ਅੰਮ੍ਰਿਤਸਰ : ਸਰਹੱਦ ਪਾਰੋਂ ਅਕਸਰ ਡਰੋਨਾਂ ਦੀ ਮਦਦ ਨਾਲ ਭਾਰਤ ਵਿੱਚ ਪਾਕਿਸਤਾਨ ਦੇ ਪਾਸਿਓ ਹੈਰੋਇਨ ਦੇ ਮਾਰੂ ਨਸ਼ੇ ਦੀ ਤਸਕਰੀ ਹੁੰਦੀ ਰਹਿੰਦੀ ਪਰ ਹੁਣ ਇਸ ਤਸਕਰੀ ਲਈ ਬੀਐੱਸਐੱਫ ਦੀ ਮੁਸਤੈਦੀ ਕਰਕੇ ਤਸਕਰ ਨਵੇਂ-ਨਵੇਂ ਰਾਹ ਲੱਭਦੇ ਨਜ਼ਰ ਆ ਰਹੇ ਹਨ। ਤਾਜ਼ਾ ਮਾਮਲੇ ਵਿੱਚ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਤੋਂ ਸਪੈਸ਼ਲ ਟਾਸਕ ਫੋਰਸ ਨੇ ਕਰੋੜਾਂ ਦੀ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਹ ਹੈਰੋਇਨ ਡਰੋਨ ਰਾਹੀਂ ਨਹੀਂ ਸਗੋਂ ਦਰਿਆ ਰਾਹੀਂ ਲਿਆਂਦੀ ਗਈ ਸੀ।
ਅੰਮ੍ਰਿਤਸਰ 'ਚ 41 ਕਿੱਲੋ ਹੈਰੋਇਨ ਸਮੇਤ 3 ਤਸਕਰ ਗ੍ਰਿਫ਼ਤਾਰ, ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 200 ਕਰੋੜ ਤੋਂ ਵੱਧ - 41 kg of heroin in Amritsar
ਅੰਮ੍ਰਿਤਸਰ ਵਿੱਚ ਐੱਸਟੀਐੱਫ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ 41 ਕਿੱਲੋ ਹੈਰੋਇਨ ਸਮੇਤ 3 ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਵੀ ਦਰਿਆ ਰਾਹੀਂ ਇਹ ਹੈਰੋਇਨ ਦੀ ਖੇਪ ਭਾਰਤ ਪਹੁੰਚਾਈ ਗਈ ਸੀ।
Published : Aug 23, 2023, 1:07 PM IST
|Updated : Aug 23, 2023, 1:57 PM IST
ਗੁਪਤ ਸੂਚਨਾ ਦੇ ਅਧਾਰ ਉੱਤੇ ਕਾਰਵਾਈ:ਮੀਡੀਆ ਰਿਪੋਰਟਾਂ ਮੁਤਬਿਕਅੱਧੀ ਰਾਤ ਸਮੇਂ ਐੱਸਟੀਐੱਫ ਨੂੰ ਪਾਕਿਸਤਾਨ ਤੋਂ 41 ਕਿੱਲੋ ਹੈਰੋਇਨ ਆਉਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਏਆਈਜੀ ਐੱਸਟੀਐੱਫ ਦੀ ਨਿਗਰਾਨੀ ਹੇਠ ਇੱਕ ਟੀਮ ਬਣਾਈ ਗਈ। ਰਮਦਾਸ ਸੈਕਟਰ ਵਿੱਚ ਕਾਰਵਾਈ ਕਰਦੇ ਹੋਏ ਟੀਮ ਨੇ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਫੜ੍ਹੇ ਗਏ ਤਸਕਰ ਅੰਮ੍ਰਿਤਸਰ ਦੇ ਰਮਦਾਸ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਤਸਕਰ ਸਰਹੱਦ ਪਾਰ ਤੋਂ ਲਿਆਂਦੀ ਖੇਪ ਨੂੰ ਲੈ ਕੇ ਜਾ ਰਹੇ ਸਨ। ਮੁੱਢਲੀ ਪੁੱਛਗਿੱਛ ਵਿੱਚ ਤਸਕਰਾਂ ਨੇ ਦੱਸਿਆ ਕਿ ਫਿਰੋਜ਼ਪੁਰ ਵਿੱਚ ਫੜੇ ਗਏ ਪਾਕਿਸਤਾਨੀ ਸਮੱਗਲਰਾਂ ਦੀ ਤਰ੍ਹਾਂ ਦਰਿਆਈ ਰਸਤੇ ਰਾਹੀਂ ਉਨ੍ਹਾਂ ਨੂੰ ਖੇਪ ਭੇਜੀ ਜਾ ਰਹੀ ਸੀ। ਦੱਸ ਦਈਏ ਅਗਸਤ ਮਹੀਨੇ ਵਿੱਚ ਹੈਰੋਇਨ ਦੀ ਫੜੀ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ।
- Punjab weather: ਸਰਕਾਰੀ ਹਸਪਤਾਲ ਹੋਇਆ ਪਾਣੀ-ਪਾਣੀ,ਮਰੀਜ਼ਾਂ ਅਤੇ ਡਾਕਟਰਾਂ ਦੀ ਵਧੀ ਮੁਸ਼ਕਿਲ
- Overdose of Drugs : ਕੀ ਸੱਚਮੁੱਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ? ਕੀ ਹੈ ਇਸ ਪਿਛੇ ਦਾ ਸੱਚ, ਵੇਖੋ ਖਾਸ ਰਿਪੋਰਟ
- 11 ਮਹੀਨਿਆਂ ਦੀਆਂ ਜੌੜੀਆਂ ਭੈਣਾਂ ਨੂੰ ਰੱਬ ਬਣਕੇ ਟੱਕਰੇ ਲੁਧਿਆਣਾ ਦੇ ਡਾਕਟਰ, ਸਰਜਰੀ ਨਾਲ ਦੋਵਾਂ ਨੂੰ ਦਿੱਤੀ ਸੁਣਨ ਸ਼ਕਤੀ, ਪੜ੍ਹੋ ਕਿਵੇਂ ਹੋਇਆ ਕੋਕਲੀਆਰ ਇੰਮਪਲਾਂਟ...
ਬੀਤੇ ਦਿਨ ਵੀ ਸਰਹੱਦੀ ਇਲਾਕੇ 'ਚ ਹੈਰੋਇਨ ਹੋਈ ਜ਼ਬਤ: ਦੱਸ ਦਈਏ ਪੰਜਾਬ ਦੇ ਵੱਖ-ਵੱਖ ਸਰਹੱਦੀ ਜ਼ਿਲ੍ਹਿਆਂ ਵਿੱਚ ਗੁਆਢੀ ਮੁਲਕ ਅੰਦਰ ਬੈਠੇ ਭਾਰਤ ਦੇ ਦੁਸ਼ਮਣ ਨਾਪਾਕ ਚਾਲਾਂ ਨੂੰ ਨੇਪਰੇ ਚਾੜਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਹਨ ਅਤੇ ਬੀਤੇ ਦਿਨ ਵੀ ਅਜਿਹਾ ਹੀ ਕੁੱਝ ਹੋਇਆ ਜਦੋਂ ਬੀਐਸਐਫ ਅਤੇ ਕਾਊਂਟਰ ਇੰਟੈਲੀਜੈਂਸ ਨੇ ਮਿਲ ਕੇ ਫਿਰੋਜ਼ਪੁਰ ਸੈਕਟਰ ਵਿੱਚ 29 ਕਿਲੋ ਹੈਰੋਇਨ ਬਰਾਮਦ ਕੀਤੀ । ਇਸ ਦੇ ਨਾਲ ਹੀ ਦੋ ਪਾਕਿਸ ਤਸਕਰ ਵੀ ਫੜੇ ਗਏ, ਜੋ ਇੱਕ ਡਰੰਮ ਵਿੱਚ ਟਾਇਰ ਪਾ ਕੇ ਸਤਲੁਜ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਸਬੰਧੀ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਗੌਰਵ ਯਾਦਵ ਨੇ ਵੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਬੀਐੱਸਐੱਫ ਅਤੇ ਪੰਜਾਬ ਪੁਲਿਸ ਦੇ ਇਸ ਸਾਂਝੇ ਓਪਰੇਸ਼ਨ ਦੀ ਸਫਲਤਾ ਉੱਤੇ ਖੁਸ਼ੀ ਵੀ ਜਤਾਈ ਸੀ।