਵੱਲੋਂ ਦਾਇਰ ਇੱਕ ਆਰਟੀਆਈ ਰਾਹੀਂ ਹੋਇਆ ਹੈ। ਹਾਲਾਂਕਿ ਇਹ ਖਰਚਾ ਪਿਛਲੇ ਮੁੱਖ ਮੰਤਰੀਆਂ ਦੇ ਖਰਚੇ ਨਾਲੋਂ ਬਹੁਤ ਘੱਟ ਹੈ। ਇਸ ਆਰਟੀਆਈ ਮੁਤਾਬਕ ਮਾਰਚ 2022 ਲਈ ਚਾਹ-ਨਾਸ਼ਤੇ ਦਾ ਬਿੱਲ 3.38 ਲੱਖ ਰੁਪਏ ਸੀ।

ਸਿਰਫ਼ ਚਾਹ ਨਾਸ਼ਤੇ ਲਈ ਹੀ ਖਰਚੇ ਜਾਂਦੇ ਨੇ ਲੱਖਾਂ ਰੁਪਏ :ਮਾਰਚ ਤੋਂ ਬਾਅਦ ਅਪ੍ਰੈਲ 2022 'ਚ 2 ਲੱਖ 73 ਹਜ਼ਾਰ 788, ਮਈ 'ਚ 3 ਲੱਖ 55 ਹਜ਼ਾਰ 795, ਜੂਨ 'ਚ 3 ਲੱਖ 25 ਹਜ਼ਾਰ 248, ਜੁਲਾਈ 'ਚ 2 ਲੱਖ 58 ਹਜ਼ਾਰ 347, ਅਗਸਤ 'ਚ 2 ਲੱਖ 33 ਹਜ਼ਾਰ 305, ਸਤੰਬਰ, ਅਕਤੂਬਰ 'ਚ 2 ਲੱਖ 82 ਹਜ਼ਾਰ 347 1 ਲੱਖ 64 ਹਜ਼ਾਰ 573, 1 ਨਵੰਬਰ 1 ਲੱਖ 39 ਹਜ਼ਾਰ 630, ਦਸੰਬਰ 1 ਲੱਖ 54 ਹਜ਼ਾਰ 594 ਰੁਪਏ ਖਰਚ ਕੀਤੇ ਗਏ ਹਨ। ਜਨਵਰੀ 2023 'ਚ ਚਾਹ 'ਤੇ 1 ਲੱਖ 56 ਹਜ਼ਾਰ 720 ਰੁਪਏ, ਫਰਵਰੀ 'ਚ 1 ਲੱਖ 62 ਹਜ਼ਾਰ 183, ਮਾਰਚ 'ਚ 1 ਲੱਖ 73 ਹਜ਼ਾਰ 208 ਅਤੇ ਅਪ੍ਰੈਲ 'ਚ 1 ਲੱਖ 24 ਹਜ਼ਾਰ 451 ਰੁਪਏ ਖਰਚ ਕੀਤੇ ਗਏ ਹਨ।

ਮੁੱਖ ਮੰਤਰੀ ਰਿਹਾਇਸ਼ ਉਤੇ ਹੋਈ ਮੀਟਿੰਗ ਦੇ ਬਿੱਲ ਵੱਖਰੇ :ਉਪਰੋਕਤ ਬਿੱਲ ਮੁੱਖ ਮੰਤਰੀ ਦਫ਼ਤਰ ਦੇ ਹੀ ਸਨ ਅਤੇ ਭਗਵੰਤ ਮਾਨ ਦੀ ਰਿਹਾਇਸ਼ 'ਤੇ ਹੋਣ ਵਾਲੀਆਂ ਮੀਟਿੰਗਾਂ ਦੇ ਬਿੱਲ ਵੱਖਰੇ ਤੌਰ 'ਤੇ ਤਿਆਰ ਕੀਤੇ ਗਏ ਹਨ। ਕੁਝ ਮਹੀਨੇ ਪਹਿਲਾਂ ਬਠਿੰਡਾ ਦੇ ਆਰਟੀਆਈ ਕਾਰਕੁਨ ਸੰਜੀਵ ਗੋਇਲ ਨੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਹੋਏ ਖਰਚੇ ਦਾ ਵੇਰਵਾ ਮੰਗਿਆ ਸੀ, ਜਿਸ ਵਿੱਚ ਮਾਰਚ 2022 ਤੋਂ ਜਨਵਰੀ 2023 ਤੱਕ ਦੀ ਜਾਣਕਾਰੀ ਸਾਂਝੀ ਕੀਤੀ ਗਈ।

ਚੰਡੀਗੜ੍ਹ ਰਿਹਾਇਸ਼ 'ਚ ਮੀਟਿੰਗਾਂ ਵਿੱਚ ਚਾਹ-ਪਾਣੀ ਦਾ ਖਰਚਾ 25 ਲੱਖ ਦੇ ਕਰੀਬ :ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਰਿਸੈਪਸ਼ਨ ਐਂਡ ਹੋਸਪਿਟੈਲਿਟੀ ਵਿਭਾਗ ਪੰਜਾਬ, ਚੰਡੀਗੜ੍ਹ ਦੇ ਡਾਇਰੈਕਟਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਹੋਈਆਂ ਸਰਕਾਰੀ ਮੀਟਿੰਗਾਂ ਵਿੱਚ ਚਾਹ-ਪਾਣੀ ਅਤੇ ਖਾਣੇ ਆਦਿ ’ਤੇ 11 ਮਹੀਨਿਆਂ ਵਿੱਚ 24 ਲੱਖ 96 ਹਜ਼ਾਰ 640 ਰੁਪਏ ਖਰਚ ਕੀਤੇ ਗਏ।

ਸਾਬਕਾ CM ਚੰਨੀ ਦਾ ਖਾਣਾ ਆਇਆ ਸੀ ਵਿਵਾਦਾਂ 'ਚ :ਇਸ ਤੋਂ ਪਹਿਲਾਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦਾ ਖਾਣਾ ਵੀ ਵਿਵਾਦਾਂ ਵਿੱਚ ਘਿਰ ਗਿਆ ਸੀ। ਤਿੰਨ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਕਰੀਬ 60 ਲੱਖ ਰੁਪਏ ਦਾ ਖਾਣਾ ਖਾਧਾ। ਚੰਨੀ ਦੇ ਖਾਣੇ ਦੀ ਪਲੇਟ ਪੰਜਾਬ ਸਰਕਾਰ ਨੂੰ 300 ਤੋਂ 3900 ਰੁਪਏ ਤੱਕ ਪਈ ਸੀ। ਚੰਨੀ ਦੇ ਘਰ ਕਦੇ 300 ਤੇ ਕਦੇ 500 ਰੁਪਏ ਦੀ ਥਾਲੀ ਆਉਂਦੀ ਸੀ। ਤਾਜ ਹੋਟਲ ਤੋਂ 3900 ਰੁਪਏ ਤੱਕ ਦੀਆਂ ਪਲੇਟਾਂ ਵੀ ਮੰਗਵਾਈਆਂ ਗਈਆਂ। ਇਹ ਖ਼ੁਲਾਸਾ ਆਰਟੀਆਈ ਤੋਂ ਮਿਲੀ ਜਾਣਕਾਰੀ ਵਿੱਚ ਵੀ ਹੋਇਆ ਹੈ।

Last Updated : Jun 12, 2023, 11:36 AM IST

ABOUT THE AUTHOR

...view details